Punjab

ਪੰਜਾਬ ਦੇ ਪਾਸਟਰ ਦੀ ਮਾੜੀ ਹਰਕਤ ! 21 ਸਾਲ ਦੀ ਕੁੜੀ ਦੀ ਜ਼ਿੰਦਗੀ ਦਾ ਇਹ ਹਾਲ ਕੀਤਾ !

ਬਿਊਰੋ ਰਿਪੋਰਟ : ਪੰਜਾਬ ਦੇ ਅਖੌਤੀ ਪਾਸਟਰ ਦੀ ਬਹੁਤ ਹੀ ਮਾੜੀ ਕਰਤੂਤ ਸਾਹਮਣੇ ਆਈ ਹੈ। ਪਹਿਲਾਂ ਧਰਮ ਪਰਿਵਤਨ ਦੇ ਮਾਮਲੇ ਸਾਹਮਣੇ ਆ ਰਹੇ ਸਨ ਹੁਣ ਗੁਰਦਾਸਪੁਰ ਦੇ ਇੱਕ ਪਾਸਟਰ ‘ਤੇ ਇੱਕ ਕੁੜੀ ਨੂੰ ਗਰਭਵਤੀ ਕਰਨ ਦਾ ਇਲਜ਼ਾਮ ਲੱਗਿਆ ਹੈ। ਸਿਰਫ਼ ਇਨ੍ਹਾਂ ਹੀ ਨਹੀਂ ਗਰਭਪਾਤ ਦੌਰਾਨ ਅਣਗੈਲੀ ਦੌਰਾਨ ਕੁੜੀ ਦੀ ਮੌਤ ਹੋ ਗਈ । ਜਾਣਕਾਰੀ ਦੇ ਮੁਤਾਬਿਕ ਗੁਰਦਾਸਪੁਰ ਦੇ ਇੱਕ ਪਾਸਟਰ ਨੇ ਆਪਣੇ ਘਰ ਵਿੱਚ ਹੀ ਚਰਚ ਖੋਲੀ ਹੋਈ ਸੀ।

ਗੈਰ ਤਜ਼ੁਰਬੇਕਾਰ ਨਰਸ ਤੋਂ ਕਰਵਾਇਆ ਗਰਭਪਾਤ

ਮ੍ਰਿਤਕ ਕੁੜੀ ਚਰਚ ਦੀ ਸ਼ਰਧਾਲੂ ਦੱਸੀ ਜਾ ਰਹੀ ਹੈ ਉਹ ਆਸਥਾ ਦੇ ਨਾਲ ਚਰਚ ਆਉਂਦੀ ਸੀ ਪਰ ਪਾਸਟਰ ਨੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਅਤੇ ਉਹ ਗਰਭਵਤੀ ਹੋ ਗਈ । ਇਸ ਤੋਂ ਬਚਨ ਦੇ ਲਈ ਪਾਸਟਰ ਨੇ ਗੈਰ ਤਜ਼ਰਬੇਕਾਰ ਨਰਸ ਦੇ ਜ਼ਰੀਏ ਗਰਭਪਾਤ ਕਰਵਾਉਣ ਦੀ ਕੋਸ਼ਿਸ਼ ਕੀਤੀ ਜਿਸ ਦਾ ਨਤੀਜਾ ਹੋਇਆ ਕਿ ਕੁੜੀ ਦੀ ਮੌਤ ਹੋ ਗਈ । ਦੱਸਿਆ ਜਾ ਰਿਹਾ ਹੈ ਕਿ ਗਰਭਪਾਤ ਦੌਰਾਨ ਇੰਫੈਕਸ਼ਨ ਇਨ੍ਹੀ ਬੁਰੀ ਤਰ੍ਹਾਂ ਨਾਲ ਸ਼ਰੀਰ ਵਿੱਚ ਫੈਲ ਲਿਆ ਕਿ ਕੁੜੀ ਦੀ ਮੌਤ ਹੋ ਗਈ । ਮ੍ਰਿਤਕ ਕੁੜੀ ਦੇ ਪਿਤਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਪਾਸਤਰ ਅਤੇ ਗਰਭਪਾਤ ਕਰਨ ਵਾਲੀ ਨਰਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ।

ਸਿਰਫ ਮਾਮਲਾ ਦਰਜ ਕਾਰਵਾਈ ਨਹੀਂ

ਪਿਤਾ ਨੇ ਦੱਸਿਆ ਕਿ ਮ੍ਰਿਤਕ ਧੀ 21 ਸਾਲ ਦੀ ਸੀ,ਪਾਸਟਰ ਜਸ਼ਨ ਗਿੱਲ ਦੇ ਘਰ ਚਰਚ ਹੋਣ ਦੀ ਵਜ੍ਹਾ ਕਰਕੇ ਉਸ ਦੇ ਘਰ ਆਉਣਾ ਜਾਣਾ ਸੀ । ਉਨ੍ਹਾਂ ਦੱਸਿਆ ਕਿ ਪਾਸਟਰ ਨੇ ਬਿਨਾਂ ਕੁੜੀ ਦੀ ਮਰਜ਼ੀ ਦੇ ਸ਼ਰੀਰਕ ਸਬੰਧ ਬਣਾਏ ਅਤੇ ਫਿਰ ਗਲਤ ਢੰਗ ਨਾਲ ਧੀ ਦਾ ਸਤਿੰਦਰਜੀਤ ਕੌਰ ਨਰਸ ਕੋਲੋ ਗਰਭਪਾਤ ਕਰਵਾਇਆ । ਮ੍ਰਿਤਕ ਕੁੜੀ ਦੀ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿੱਚ ਇਲਾਜ ਦੇ ਦੌਰਾਨ ਮੌਤ ਹੋਈ ਹੈ । ਪੀੜਤ ਪਰਿਵਾਰ ਦਾ ਕਹਿਣਾ ਹੈ ਪਾਸਟਰ ਦਾ ਭਰਾ ਪਿੰਡ ਦਾ ਸਰਪੰਚ ਹੈ ਅਤੇ ਉਸ ਦੇ ਪ੍ਰਭਾਵ ਦੀ ਵਜ੍ਹਾ ਕਰਕੇ ਹੁਣ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸਿਰਫ਼ ਮਾਮਲਾ ਹੀ ਦਰਜ ਕੀਤਾ ਹੈ ਗ੍ਰਿਫਤਾਰ ਨਹੀਂ ਕੀਤਾ ਹੈ ।

ਜਲਦ ਹੋਵੇਗੀ ਕਾਰਵਾਈ

ਥਾਣਾ ਦੀਨਾਨਗਰ ਦੇ SHO ਜਤਿੰਦਰ ਪਾਲ ਨੇ ਦੱਸਿਆ ਹੈ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਹੀ ਮੁਲਜ਼ਮ ਪਾਦਰੀ ਅਤੇ ਗਰਭਪਾਤ ਕਰਨ ਵਾਲੀ ਨਰਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ । ਫਿਲਹਾਲ ਮਾਮਲਾ ਦਰਜ ਕੀਤਾ ਹੈ ਜਲਦ ਦੀ ਜਾਂਚ ਪੂਰੀ ਕਰ ਲਈ ਜਾਵੇਗੀ ਅਤੇ ਛੇਤੀ ਗ੍ਰਿਫਤਾਰੀ ਵੀ ਹੋਵੇਗੀ ।