Punjab

ਜਲੰਧਰ ‘ਚ ਟ੍ਰੇਨ ਦੇ ਇੰਜਣ ਹੇਠਾਂ ਆਈ ਔਰਤ !

ਬਿਊਰੋ ਰਿਪੋਰਟ : ਜਲੰਧਰ ਸ਼ਹਿਰ ਦੇ ਅੱਡਾ ਹੁਸ਼ਿਆਰਪੁਰ ਫਾਕਟ ‘ਤੇ ਇੱਕ ਔਰਤ ਟ੍ਰੇਨ ਦੇ ਹੇਠਾਂ ਆ ਗਈ । ਹਾਦਸੇ ਵਿੱਚ ਔਰਤ ਦੀ ਜਾਨ ਤਾਂ ਬਚ ਗਈ ਪਰ ਉੁਸ ਦੀਆਂ ਦੋਵੇ ਟੰਗਾਂ ਕੱਟ ਗਈ । ਇਸ ਹਾਦਸੇ ਵਿੱਚ ਔਰਤ ਦੀ ਵੱਡੀ ਲਾਪਰਵਾਹੀ ਤੋਂ ਜ਼ਿਆਦਾ ਉਸ ਦੀ ਬੇਬਸੀ ਜ਼ਿੰਮੇਵਾਰ ਹੈ, ਜਦੋਂ ਫਾਟਕ ਤੋਂ ਰੇਲ ਦੀ ਕਰਾਸਿੰਗ ਕਰ ਰਹੀ ਸੀ ਤਾਂ ਲੋਕਾਂ ਨੇ ਉਸ ਨੂੰ ਆਵਾਜ਼ਾਂ ਮਾਰਿਆਂ ਟ੍ਰੇਨ ਦੇ ਇੰਜਣ ਡਰਾਈਵਰ ਨੇ ਕਾਫੀ ਹਾਰਨ ਮਾਰੇ ਪਰ ਔਰਤ ਟਰੈਕ ਤੋਂ ਨਹੀਂ ਹੱਟੀ । ਡਰਾਈਵਰ ਦੇ ਬ੍ਰੇਕ ਲਗਾਉਂਦੇ ਲਗਾਉਂਦੇ ਉਹ ਹੇਠਾਂ ਆ ਗਈ । ਦਰਅਸਲ ਬਾਅਦ ਵਿੱਚ ਪਤਾ ਚੱਲਿਆ ਕਿ ਔਰਤ ਗੂੰਗੀ ਅਤੇ ਬਹਿਰੀ ਹੈ ।

ਇੰਜਣ ਰੋਕਣ ਦੇ ਬਾਅਦ ਔਰਤ ਨੂੰ ਬੜੀ ਮੁਸ਼ਕਿਲ ਦੇ ਨਾਲ ਹੇਠਾਂ ਤੋਂ ਬਾਹਰ ਕੱਢਿਆ ਗਿਆ । ਇੰਜਣ ਵਿੱਚ ਥੋੜਾ ਅੱਗੇ ਪਿੱਛੇ ਕੀਤਾ ਗਿਆ ਤਾਂ ਉਸ ਦੇ ਹੱਥ ਬਚਾਏ ਗਏ । ਜੇਕਰ ਬ੍ਰੇਕ ਨਾ ਲੱਗਦੀ ਤਾਂ ਔਰਤ ਦੀ ਟੰਗਾਂ ਦੇ ਨਾਲ ਹੱਥ ਵੀ ਕੱਟ ਸਕਦੇ ਸਨ । ਮੌਕੇ ‘ਤੇ ਮੌਜੂਦ ਲੋਕ ਬੋਲ ਰਹੇ ਸਨ ਕਿ ਜਿਸ ਔਰਤ ਦੇ ਨਾਲ ਇਹ ਹਾਦਸਾ ਹੋਇਆ ਹੈ ਉਹ ਗੂੰਗੀ ਅਤੇ ਬਹਿਰੀ ਸੀ । ਦੁਰਘਟਨਾ ਦੇ ਬਾਅਦ ਲੋਕ ਉਸ ਤੋਂ ਨਾਂ ਪੁੱਛ ਰਹੇ ਸੀ ਪਰ ਉਹ ਕੋਈ ਜਵਾਬ ਨਹੀਂ ਦੇ ਪਾ ਰਹੀ ਸੀ ।

ਕਾਫੀ ਦੇਰ ਲਾਈਨ ਵਿੱਚ ਤੜਪ ਦੀ ਰਹੀ ਔਰਤ

ਦੋਵੇ ਟੰਗਾਂ ਕੱਟ ਜਾਣ ਦੇ ਬਾਅਦ ਸਿਰ ‘ਤੇ ਵੀ ਗੰਭੀਰ ਸੱਟਾਂ ਲੱਗਣ ਦੀ ਵਜ੍ਹਾ ਕਰਕੇ ਦਰਦ ਨਾਲ ਚੀਕ ਦੀ ਰਹੀ ਔਰਤ ਕਾਫੀ ਦੇਰ ਟਰੈਕਟ ‘ਤੇ ਪਈ ਰਹੀ । ਲੋਕਾਂ ਨੇ ਫੋਨ ਕਰਨ ਦੇ ਬਾਵਜੂਦ ਮੌਕੇ ‘ਤੇ ਨਾ ਰੇਲਵੇ ਦਾ ਅਧਿਕਾਰੀ ਆਇਆ ਨਾ ਹੀ ਰੇਲਵੇ ਪੁਲਿਸ ਪਹੁੰਚੀ । ਲੋਕਾਂ ਨੇ ਫਾਟਕ ਦੇ ਗਾਰਡ ਨੂੰ ਸਟੇਸ਼ਨ ਇਤਲਾਹ ਦੇਣ ਲਈ ਕਿਹਾ ਉਸ ਨੇ ਸਟੇਸ਼ਨ ਤੇ ਜਾਣਕਾਰੀ ਵੀ ਦੇ ਦਿੱਤੀ ਪਰ ਕਾਫੀ ਦੇਰ ਤੱਕ ਕੋਈ ਨਹੀਂ ਆਇਆ।