Punjab

Whatsapp ‘ਤੇ ਪੰਜਾਬ ‘ਚ ਸ਼ੇਰ ਦੇ ਬੱਚੇ ਦੀ ਡੀਲ ਨੂੰ ਪੁਲਿਸ ਨੇ ਕੀਤਾ ਬੇਨਕਾਬ ! 3 ਦੀ ਗ੍ਰਿਫਤਾਰੀ ! ਹੈਰਾਨਕੁਨ ਖੁਲਾਸੇ !

ਬਿਊਰੋ ਰਿਪੋਰਟ : ਜਲੰਧਰ ਦੇ ਕਰਤਾਰਪੁਰ ਵਿੱਚ ਸ਼ੇਰ ਦੇ ਬੱਚੇ ਦੀ ਸੌਦੇਬਾਜ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। Whatsapp ‘ਤੇ ਸ਼ੇਰ ਦੇ ਬੱਚੇ ਦੀ ਡੀਲ ਕੀਤੀ ਜਾ ਰਹੀ ਸੀ। ਇਸ ਦਾ ਪਤਾ ਜਿਵੇਂ ਹੀ ਜੰਗਲਾਤ ਵਿਭਾਗ ਨੂੰ ਲੱਗਿਆ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕੀਤੀ। ਜਿਸ ਦੇ ਬਾਅਦ 3 ਮੁਲਜ਼ਮ ਮਨੀਸ਼ ਕੁਮਾਰ ਉਰਫ਼ ਲੱਕੀ ਕਰਤਾਰਪੁਰ, ਜਲੰਧਰ ਦੇ ਰਹਿਣ ਵਾਲੇ ਅਨਮੋਲ ਅਤੇ ਦੀਪਾਂਸ਼ੂ ਅਰੋੜਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ।

ਸ਼ੇਰ ਦਾ ਬੱਚਾ ਕਿੱਥੇ ਹੈ ? ਉਸ ਨੂੰ ਕਿੱਥੋਂ ਲਿਆਉਣਾ ਹੈ? ਇਸ ਨੂੰ ਕਿੱਥੇ ਰੱਖਿਆ ਹੈ? ਇਸ ਬਾਰੇ ਪੁਲਿਸ ਅਤੇ ਜੰਗਲਾਤ ਮਹਿਕਮੇ ਨੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਇਸ ਵਜ੍ਹਾ ਨਾਲ ਇਸ ਕੇਸ ਵਿੱਚ ਕਿਸੇ ਵੀ ਤਰ੍ਹਾਂ ਦੀ ਰਿਕਵਰੀ ਨਹੀਂ ਹੋਈ ਹੈ। ਫ਼ਿਲਹਾਲ whatsapp ‘ਤੇ ਸ਼ੇਰ ਦੇ ਬੱਚੇ ਦੀ ਡੀਲ ਦੇ ਇਲਜ਼ਾਮ ਵਿੱਚ ਕੇਸ ਦਰਜ ਕੀਤੀ ਗਿਆ ਹੈ ।

ਪੁਲਿਸ ਨੇ ਜੰਗਲਾਤ ਮਹਿਕਮੇ ਦੀ ਸ਼ਿਕਾਇਤ ‘ਤੇ ਜਿਹੜੀ FIR ਦਰਜ ਕੀਤੀ ਹੈ,ਉਸ ਵਿੱਚ ਵੀ ਕੋਈ ਜ਼ਿਕਰ ਨਹੀਂ ਹੈ ਕਿ ਸ਼ੇਰ ਦੇ ਬੱਚੇ ਨੂੰ ਬਰਾਮਦ ਕਰ ਲਿਆ ਗਿਆ ਹੈ ਜਾਂ ਨਹੀਂ । ਇਸ ਤੋਂ ਇਲਾਵਾ ਜਿਹੜੇ ਮੋਰ ਅਤੇ ਬਾਜ ਵੇਚਣ ਦਾ ਇਲਜ਼ਾਮ ਲਗਾਇਆ ਹੈ, ਉਸ ਦਾ ਵੀ ਕੋਈ ਸਬੂਤ ਹੱਥ ਨਹੀਂ ਲੱਗਿਆ ਹੈ ।

ਪੁਲਿਸ ਨੇ ਕਿਹਾ ਅਸੀਂ ਜਾਂਚ ਕਰ ਰਹੇ ਹਾਂ

ਇਸ ਸਬੰਧ ਵਿੱਚ ਜਲੰਧਰ ਦੇ DFO ਵਿਕਰਮ ਚੰਦਰਾ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਹੁਣ ਤੱਕ ਕੋਈ ਰਿਕਵਰੀ ਨਹੀਂ ਹੋਈ ਹੈ। ਉਨ੍ਹਾਂ ਨੂੰ ਸਿਰਫ਼ ਲੀਡ ਮਿਲੀ ਸੀ ਕਿ ਜੰਗਲੀ ਜਾਨਵਰਾਂ ਦੀ ਖ਼ਰੀਦੇ ਅਤੇ ਵੇਚੇ ਜਾ ਰਹੇ ਹਨ । ਇਸੇ ਅਧਾਰ ‘ਤੇ ਕਰਤਾਰਪੁਰ ਪੁਲਿਸ ਨੇ ਸ਼ਿਕਾਇਤ ਦਰਜ ਕੀਤੀ ਸੀ। ਪੁਲਿਸ ਨੇ ਇਸ ਮਾਮਲੇ ਵਿੱਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਬਾਕੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।