Punjab

ਕਾਰ ਦਾ ਟੁੱਟਿਆ ਬੰਪਰ ਠੀਕ ਕਰ ਰਿਹਾ ਸੀ, ਪਿੱਛਿਓਂ ਆ ਰਹੇ ਟੈਂਪੂ ਨੇ ਹੱਸਦਾ ਵੱਸਦਾ ਘਰ ਉਜਾੜਿਆ

Ludhiana , DPRO Driver, Road Accident , Punjab news

ਲੁਧਿਆਣਾ : ਇੱਕ ਸੜਕ ਹਾਦਸੇ ਵਿੱਚ ਪ੍ਰਭਜੋਤ ਸਿੰਘ ਨਾਮ ਦੀ ਵਿਅਕਤੀ ਦੀ ਮੌਤ ਹੋ ਗਈ ਹੈ। ਉਹ ਲੋਕ ਸੰਪਰਕ ਵਿਭਾਗ(DPRO) ਵਿੱਚ ਡਰਾਈਵਰ ਵੱਜੋਂ ਤਾਇਨਾਤ ਸੀ। ਇਸ ਹਾਦਸੇ ਵਿੱਚ ਡਿਪਟੀ ਕਮਿਸ਼ਨਰ ਦਫਤਰ ਵਿੱਚ ਕੰਮ ਕਰਨ ਵਾਲੇ ਦੋ ਹੋਰ ਵਿਅਕਤੀ ਵੀ ਜ਼ਖਮੀ ਦੱਸੇ ਜਾ ਰਹੇ ਹਨ।

ਜਾਣਕਾਰੀ ਮੁਤਾਬਕ ਪ੍ਰਭਜੋਤ ਅੱਜ ਸਵੇਰੇ ਆਪਣੀ ਕਾਰ ਵਿੱਚ ਦੋ ਵਿਅਕਤੀਆਂ ਨਾਲ ਡੀਸੀ ਦਫ਼ਤਰ ਲੁਧਿਆਣਾ ਵਿਖੇ ਕੰਮ ’ਤੇ ਜਾ ਰਿਹਾ ਸੀ। ਰਸਤੇ ਵਿਚ ਅਚਾਨਕ ਉਸ ਦੀ ਕਾਰ ਦਾ ਬੰਪਰ ਖੁੱਲ੍ਹ ਗਿਆ। ਕਾਰ ਨੂੰ ਸੜਕ ਕਿਨਾਰੇ ਰੋਕ ਕੇ ਪ੍ਰਭਜੋਤ ਨੇ ਬੰਪਰ ਬੰਨ੍ਹਣਾ ਸ਼ੁਰੂ ਕੀਤਾ ਸੀ ਕਿ ਪਿੱਛੇ ਤੋਂ ਆ ਰਹੇ ਟੈਂਪੂ ਨੇ ਉਸ ਨੂੰ ਦਰੜ ਦਿੱਤਾ। ਹਾਦਸੇ ਤੋਂ ਤੁਰੰਤ ਬਾਅਦ ਪ੍ਰਭਜੋਤ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪ੍ਰਭਵਜੋਤ ਦੀ ਕਾਰ ਵਿੱਚ ਦੋ ਹੋਰ ਵਿਅਕਤੀ ਵੀ ਸਨ, ਜਿਹੜੇ ਇਸ ਹਾਦਸੇ ਵਿੱਚ ਜ਼ਖਮੀ ਦੱਸੇ ਜਾ ਰਹੇ ਹਨ।

ਮੁਲਜ਼ਮ ਟੈਂਪੂ ਚਾਲਕ ਫਰਾਰ ਦੱਸਿਆ ਜਾ ਰਿਹਾ ਹੈ। ਪੁਲੀਸ ਨੇ ਟੈਂਪੂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਮਾਮਲੇ ਦੀ ਜਾਂਚ ਏਐਸਆਈ ਕਰਨੈਲ ਸਿੰਘ ਕਰ ਰਹੇ ਹਨ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।

ਇਸ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਡੀਪੀਆਰਓ ਪੁਨੀਤ ਗਿੱਲ ਨੇ ਦੱਸਿਆ ਕਿ ਪ੍ਰਭਜੋਤ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਹਾਦਸੇ ਤੋਂ ਬਾਅਦ ਪੂਰਾ ਸਟਾਫ਼ ਦੁਖੀ ਹੈ। ਇਲਾਕਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।