Punjab

ਸਾਲੇ ਨੇ ਭੈਣ ਦਾ ਘਰ ਉਜਾੜਿਆ ! ਜੀਜੇ ਨਾਲ ਕੀਤਾ ਬਹੁਤ ਹੀ ਮਾੜਾ !

ਬਿਊਰੋ ਰਿਪੋਰਟ : ਇੱਕ ਹੋਰ ਪੰਜਾਬ ਦੀ ਮਾਂ ਦਾ ਪੁੱਤ ਦੁਨੀਆ ਤੋਂ ਚਲਾ ਗਿਆ ਅਤੇ ਉਸ ਦਾ ਜ਼ਿੰਮੇਵਾਰ ਹੋਰ ਕੋਈ ਨਹੀਂ ਨਸ਼ਾ ਹੈ। ਹੈਰਾਨੀ ਦੀ ਗੱਲ ਇਹ ਹੈ ਨਸ਼ਾ ਦੇਣ ਵਾਲਾ ਕੋਈ ਹੋਰ ਨਹੀਂ ਉਸ ਦਾ ਆਪਣਾ ਹੀ ਸਾਲਾ ਸੀ। ਅਬੋਹਰ ਵਿੱਚ ਮੰਗਲਵਾਰ ਦੇਰ ਸ਼ਾਮ ਮਸੀਤ ਢਾਣੀ ਦੇ ਕੋਲ ਸੜਕ ਕਿਨਾਰੇ ਬਰਾਮਦ ਹੋਈ ਨੌਜਵਾਨ ਦੀ ਲਾਸ਼ ਦੇ ਮਾਮਲੇ ਵਿੱਚ ਥਾਣਾ ਪੁਲਿਸ ਨੇ ਪਿਤਾ ਸੁਰਿੰਦਰ ਸਿੰਘ ਦੇ ਬਿਆਨ ਦੇ ਅਧਾਰ ‘ਤੇ ਉਸ ਦੇ ਸਾਲੇ ਸਮੇਤ 5 ਲੋਕਾਂ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਵਾਇਆ ਹੈ। ਸਿਰਫ਼ ਇਨ੍ਹਾਂ ਹੀ ਨਹੀਂ ਨਸ਼ੇ ਦੀ ਓਵਰ ਡੋਜ਼ ਦੇਣ ਤੋਂ ਬਾਅਦ ਸਾਲੇ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਜੀਜੇ ਦੀ ਲਾਸ਼ ਨੂੰ ਵੀ ਖ਼ੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ।

ਜਾਣਕਾਰੀ ਦੇ ਮੁਤਾਬਕ ਪੁਲਿਸ ਨੂੰ ਦਿੱਤੇ ਗਏ ਬਿਆਨ ਵਿੱਚ ਪਿਤਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ 29 ਸਾਲ ਦੇ ਪੁੱਤਰ ਚੰਦਨ ਇੱਕ ਸ਼ੋਅ ਰੂਮ ਵਿੱਚ ਕੰਮ ਕਰਦਾ ਸੀ। 3 ਜੁਲਾਈ ਉਹ ਸ਼ੋਅਰੂਮ ‘ਤੇ ਗਿਆ ਜਿੱਥੇ ਕੁਝ ਅਣਪਛਾਤੇ ਲੋਕ ਦੁਪਹਿਰ ਸਵਾ ਇੱਕ ਉਸ ਦੇ ਪੁੱਤਰ ਨੂੰ ਸ਼ੋਅਰੂਮ ਤੋਂ ਆਪਣੇ ਨਾਲ ਲੈ ਗਏ। ਜਿਸ ਦੇ ਬਾਅਦ ਉਨ੍ਹਾਂ ਨੇ ਆਪਣੇ ਪੱਧਰ ਅਤੇ ਪੁਲਿਸ ਦੇ ਜ਼ਰੀਏ ਪੁੱਤਰ ਦੀ ਤਲਾਸ਼ ਸ਼ੁਰੂ ਕੀਤੀ। ਜਾਂਚ ਵਿੱਚ ਪਤਾ ਚੱਲਿਆ ਕਿ ਢਾਣੀ ਮਸੀਤ ਦੇ ਸੁਖਦੀਪ ਸਿੰਘ ਪੁੱਤਰ ਚੰਦਨ ਦੇ ਸਾਲੇ ਅੰਕੁਸ਼ ਨੂੰ ਅਬੋਹਰ ਦੇ ਕੋਲ ਆਪਣੀ ਬਾਈਕ ‘ਤੇ ਬਿਠਾ ਕੇ ਲੈ ਗਿਆ ਸੀ । ਜਿੱਥੇ ਜੰਮੂ ਬਸਤੀ ਦੇ ਰਹਿਣ ਵਾਲੇ ਬੂਟਾ ਸਿੰਘ ਤੋਂ ਉਨ੍ਹਾਂ ਨੇ ਨਸ਼ਾ ਖ਼ਰੀਦਿਆ।

ਪਿਤਾ ਨੇ ਦੱਸਿਆ ਸੁਖਦੀਪ ਅਤੇ ਅੰਕੁਸ਼ ਨੇ ਉਸ ਦੇ ਪੁੱਤਰ ਚੰਦਨ ਨੂੰ ਸ੍ਰੀਗੰਗਾਨਗਰ ਰੋਡ ਬਾਈਪਾਸ ਕੱਸੀ ਦੇ ਨਜ਼ਦੀਕ ਲੈ ਗਏ । ਜਿੱਥੇ ਉਹ ਪਿੰਡ ਖਿੱਪਾਵਾਲੀ ਦੇ ਰਹਿਣ ਵਾਲੇ ਬਲਰਾਮ ਉਰਫ਼ ਰਮਨ,ਅਨਮੋਲ ਸਿੰਘ ਅਤੇ ਜਗਦੇਵ ਸਿੰਘ ਪਹਿਲਾਂ ਤੋਂ ਮੌਜੂਦ ਸਨ। ਇਨ੍ਹਾਂ ਸਾਰਿਆਂ ਨੇ ਮਿਲ ਕੇ ਪੁੱਤਰ ਚੰਦਨ ਨੂੰ ਨਸ਼ੇ ਦੀ ਓਵਰ ਡੋਜ਼ ਦਿੱਤੀ। ਜਿਸ ਦੀ ਵਜ੍ਹਾ ਕਰਕੇ ਪੁੱਤਰ ਦੀ ਮੌਤ ਹੋ ਗਈ। ਸਾਰਿਆਂ ਨੇ ਆਪਣੇ ਆਪ ਨੂੰ ਬਚਾਉਣ ਦੇ ਲਈ ਲਾਸ਼ ਨੂੰ ਝਾੜਿਆਂ ਦੇ ਕੋਲ ਸੁੱਟ ਦਿੱਤਾ।

ਮੰਗਲਵਾਰ ਦੇਰ ਸ਼ਾਮ ਪੁਲਿਸ ਨੇ ਲਾਸ਼ ਬਰਾਮਦ ਕੀਤੀ। ਮ੍ਰਿਤਕ ਪਿਤਾ ਦੇ ਬਿਆਨ ਮੁਤਾਬਿਕ ਸਾਰੇ ਨੌਜਵਾਨ ਨਸ਼ੇ ਦੇ ਆਦੀ ਸਨ ਅਤੇ ਉਨ੍ਹਾਂ ਦੇ ਨਾਲ ਪੁੱਤਰ ਨੂੰ ਜਾਣ ਤੋਂ ਉਨ੍ਹਾਂ ਨੇ ਕਈ ਵਾਰ ਮਨਾ ਕੀਤਾ ਸੀ ਪਰ ਇਨ੍ਹਾਂ ਦੀ ਵਜ੍ਹਾ ਕਰਕੇ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ ਹੈ। ਉੱਧਰ ਪੁਲਿਸ ਨੇ ਸੁਰਿੰਦਰ ਦੇ ਬਿਆਨਾਂ ‘ਤੇ ਪੰਜ ਨੌਜਵਾਨਾਂ ਦੇ ਖ਼ਿਲਾਫ਼ ਧਾਰਾ 304, 201, 34 IPC, NDPS ਐਕਟ ਦੀ ਧਾਰਾ 27, 29, 61, 85 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਮੁਲਜ਼ਮਾਂ ਨੂੰ ਫੜਨ ਦੇ ਲਈ ਪੁਲਿਸ ਕਰ ਰਹੀ ਹੈ ਛਾਪੇਮਾਰੀ

ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਹ ਪਤਾ ਚੱਲਿਆ ਹੈ ਕਿ ਬੂਟਾ ਸਿੰਘ ਨਸ਼ੇ ਦਾ ਕਾਰੋਬਾਰ ਕਰਦਾ ਹੈ। ਉਸ ਨੇ ਹੀ ਨੌਜਵਾਨਾਂ ਨੂੰ ਨਸ਼ਾ ਵੇਚਿਆ ਸੀ। ਬਾਕੀ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।