India

ਰਿਲਾਇੰਸ ਜੀਓ ਨੇ 999 ਰੁਪਏ ਲਾਂਚ ਕੀਤਾ 4G ਫੋਨ ! ਜੀਓ ਸਿਨੇਮਾ ਵੀ ਫ੍ਰੀ ਵਿੱਚ ਵੇਖੋ ! 123 ਰੁਪਏ ‘ਚ 28 ਦਿਨ ਚੱਲੇਗਾ

ਬਿਊਰੋ ਰਿਪੋਰਟ : ਰਿਲਾਇੰਸ ਜੀਓ ਨੇ 999 ਰੁਪਏ ਵਿੱਚ ਜੀਓ ਭਾਰਤ 4 G ਫੀਚਰ ਫੋਨ ਲਾਂਚ ਕੀਤਾ ਹੈ । ਕੰਪਨੀ ਨੇ ਇਸ ਦੇ ਜ਼ਰੀਏ ਉਨ੍ਹਾਂ ਗਾਹਕਾਂ ਨੂੰ ਟਾਰਗੇਟ ਕਰਨਾ ਚਾਹੁੰਦੀ ਹੈ ਜੋ ਹੁਣ ਵੀ 2G ਫੋਨ ਦੀ ਵਰਤੋਂ ਕਰ ਰਹੇ ਹਨ । ਕੰਪਨੀ ਨੇ ਕਿਹਾ ਹੈ ਕਿ ਪਹਿਲਾਂ 10 ਲੱਖ ਜੀਓ ਭਾਰਤ ਫੋਨ ਦੇ ਲਈ ਬੀਟਾ ਟ੍ਰਾਇਲ 7 ਜੁਲਾਈ ਨੂੰ ਸ਼ੁਰੂ ਹੋਵੇਗਾ ।

ਇਸ ਫੋਨ ਦੇ ਲਈ ਕੰਪਨੀ ਨੇ 123 ਰੁਪਏ ਦਾ ਟਰੈਫਿਕ ਪਲਾਨ ਪੇਸ਼ ਕੀਤਾ ਹੈ । ਇਸ ਵਿੱਚ 14 GB ਡੇਟਾ ਮਿਲੇਗਾ ਜੋ ਕਿ 28 ਦਿਨਾਂ ਤੱਕ ਚੱਲੇਗਾ,ਯਾਨੀ 0.5 GB ਹਰ ਦਿਨ। ਇਸ ਦੇ ਇਲਾਵਾ ਅਨਲਿਮਟਿਡ ਕਾਲਸ ਦੀ ਸੁਵਿਧਾ ਵੀ ਇਸ ਪਲਾਨ ਵਿੱਚ ਮਿਲੇਗੀ । ਯੂਜ਼ਰ ਫੋਨ ਦੇ ਜ਼ਰੀਏ UPI ਪੇਮੈਂਟ ਕਰ ਸਕਣਗੇ,ਜੀਓ ਸਿਨੇਮਾ ਅਤੇ ਜੀਓ ਸਵਾਨ ਵਰਗੇ ਮਨੋਰੰਜਨ ਐੱਪ ਦੀ ਵਰਤੋਂ ਕਰ ਸਕਣਗੇ ।

ਡਿਵਾਇਸ ਨਾਲ ਮਿਲਣਗੇ 3 ਪ੍ਰੀ ਇੰਸਟਾਲ ਐੱਪ

ਇਹ ਫੋਨ ਦਾ ਛੋਟਾ ਡਿਜ਼ਾਇਜ਼ ਹੈ ਅਤੇ 1 1.77-ਇੰਚ QVGA TFT ਸਕ੍ਰੀਨ ਮਿਲਦੀ ਹੈ । ਇਹ 1000mAh ਦੀ ਰਿਮੂਵੇਬਲ ਬੈਟਰੀ ਦੇ ਨਾਲ ਆਉਂਦਾ ਹੈ । ਇਸ ਡਿਵਾਇਜ ਵਿੱਚ ਸਿਰਫ਼ ਜੀਓ ਸਿਮ ਦੀ ਵਰਤੋਂ ਕੀਤੀ ਜਾ ਸਕਦੀ ਹੈ । ਯੂਜਰ ਨੂੰ ਡਿਵਾਇਜ ਤੋਂ ਪਹਿਲਾਂ ਇੰਸਟਾਲ ਕੀਤੇ ਗਏ 3 ਜੀਓ ਐੱਪਸ ਮਿਲਣਗੇ ।

ਪਹਿਲਾ ਐੱਪ ਜੀਓ ਸਿਨੇਮਾ – ਜਿਸ ਵਿੱਚ ਨਵੀਂ ਵੈੱਬ ਸੀਰੀਜ, ਬਲਾਕਬਸਟਰ ਫਿਲਮਾਂ HBO ਓਰੀਜਨਲ,ਸਪੋਰਟ ਕੰਟੈਂਟ,ਟੀਵੀ ਸ਼ੋਅ ਮਿਲਣਗੇ ।
ਦੂਜਾ ਐੱਪ ਹੈ ਜੀਓ ਸਾਵਨ – ਜਿਸ ਵਿੱਚ ਯੂਜ਼ਰ ਨੂੰ ਫ੍ਰੀ ਵਿੱਚ ਗਾਣੇ ਸੁਣਨ ਦੀ ਸੁਵਿਧਾ ਮਿਲੇਗੀ,ਵੱਡੀ ਮਿਊਜ਼ਿਕ ਲਾਇਬ੍ਰੇਰੀ ਤੱਕ ਪਹੁੰਚ ਮਿਲਦੀ ਹੈ ।
ਤੀਜਾ ਐੱਪ ਹੈ ਜੀਓ ਪੇਅ – ਇਹ ਇੱਕ UPI- ਬੈਸਟ ਡਿਜੀਟਲ ਪੇਮੈਂਟ ਐੱਪ ਹੈ,ਫੋਨਪੇਅ,ਪੇਟੀਐੱਮ ਵਰਗੇ ਐੱਪ ਮਿਲ ਦੇ ਹਨ ।

ਦੂਜੇ ਆਪਰੇਟਰਾਂ ਦੇ ਮੁਕਾਬਲੇ 25%-30% ਸਸਤਾ ਪਲਾਨ

ਕੰਪਨੀ ਦਾ ਦਾਅਵਾ ਹੈ ਕਿ ਜੀਓ ਫੋਨ ਦਾ ਮਹੀਨੇ ਅਤੇ ਸਲਾਨਾ ਪਲਾਨ ਦੂਜੇ ਆਪਰੇਟਰਾਂ ਦੇ ਮੁਕਾਬਲੇ 25%-30% ਸਸਤਾ ਹੈ । ਦੂਜੇ ਆਪਰੇਟਰ 179 ਰੁਪਏ ਵਿੱਚ ਅਨਲਿਮਟਿਡ ਕਾਲ ਸਿਰਫ਼ 2GB ਡੇਟਾ ਦੇ ਰਹੇ ਹਨ ਜਦਕਿ ਜੀਓ ਫੋਨ ਵਿੱਚ 123 ਰੁਪਏ ਦੇ ਪਲਾਨ ਵਿੱਚ ਕਾਲਸ ਦੇ ਨਾਲ 14 GB ਡੇਟਾ ਮਿਲੇਗਾ।

ਜੀਓ ਦੇ ਨਵੇਂ ਫੀਚਰ ਫੋਨ ਦਾ ਸਲਾਨਾ ਪਲਾਨ 1234 ਰੁਪਏ ਵਿੱਚ ਆਵੇਗਾ । ਇਸ ਵਿੱਚ 168 GB ਡੇਟਾ ਮਿਲੇਗਾ,ਯਾਨੀ 0.5 GB ਹਰ ਮਹੀਨੇ । ਕੰਪਨੀ ਦਾ ਕਹਿਣਾ ਹੈ ਕਿ ਦੂਜੇ ਆਪਰੇਟਰਸ ਵਿੱਚ ਸਲਾਨਾ ਪਲਾਨ 1799 ਰੁਪਏ ਦੇ ਹਨ । ਇਸ ਵਿੱਚ ਅਨਲਿਮਟਿਡ ਵਾਇਸ ਕਾਲ ਅਤੇ ਸਿਰਫ਼ 24 GB ਡੇਟਾ ਮਿਲ ਦਾ ਹੈ ।