Punjab

ਮਾਤਾ ਪਿਤਾ ਤਖ਼ਤ ਹਜ਼ੂਰ ਸਾਹਿਬ ਅਰਦਾਸ ਕਰ ਰਹੇ ਸਨ ! ਪੁੱਤ ਨੂੰ ਲੈਕੇ ਆਈ ਮਾੜੀ ਖ਼ਬਰ !

ਬਿਊਰੋ ਰਿਪੋਰਟ : ਮੁਕਤਸਰ ਦੇ ਗਿਦੜਬਾਹਾ ਵਿੱਚ ਪੁਲਿਸ ਮੁਲਾਜ਼ਮ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ਜਿਸ ਦੀ ਵਜ੍ਹਾ ਕਰਕੇ ਉਸ ਦੀ ਮੌਤ ਹੋ ਗਈ ਹੈ । ਘਰ ਆਉਂਦੇ ਸਮੇਂ ਉਸ ਦੀ ਬਾਈਕ ਦਾ ਬੈਲੰਸ ਵਿਗੜ ਗਿਆ ਅਤੇ ਉਹ ਦਰੱਖਤ ਦੇ ਨਾਲ ਟਕਰਾਇਆ ਜਿਸ ਦੀ ਵਜ੍ਹਾ ਕਰਕੇ ਉਹ ਗੰਭੀਰ ਜ਼ਖ਼ਮੀ ਹੋ ਗਿਆ । ਉਸ ਨੂੰ ਬਠਿੰਡਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਇਲਾਜ ਦੇ ਦੌਰਾਨ ਉਸ ਨੇ ਦਮ ਤੋੜਿਆ ਹੈ । ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਪੋਸਟ ਮਾਰਟਮ ਦੇ ਲਈ ਭੇਜ ਦਿੱਤਾ ਹੈ । ਇਹ ਹਾਦਸਾ ਉਸ ਵੇਲੇ ਹੋਇਆ ਜਦੋਂ ਉਸ ਦੇ ਮਾਤਾ-ਪਿਤਾ ਪਰਿਵਾਰ ਦੀ ਚੜਦੀਕਲਾਂ ਦੇ ਲਈ ਤਖਤ ਸ੍ਰੀ ਹਜ਼ੂਰ ਸਾਹਿਬ ਦਰਸ਼ਨ ਕਰਨ ਗਏ ਹਨ ।

ਸਵੇਰ ਵੇਲੇ ਮੁਕਤਸਰ ਤੋਂ ਨਿਕਲਿਆ ਸੀ

ਜਾਣਕਾਰੀ ਦੇ ਮੁਤਾਬਿਕ ਕੋਟੇ ਹਿਮਤਪੁਰਾ ਦਾ ਰਹਿਣ ਵਾਲਾ 35 ਸਾਲ ਦਾ ਗੁਰਸੇਵਰ ਸਿੰਘ ਲੁਧਿਆਣਾ ਦੇ ਜਗਰਾਉਂ ਵਿੱਚ ਬਤੌਰ ਸਿਪਾਹੀ ਤਾਇਨਾਤ ਸੀ । ਗੁਰਸੇਵਰ ਸਿੰਘ ਸਵੇਰੇ ਬਾਈਕ ‘ਤੇ ਮੁਕਤਸਰ ਆ ਰਿਹਾ ਸੀ । ਪਿੰਡ ਕੋਟਭਾਈ ਦੇ ਨਜ਼ਦੀਕ ਉਸ ਦੀ ਬਾਈਕ ਬੇਕਾਬੂ ਹੋਕੇ ਦਰੱਖਤ ਨਾਲ ਟਕਰਾਈ ਜਿਸ ਦੇ ਕਾਰਨ ਉਹ ਗੰਭੀਰ ਜਖ਼ਮੀ ਹੋ ਗਿਆ । ਜਿਸ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ । ਉਸ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ।

ਹਜ਼ੂਰ ਸਾਹਿਬ ਮੱਥਾ ਟੇਕਣ ਗਏ ਸਨ ਮਾਤਾ -ਪਿਤਾ

ਤੁਹਾਨੂੰ ਦੱਸ ਦੇਇਏ ਕਿ ਮ੍ਰਿਤਕ ਗੁਰਸੇਵਰ ਸਿੰਘ ਪੰਜਾਬ ਪੁਲਿਸ ਵਿੱਚ ਨੌਕਰੀ ਤੋਂ ਪਹਿਲਾਂ ਫੌਜ ਵਿੱਚ ਨੌਕਰੀ ਕਰਦਾ ਸੀ । ਤਕਰੀਬਨ 6 ਸਾਲ ਪਹਿਲਾਂ ਉਹ ਪੁਲਿਸ ਵਿਭਾਗ ਵਿੱਚ ਬਤੌਰ ਸਿਪਾਈ ਤਾਇਨਾਤ ਸੀ,ਮ੍ਰਿਤਕ ਗੁਰਸੇਵਰ ਸਿੰਘ ਦੇ ਵਿਆਹ ਨੂੰ 5 ਸਾਲ ਹੋਏ ਸਨ । ਉਸ ਦੀ ਇੱਕ 4 ਸਾਲ ਦੀ ਧੀ ਹੈ ਹਾਦਸੇ ਦੇ ਬਾਅਦ ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਅਤੇ ਮਾਤਾ ਪਿਤਾ ਹਜ਼ੂਰ ਸਾਹਿਬ ਗਏ ਸਨ । ਘਰ ਵਿੱਚ ਉਸ ਦੀ ਪਤਨੀ ਸੁਖਵੀਰ ਕੌਰ ਅਤੇ ਪੁੱਤਰ ਮੌਜੂਦ ਸੀ ।