ਬਿਊਰੋ ਰਿਪੋਰਟ : ਮਹਾਰਾਸ਼ਟਰ ਦੇ ਨਾਗਪੁਰ ਤੋਂ ਇੱਕ ਹੈਰਾਨ ਮਾਮਲੇ ਨੂੰ ਵੇਖ ਕੇ ਡਾਕਟਰਾਂ ਦੇ ਵੀ ਤੋਤੇ ਉੱਡ ਗਏ। 60 ਸਾਲ ਦਾ ਸ਼ਖ਼ਸ 36 ਸਾਲ ਤੋਂ ਪ੍ਰੈਗਨੈਂਟ ਰਿਹਾ। ਇਸ ਅਨੋਖੇ ਕੇਸ ਦਾ ਇਲਾਜ ਕਰ ਰਹੇ ਡਾਕਟਰਾਂ ਨੂੰ ਵੀ ਇਸ ਸਚਾਈ ਦਾ ਯਕੀਨ ਨਹੀਂ ਆਇਆ, ਇਸ ਤੋਂ ਵੀ ਅੱਗੇ ਹੈਰਾਨ ਦੀ ਗੱਲ ਇਹ ਹੈ ਕਿ ਉਸ ਦੇ ਢਿੱਡ ਵਿੱਚ ਜੁੜਵਾ ਭਰੂਣ ਸਨ । ਯਾਨੀ ਇਹ ਸ਼ਖ਼ਸ 36 ਸਾਲ ਤੋਂ ਪ੍ਰੈਗਨੈਂਟ ਸੀ ਅਤੇ ਇਸ ਤੋਂ ਬਾਅਦ ਉਸ ਦੇ ਸਰੀਰ ਤੋਂ ਜੁੜਵਾ ਭਰੂਣ ਕੱਢੇ ਗਏ ।
ਇਹ ਸੀ ਪੂਰਾ ਮਾਮਲਾ
ਮੀਡੀਆ ਰਿਪੋਰਟ ਦੇ ਮੁਤਾਬਿਕ ਨਾਗਪੁਰ ਦੇ ਇੱਕ ਕਿਸਾਨ ਦਾ ਢਿੱਡ ਜ਼ਿਆਦਾ ਫੁੱਲਿਆ ਹੋਇਆ ਸੀ,ਜਿਸ ਦੀ ਵਜ੍ਹਾ ਕਰਕੇ ਉਸ ਨੂੰ ਸਾਹ ਲੈਣ ਵਿੱਚ ਤਕਲੀਫ਼ ਹੁੰਦੀ ਸੀ। ਉਸ ਨੂੰ ਬਚਪਨ ਤੋਂ ਹੀ ਢਿੱਡ ਵਿੱਚ ਦਰਦ ਦੀ ਸ਼ਿਕਾਇਤ ਸੀ, ਪਰ ਹੌਲੀ-ਹੌਲੀ ਉਸ ਦਾ ਢਿੱਡ ਫੁੱਲਦਾ ਰਿਹਾ, ਲੋਕ ਉਸ ਦੇ ਵਧੇ ਹੋਏ ਢਿੱਡ ਨੂੰ ਵੇਖ ਦੇ ਹੋਏ ਪ੍ਰੈਗਨੈਂਟ ਆਦਮੀ ਕਹਿਕੇ ਛੇੜਦੇ ਸਨ ਪਰ ਕਿਸੇ ਨੇ ਸੋਚਿਆ ਨਹੀਂ ਸੀ ਕਿ ਇਹ ਮਜ਼ਾਕ ਸੱਚ ਹੋ ਜਾਵੇਗਾ।
36 ਸਾਲ ਦੀ ਉਮਰ ਵਿੱਚ ਉਹ ਬਹੁਤ ਹੀ ਬਿਮਾਰ ਹੋ ਗਿਆ । ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਤਾਂ ਉਸ ਦੇ ਫੁੱਲੇ ਹੋਏ ਢਿੱਡ ਨੂੰ ਵੇਖ ਦੇ ਹੋਏ ਡਾਕਟਰਾਂ ਨੇ ਅੰਦਾਜ਼ਾ ਲਗਾਇਆ ਕਿ ਉਸ ਨੂੰ ਟਿਊਮਰ ਹੈ ਅਤੇ ਆਪ੍ਰੇਸ਼ਨ ਕਰਨ ਦਾ ਫ਼ੈਸਲਾ ਲਿਆ ਗਿਆ, ਪਰ ਸਰਜਰੀ ਦੇ ਦੌਰਾਨ ਡਾਕਟਰਾਂ ਨੂੰ ਉਸ ਦੇ ਢਿੱਡ ਵਿੱਚੋਂ 2 ਭਰੂਣ ਮਿਲੇ, ਜਿਸ ਨੂੰ ਵੇਖ ਕੇ ਉਹ ਹੈਰਾਨ ਹੋ ਗਏ।
ਡੇਲੀ ਸਟਾਰ ਦੀ ਨਿਊਜ਼ ਮੁਤਾਬਕ ਇਹ ਘਟਨਾ 1990 ਦੀ ਹੈ। ਸਰਜਰੀ ਦੇ ਬਾਅਦ ਸ਼ਖ਼ਸ ਬਚ ਗਿਆ। 21ਵੀਂ ਸਦੀ ਵਿੱਚ ਇਸ ਮੈਡੀਕਲ ਕੇਸ ਦੀ ਚਰਚਾ ਦੁਨੀਆ ਵਿੱਚ ਹੋਣ ਲੱਗੀ। ਸਿਹਤ ਮਾਹ ਦਾ ਮਾਹਰਾਂ ਕਹਿਣਾ ਹੈ ਕਿ ਇਸ ਨੂੰ ਵੈਨਿਸ਼ਿੰਗ ਸਿੰਡਰੋਮ ਕਿਹਾ ਜਾਂਦਾ ਹੈ ਅਤੇ ਅਜਿਹਾ ਮਾਮਲਾ 5 ਲੱਖ ਵਿੱਚ ਇੱਕ ਹੁੰਦਾ ਹੈ।