India

ਪਤਨੀ ਨਾਲ ਦੋਸਤ ਦੇ ਸਬੰਧਾਂ ਦੇ ਸ਼ੱਕ ‘ਚ ਪਤੀ ਨੇ ਕੀਤਾ ਅਜਿਹਾ ਕਾਰਾ ਕਿ ਵੀਡੀਓ ਹੋ ਗਈ ਵਾਇਰਲ…

Suspecting his relationship with his wife the man cut his friend's throat and drank the blood

ਕਰਨਾਟਕ ‘ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਕ ਵਿਅਕਤੀ ਨੇ ਦੂਜੇ ਵਿਅਕਤੀ ਦਾ ਗਲਾ ਵੱਢ ਦਿੱਤਾ ਅਤੇ ਉਸ ਦੇ ਗਲੇ ‘ਚੋਂ ਵਗਦਾ ਖ਼ੂਨ ਪੀਣ ਲੱਗਾ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਹਾਲਾਂਕਿ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਇਕ ਵਿਅਕਤੀ ਨੂੰ ਕਥਿਤ ਤੌਰ ‘ਤੇ ਆਪਣੀ ਪਤਨੀ ਨਾਲ ਸਬੰਧਾਂ ਦੇ ਸ਼ੱਕ ਵਿਚ ਆਪਣੇ ਦੋਸਤ ਦਾ ਗਲਾ ਵੱਢ ਕੇ ਉਸ ਦਾ ਖੂਨ ਪੀਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪੀੜਤ ਦੀ ਜਾਨ ਬਚ ਗਈ ਹੈ ਅਤੇ ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਕਰਨਾਟਕ ਦੇ ਚਿੱਕਬੱਲਾਪੁਰ ਤੋਂ ਸਾਹਮਣੇ ਆਈ ਇਸ ਭਿਆਨਕ ਘਟਨਾ ਨੂੰ ਇਕ ਗਵਾਹ ਨੇ ਆਪਣੇ ਕੈਮਰੇ ‘ਚ ਕੈਦ ਕਰ ਲਿਆ ਹੈ। NDTV ‘ਚ ਛਪੀ ਖ਼ਬਰ ਮੁਤਾਬਕ ਪੁਲਿਸ ਨੇ ਦੱਸਿਆ ਕਿ ਦੋਸ਼ੀ ਵਿਜੇ ਨੂੰ ਸ਼ੱਕ ਸੀ ਕਿ ਉਸ ਦੇ ਦੋਸਤ ਮਰੇਸ਼ ਦੇ ਉਸ ਦੀ ਪਤਨੀ ਨਾਲ ਨਾਜਾਇਜ਼ ਸਬੰਧ ਹਨ। ਇਸ ਤੋਂ ਬਾਅਦ 19 ਜੂਨ ਨੂੰ ਵਿਜੇ ਨੇ ਮਰੇਸ਼ ਨੂੰ ਮਿਲਣ ਲਈ ਕਿਹਾ।

ਪਰ ਜਦੋਂ ਦੋਵੇਂ ਮਿਲੇ ਤਾਂ ਇਸ ਮੁੱਦੇ ਨੂੰ ਲੈ ਕੇ ਉਨ੍ਹਾਂ ਦੀ ਲੜਾਈ ਵਧ ਗਈ ਅਤੇ ਗ਼ੁੱਸੇ ‘ਚ ਆ ਕੇ ਵਿਜੇ ਨੇ ਕਥਿਤ ਤੌਰ ‘ਤੇ ਤੇਜ਼ਧਾਰ ਹਥਿਆਰ ਨਾਲ ਮਰੇਸ਼ ਦਾ ਗਲਾ ਵੱਢ ਦਿੱਤਾ। ਇੱਕ ਗਵਾਹ ਦੁਆਰਾ ਮੋਬਾਈਲ ਫ਼ੋਨ ‘ਤੇ ਕੈਦ ਕੀਤੀ ਗਈ ਵੀਡੀਓ ਵਿੱਚ ਵਿਜੇ ਆਪਣੇ ਦੋਸਤ ਨੂੰ ਫੜ ਕੇ ਉਸ ਦਾ ਖ਼ੂਨ ਪੀਂਦਾ ਦਿਖਾਈ ਦੇ ਰਿਹਾ ਹੈ।

ਵੀਡੀਓ ਤੋਂ ਅਜਿਹਾ ਲੱਗ ਰਿਹਾ ਹੈ ਕਿ ਵਿਜੇ ਮਰੇਸ਼ ਤੋਂ ਪੁੱਛਗਿੱਛ ਕਰ ਰਿਹਾ ਹੈ, ਜੋ ਗਲਾ ਵੱਢ ਕੇ ਜ਼ਮੀਨ ‘ਤੇ ਪਿਆ ਹੈ। ਦੋਸ਼ੀ ਵਿਜੇ ਵੀ ਹੇਠਾਂ ਝੁਕ ਕੇ ਮਰੇਸ਼ ਦੇ ਗਲੇ ‘ਚੋਂ ਵਹਿ ਰਿਹਾ ਖੂਨ ਪੀਂਦਾ ਨਜ਼ਰ ਆ ਰਿਹਾ ਹੈ। ਉਹ ਜ਼ਖ਼ਮੀ ਵਿਅਕਤੀ ਨੂੰ ਮੁੱਕਾ ਮਾਰਦਾ ਅਤੇ ਥੱਪੜ ਮਾਰਦਾ ਵੀ ਨਜ਼ਰ ਆ ਰਿਹਾ ਹੈ।

ਸੋਸ਼ਲ ਮੀਡੀਆ ‘ਤੇ ਇਸ ਹੈਰਾਨ ਕਰ ਦੇਣ ਵਾਲੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਜੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵਿਜੇ ਖ਼ਿਲਾਫ਼ ਕੇਂਚਰਲਾਹੱਲੀ ਪੁਲਿਸ ਸਟੇਸ਼ਨ ‘ਚ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ, ਜਦਕਿ ਪੁਲਿਸ ਨੇ ਦੱਸਿਆ ਕਿ ਆਪਣੇ ਦੋਸਤ ਦੇ ਹਮਲੇ ‘ਚ ਜ਼ਖ਼ਮੀ ਹੋਏ ਮਰੇਸ਼ ਨੂੰ ਸਥਾਨਕ ਲੋਕਾਂ ਨੇ ਹਸਪਤਾਲ ਪਹੁੰਚਾਇ,ਜਿਸ ਕਾਰਨ ਉਸ ਦੀ ਜਾਨ ਬਚ ਗਈ।