Punjab

ਅੰਮ੍ਰਿਤਸਰ ਦਾ ਇੱਕ ਡਾਕਟਰ ਬਣਿਆ ਜਾਨਵਰ ! ਕੁੱਤਿਆਂ ਨੂੰ ਕਮਰੇ ‘ਚ ਬੰਦ ਕਰਕੇ 6 ਮਹੀਨੇ ਤੋਂ ਕੈਨੇਡਾ ਸੈਟਲ !

ਬਿਊਰੋ ਰਿਪੋਰਟ : ਅੰਮ੍ਰਿਤਸਰ ਵਿੱਚ ਮਸ਼ਹੂਰ ਡਾਕਟਰ ਦੀ ਜਾਨਵਰਾਂ ਵਰਗੀ ਕਰਤੂਤ ਸਾਹਮਣੇ ਆਈ ਹੈ,ਜਿਸ ਤੋਂ ਬਾਅਦ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ । ਐਨੀਮਲ ਵੈਲਫੇਅਰ ਐਂਡ ਕੇਅਰ ਸਰਵਿਸ ਫਾਉਂਡੇਸ਼ਨ (AWCSF)ਦੀ ਟੀਮ ਨੇ ਰਣਜੀਤ ਐਵਿਨਿਊ A ਬਲਾਕ ਦੇ ਡਾਕਟਰ PS ਬੇਦੀ ਦੇ ਘਰ ਵਿੱਚ 2 ਕੁੱਤੇ ਬਰਾਮਦ ਹੋਏ ਹਨ । ਜਿਸ ਵਿੱਚ ਇੱਕ ਬੇਹੋਸ਼ ਸੀ ਜਦਕਿ ਦੂਜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਡਾਕਟਰ ਪੀਐੱਸ ਬੇਦੀ ਤਕਰੀਬਨ 6 ਮਹੀਨੇ ਤੋਂ ਕੈਨੇਡਾ ਗਏ ਹੋਏ ਹਨ, ਉਨ੍ਹਾਂ ਨੇ ਆਪਣੇ ਦੋਵੇ ਠੰਡ ਵਿੱਚ ਰਹਿਣ ਵਾਲੇ ਕੁੱਤਿਆਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਰੱਖਿਆ ਸੀ । ਜਿੱਥੇ ਨਾ ਕੋਈ ਪੱਖਾ ਸੀ ਨਾ ਹੀ ਕੂਲਰ,ਹਾਲਾਂਕਿ ਵਿੱਚ-ਵਿੱਚ ਨੌਕਰ ਕੁਝ ਖਾਣਾ ਪਾ ਦਿੰਦਾ ਸੀ ।

AWCSF ਦੀ ਮੁੱਖੀ ਡਾਕਟਰ ਨਵਨੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਟੀਮ ਨੇ ਜਾਣਕਾਰੀ ਦਿੱਤੀ ਸੀ । ਜਿਸ ਦੇ ਬਾਅਦ PFA ਟੀਮ ਰਣਜੀਤ ਐਵਨਿਊ ਦੀ ਕੋਠੀ ਵਿੱਚ ਪਹੁੰਚੀ। ਜਿਸ ਤੋਂ ਬਾਅਦ ਡਾਕਟਰ ਪੀਐੱਸ ਬੇਦੀ ਦੇ ਨਾਲ ਸੰਪਰਕ ਕੀਤਾ ਗਿਆ,ਕੁਝ ਸਮੇਂ ਬਾਅਦ ਡਾਕਟਰ ਬੇਦੀ ਨੂੰ ਇੱਕ ਭਰਾ ਦਾ ਫੋਨ ਆਇਆ ਅਤੇ ਉਨ੍ਹਾਂ ਨੇ ਕੁੱਤਿਆਂ ਦਾ ਇਲਾਜ ਨਾ ਕਰਵਾਉਣ ਅਤੇ ਉਨ੍ਹਾਂ ‘ਤੇ ਘਰ ਜਾਣ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਧਮਕੀ ਦਿੱਤੀ। ਜਿਸ ਤੋਂ ਬਾਅਦ ਸੰਸਥਾ ਨੇ ਪੁਲਿਸ ਦਾ ਸਹਾਰਾ ਲੈਣ ਦਾ ਫੈਸਲਾ ਲਿਆ ।

ਬੇਸੁੱਧ ਕੁੱਤੇ ਨੂੰ ਪੈ ਗਏ ਸਨ ਕੀੜੇ

ਜਿਸ ਸਮੇਂ ਕੁੱਤਿਆਂ ਦੀ ਰਿਕਵਰੀ ਕੀਤੀ ਗਈ,ਉਨ੍ਹਾਂ ਨੂੰ ਕੀੜੇ ਪੈ ਚੁੱਕੇ ਸਨ ਅਤੇ ਇੱਕ ਬੇਹੋਸ਼ ਵੀ ਹੋ ਚੁੱਕਿਆ ਸੀ। ਉਨ੍ਹਾਂ ਨੂੰ ਨਾ ਖਾਣਾ ਚੰਗੀ ਤਰ੍ਹਾਂ ਦਿੱਤਾ ਜਾ ਰਿਹਾ ਸੀ ਅਤੇ ਗਰਮੀ ਨਾਲ ਉਨ੍ਹਾਂ ਦੀ ਹਾਲਤ ਬਹੁਤ ਹੀ ਮਾੜੀ ਹੋ ਚੁੱਕੀ ਸੀ । ਡਾਕਟਰ ਨਵਨੀਤ ਨੇ ਦੱਸਿਆ ਕਿ ਜੇਕਰ ਉਨ੍ਹਾਂ ਨੂੰ ਹੁਣ ਵੀ ਰਿਕਵਰ ਨਹੀਂ ਕੀਤਾ ਜਾਂਦਾ ਤਾਂ ਹੋ ਸਕਦਾ ਸੀ ਕਿ ਕੁਝ ਦਿਨ ਕੁੱਤਿਆਂ ਦੀ ਮੌਤ ਹੋ ਜਾਂਦੀ ।

ਐਨੀਮਲ ਕ੍ਰਰੂਲਿਟੀ ਐਕਤ ਦੇ ਤਹਿਤ ਮਾਮਲਾ ਦਰਜ

ਪੁਲਿਸ ਨੇ ਸੰਸਥਾ ਦੀ ਸ਼ਿਕਾਇਤ ਤੋਂ ਬਾਅਦ ਦੋਵੇ ਕੁੱਤਿਆਂ ਨੂੰ ਰਿਕਵਰ ਕਰ ਮੈਡੀਕਲ ਲਈ ਭੇਜ ਦਿੱਤਾ ਹੈ । ਜਿਸ ਦੇ ਆਧਾਰ ‘ਤੇ ਰਣਜੀਤ ਐਵਿਨਿਊ ਥਾਣੇ ਦੀ ਪੁਲਿਸ ਨੇ ਡਾਕਟਰ ਪੀਐੱਮ ਬੇਦੀ ਦੇ ਖਿਲਾਫ IPC 1860 ਦੀ ਧਾਰਾ 428 ਅਤੇ ਪ੍ਰੀਵੇਂਸ਼ਨ ਆਫ ਕਰੂਏਲਿਟੀ ਟੂ ਐਨੀਮਨ ਐਕਟ 11 (1) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ । ਉਧਰ ਹੁਣ ਕੁੱਤੀਆਂ ਨੂੰ ਰਿਕਵਰ ਕਰਨ ਦੇ ਬਾਅਦ ਸੰਸਥਾ ਵੱਲੋਂ ਆਪਣੇ ਸੈਂਟਰ ਵਿੱਚ ਕੀਤਾ ਜਾ ਰਿਹਾ ਹੈ । ਦੋਵੇ ਕੁੱਤਿਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।