Punjab

ਲੁਧਿਆਣਾ ‘ਚ ਸ਼ਰੇਆਮ ਕੱਪੜਾ ਵਪਾਰੀ ਨਾਲ ਇਹ ਵਾਪਰਿਆਂ !

ਬਿਊਰੋ ਰਿਪੋਰਟ : ਇੱਕ ਹਫਤੇ ਦੇ ਅੰਦਰ ਇੱਕ ਹੋਰ ਵਪਾਰੀ ਨੂੰ ਸਰੇਆਮ ਗੋਲੀਆਂ ਮਾਰੀਆਂ ਗਈਆਂ ਹਨ। ਪਿਛਲੇ ਹਫਤੇ ਮੋਗਾ ਵਿੱਚ ਸੁਨਿਆਰੇ ਵਿੱਕੀ ਦਾ ਕਤਲ ਕਰ ਦਿੱਤਾ ਗਿਆ ਸੀ ਤਾਂ ਹੁਣ ਲੁਧਿਆਣਾ ਦੀ ਗਾਂਧੀ ਮਾਰਕਿਟ ਵਿੱਚ ਗੋਲੀਆਂ ਚੱਲੀਆਂ ਜਿਸ ਵਿੱਚ ਇੱਕ ਕੱਪੜਾ ਵਪਾਰੀ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਿਆ ਹੈ । ਗੋਲੀਬਾਰੀ ਵਿੱਚ ਜਖ਼ਮੀ ਵਪਾਰੀ ਦਾ ਨਾਂ ਮਨੀਸ਼ ਗੁਜਰਾਲ ਉਰਫ ਮੰਨੂ ਦੱਸਿਆ ਜਾ ਰਿਹਾ ਹੈ। ਮੰਨੂ ਕੱਪੜੇ ਦੀ ਦੁਕਾਨ ਦੇ ਬਾਹਰ ਖੜਾ ਸੀ। ਬਾਈਕ ‘ਤੇ 4 ਤੋਂ 5 ਬਦਮਾਸ਼ ਆਏ ਪਹਿਲਾਂ ਦੁਕਾਨ ਦੇ ਬਾਹਰ ਖੜੇ ਨੌਜਵਾਨ ਮੰਨੂ ਦੇ ਨਾਲ ਲੜਾਈ ਕੀਤੀ ਫਿਰ ਗੋਲੀ ਮਾਰ ਕੇ ਫਰਾਰ ਹੋ ਗਏ । ਮੰਨੂ ਦੀ ਹਾਲਤ ਨੂੰ ਨਾਜ਼ੁਕ ਦੱਸਿਆ ਜਾ ਰਿਹਾ ਹੈ ।

ਲੋਕਾਂ ਨੇ ਫੌਰਨ ਜਖ਼ਮੀ ਨੂੰ ਹਸਪਤਾਲ ਪਹੁੰਚਾਇਆ

ਮੰਨੂ ਨੂੰ ਜਦੋ ਗੋਲੀ ਲੱਗੀ ਤਾਂ ਚੀਕਾਂ ਦੀ ਆਵਾਜ਼ ਨਾਲ ਆਲੇ-ਦੁਆਲੇ ਦੇ ਦੁਕਾਨਦਾਰ ਇਕੱਠੇ ਹੋਏ,ਪਰ ਬਦਮਾਸ਼ ਮੌਕੇ ਤੋਂ ਹੀ ਫ਼ਰਾਰ ਹੋ ਗਏ। ਬਦਮਾਸ਼ਾਂ ਨੇ ਤਿੰਨ ਗੋਲੀਆਂ ਚਲਾਇਆ,ਜਿਸ ਵਿੱਚ ਇੱਕ ਗੋਲੀ ਮੰਨੂ ਦੇ ਢਿੱਡ ਵਿੱਚ ਲੱਗੀ। ਮੰਨੂ ਦੀ ਟੀ-ਸ਼ਰਟ,ਪਜਾਮਾ ਬਣਾਉਣ ਦਾ ਕੰਮ ਕਰਦਾ ਹੈ। ਜਖ਼ਮੀ ਨੂੰ ਲੋਕਾਂ ਨੇ ਫੌਰਨ DMC ਹਸਪਤਾਲ ਵਿੱਚ ਦਾਖਲ ਕਰਵਾਇਆ ਹੈ । ਘਟਨਾ ਵਾਲੀ ਥਾਂ ‘ਤੇ ਪੁਲਿਸ ਵੀ ਪਹੁੰਚ ਗਈ । ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ।ਉਧਰ ਥਾਣਾ ਦਰੇਸੀ ਦੇ SHO ਗੁਰਜੀਤ ਸਿੰਘ ਨੇ ਦੱਸਿਆ ਕਿ ਹਰੀਸ਼ ਨਾਂ ਦਾ ਮੁੰਡਾ ਦੁਕਾਨ ਦੇ ਬਾਹਰ ਕੋਈ ਸਮਾਨ ਲੈਣ ਆਇਆ ਸੀ,ਹਮਲਾਵਰ ਨੇ ਉਸ ਦਾ ਪਿੱਛਾ ਕੀਤਾ ਅਤੇ ਮੰਨੂ ਤੱਕ ਪਹੁੰਚੇ ।

ਭੈਣ ਦੇ ਸਹੁਰੇ ਪੱਖ ਦੇ ਨਾਲ ਕਲੇਸ਼

ਮੰਨੂ ਬੀਜੇਪੀ ਆਗੂ ਮਹੇਸ਼ ਦੱਤ ਸ਼ਰਮਾ ਦੇ ਭਰਾ ਰਾਜੂ ਦੀ ਦੁਕਾਨ ‘ਤੇ ਬੈਠਾ ਸੀ । ਰਾਜੂ ਨੇ ਮੰਨੂ ਦੀ ਭੈਣ ਦੇ ਸਹੁਰੇ ਦੇ ਨਾਲ ਕਲੇਸ਼ ਨੂੰ ਲੈਕੇ ਸਹੁਰੇ ਪੱਖ ਵਾਲਿਆਂ ਨੂੰ ਬੁਲਾਇਆ ਸੀ । ਕੁਝ ਦੇਰ ਬਾਅਦ ਜਦੋਂ ਰਾਜੂ ਘਰ ਵਿੱਚ ਖਾਣਾ ਖਾਣ ਲੱਗਿਆ ਤਾਂ ਇਨ੍ਹੀ ਦੇਰ ਵਿੱਚ 4 ਤੋਂ 5 ਬਾਈਕ ਸਵਾਰਾਂ ਨੇ ਉਸ ਦੇ ਦਫਤਰ ‘ਤੇ ਹਮਲਾ ਕਰ ਦਿੱਤਾ । ਮੰਨੂ ‘ਤੇ ਬਦਮਾਸ਼ਾਂ ਨੇ ਤਲਵਾਰ ਨਾਲ ਪਹਿਲਾਂ ਹਮਲਾ ਕੀਤਾ ਫਿਰ ਤਲਵਾਰ ਨਾਲ ਵਾਰ ਨੂੰ ਰਾਜੂ ਨੇ ਰੋਕਣ ਦੇ ਲਈ ਅੱਗੇ ਹੱਥ ਕਰ ਦਿੱਤਾ । ਇਸੇ ਦੌਰਾਨ ਦੂਜੇ ਬਦਮਾਸ਼ਾਂ ਨੇ ਪਿਸਟਲ ਕੱਢੀ ਅਤੇ ਤਿੰਨ ਗੋਲੀਆਂ ਮੰਨੂ ‘ਤੇ ਚਲਾਇਆ,ਜਿਸ ਵਿੱਚ ਇੱਕ ਗੋਲੀ ਉਨ੍ਹਾਂ ਨੂੰ ਲੱਗੀ ।

ਸੀਸੀਟੀਵੀ ਚੈੱਕ ਕਰਨ ਵਿੱਚ ਲੱਗੀ ਪੁਲਿਸ

ਵਾਰਦਾਤ ਤੋਂ ਬਾਅਦ ਗਾਂਧੀ ਮਾਰਕਿਟ ਦੇ ਦੁਕਾਨਦਾਰਾਂ ਵਿੱਚ ਖੌਫ ਹੈ । ਦੁਕਾਨਦਾਰਾਂ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਲੈ ਰਹੀ ਹੈ। ਤਾਂਕੀ ਹਮਲਾਵਰਾਂ ਦੀ ਪਛਾਣ ਹੋ ਸਕੇ । ਘਟਨਾ ਵਾਲੀ ਥਾਂ ‘ਤੇ ADCP ਰੁਪਿੰਦਰ ਕੌਰ ਸਰਾਂ ਪਹੁੰਚੀ । ਦੁਕਾਨਦਾਰਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ । ਮੰਨੂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ।