Punjab

ਡੀਜੀਪੀ ਪੰਜਾਬ ਦੀ ਨਿਯੁਕਤੀ ਨੂੰ ਲੈਕੇ ਮਜੀਠੀਆ ਨੇ ਚੁੱਕੇ ਸਵਾਲ ! ਸੁਪਰੀਮ ਕੋਰਟ ਦਾ ਦਿੱਤਾ ਹਵਾਲਾ !

ਬਿਊਰੋ ਰਿਪੋਰਟ : ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਸੂਬਾ ਸਰਕਾਰ ਪੁਲਿਸ ਐਕਟ ਵਿੱਚ ਤਬਦੀਲੀ ਲਿਆਉਣ ਦੀ ਤਿਆਰੀ ਵਿੱਚ ਹੈ। ਮਜੀਠੀਆ ਨੇ ਕਿਹਾ ਕਿ ਦਿੱਲੀ ਦੇ ਮਸਲੇ ਵਿੱਚ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆਉਂਦਾ ਹੈ,ਉਸ ਫੈਸਲੇ ਨੂੰ ਜਦੋਂ ਲਾਗੂ ਨਹੀਂ ਕੀਤਾ ਜਾਂਦਾ ਤੇ ਕੇਂਦਰ ਦੀ ਸਰਕਾਰ ਉਸ ਦੇ ਵਿੱਚ ਆਰਡੀਨੈਂਸ ਲੈ ਆਉਂਦੀ ਹੈ ਤਾਂ ਇਹ ਫੈਸਲਾ ਕਿਵੇਂ ਲਾਗੂ ਹੋ ਸਕਦਾ ਹੈ । ਮਜੀਠੀਆ ਨੇ ਤੰਜ ਕੱਸ ਦੇ ਹੋਏ ਕਿਹਾ ਪੰਜਾਬ ਦੇ ਖਰਚੇ ਉੱਤੇ ਸਾਡੇ ਸੀਐੱਮ,ਟੂਰ ਓਪਰੇਟਰ ਵਜੋਂ ਅੱਜਕੱਲ ਕੰਮ ਕਰ ਰਹੇ ਹਨ । ਕਦੇ ਜਹਾਜ਼ ਨੂੰ ਲੈ ਕੇ ਤਿਲੰਗਾਨਾ,ਮਹਾਰਾਸ਼ਟਰ, ਝਾਰਖੰਡ, ਗੁਜਰਾਤ ਜਾਂਦੇ ਹਨ। ਇਸ ਤੋਂ ਇਲਾਵਾ ਮਜੀਠੀਆ ਨੇ ਡੀਜੀਪੀ ਦੀ ਨਿਯੁਕਤੀ ਦੇ ਨਿਯਮਾਂ ਨੂੰ ਲੈਕੇ ਮਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਬਦਲਾਅ ਤੇ ਵੀ ਸਵਾਲ ਚੁੱਕੇ

ਮਜੀਠੀਆ ਨੇ ਕਿਹਾ ਮੁੱਖ ਮੰਤਰੀ ਮਾਨ ਡੀਜੀਪੀ ਦੀ ਨਿਯੁਕਤੀ ‘ਤੇ ਸੁਪਰੀਮ ਕੋਰਟ ਦੇ ਫੈਸਲਾ ਨੂੰ ਮੰਨ ਨਹੀਂ ਰਹੇ ਹਨ । ਅਦਾਲਤ ਨੇ ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਛੇ ਮਹੀਨਿਆਂ ਦਾ ਸਮਾਂ ਤੈਅ ਕੀਤਾ ਸੀ । ਜਿਸ ਦੇ ਮੁਤਾਬਿਕ ਹੁਣ ਤੱਕ ਸਰਕਾਰ ਨੂੰ 6 ਜਾਂ 9 ਸੀਨੀਅਰ ਅਧਿਕਾਰੀਆਂ ਦੀ DGP ਦੇ ਰੂਪ ਵਿੱਚ ਸਿਫਾਰਿਸ਼ UPSC ਨੂੰ ਭੇਜਣੀ ਸੀ,ਉਨ੍ਹਾਂ ਦੀ ਸਰਵਿਸ ਨੂੰ ਚੈੱਕ ਕਰਕੇ ਤਿੰਨ ਨਾਮ UPSC ਨੇ ਸੂਬਾ ਸਰਕਾਰ ਨੂੰ ਦੇਣੇ ਸਨ ਜਿੰਨਾਂ ਵਿੱਚੋ ਮਾਨ ਸਰਕਾਰ ਨੂੰ ਨਵਾਂ ਡੀਜੀਪੀ ਨਿਯੁਕਤ ਕਰਨਾ ਸੀ ਪਰ ਸੂਬਾ ਸਰਕਾਰ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਨਜ਼ ਅੰਦਾਜ਼ ਕਰ ਰਹੀ ਹੈ । ਮਜੀਠੀਆ ਨੇ ਕਿਹਾ ਪੰਜਾਬ ਸਰਕਾਰ ਨੂੰ ਕੱਟਪੁਤਲੀ DGP ਦੀ ਲੋੜ ਇਸ ਲਈ ਪਈ ਹੈ ਕਿਉਂਕਿ ਇਹਨਾਂ ਨੇ ਕਾਨੂੰਨ ਲਾਗੂ ਨਹੀਂ ਕਰਨਾ, ਇਨ੍ਹਾਂ ਨੇ ‘ਆਪ’ ਦੇ ਹਿਸਾਬ ਨਾਲ ਤਾਨਾਸ਼ਾਹੀ ਚਲਾਉਣੀ ਹੈ। ਇਨ੍ਹਾਂ ਨੂੰ Yes Sir ਕਰਨ ਵਾਲਾ ਡੀਜੀਪੀ ਚਾਹੀਦਾ ਹੈ।

ਸੀਐੱਮ ਪੰਜਾਬ ਦੇ ਪਾਣੀਆਂ ਦੇ ਮੁੱਦੇ ਉੱਤੇ ਸਮਝੌਤਾ ਕੀਤਾ ਹੈ। ਮਜੀਠੀਆ ਨੇ ਦਾਅਵਾ ਕੀਤਾ ਕਿ ਕੱਲ੍ਹ ਸੀਐੱਮ ਮਾਨ ਨੇ ਰਾਜਸਥਾਨ ਜਾ ਕੇ ਕਿਹਾ ਕਿ ਗਹਿਲੋਤ ਪਾਣੀ ਨਹੀਂ ਮੰਗਦਾ ਸੀ ਬਲਕਿ ਮੈਂ ਪਾਣੀ ਦੇਣਾ ਚਾਹੁੰਦਾ ਹਾਂ। ਵੈਸੇ ਇਹ ਦਿੱਲੀ ਵਿੱਚ ਕਾਂਗਰਸ ਦੀ ਮਦਦ ਮੰਗਦੇ ਹਨ,ਦੂਜੇ ਪਾਸੇ ਰਾਜਸਥਾਨ ਵਿੱਚ ਭੰਡਦੇ ਹਨ।

ਗੁਰਬਾਣੀ ਪ੍ਰਸਾਰਣ ਬਾਰੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਅਸਲ ਮਸੰਦ ਤਾਂ ਇਹ ਆਪ ਹਨ। ਪਹਿਲੀ ਵਾਰ ਇਹ ਬੰਦਾ ਵੇਖਿਆ ਹੈ ਜੋ ਆਪ ਤਾਂ ਪੈੱਗ ਲਾ ਕੇ ਟਾਇਟ ਹੋ ਜਾਂਦਾ,ਫਿਰ ਆਪਣੀ ਮਾਤਾ ਦੀ ਝੂਠੀ ਸਹੁੰ ਖਾਂਦਾ ਹੈ,ਫਿਰ ਕੇਜਰੀਵਾਲ ਆ ਕੇ ਕਹਿੰਦਾ ਹੈ ਕਿ ਵੇਖੋ ਕਿੰਨੀ ਵੱਡੀ ਕੁਰਬਾਨੀ ਇਸਨੇ ਦੇ ਦਿੱਤੀ, ਇਸਨੇ ਸ਼ਰਾਬ ਛੱਡ ਦਿੱਤੀ ਕਿਉਂਕਿ ਇਹ ਜਹਾਜ਼ ਨਹੀਂ ਚੜ ਸਕਦਾ। ਹੁਣ ਇੱਕ ਸ਼ਰਾਬੀ ਬੰਦਾ ਗੁਰਸਿੱਖਾਂ ਦੇ ਮੁੱਦੇ ਉੱਤੇ ਫੈਸਲਾ ਇਹ ਕਰ ਰਿਹਾ ਹੈ। ਇਸ ਮੁੱਦੇ ਉੱਤੇ ਗੁਰਸਿੱਖਾਂ ਨੂੰ ਫੈਸਲਾ ਕਰਨਾ ਚਾਹੀਦਾ ਹੈ। ਇਨ੍ਹਾਂ ਨੇ ਆਪਣਾ ਚੈਨਲ ਸ਼ੁਰੂ ਕੀਤਾ ਹੈ ਜੋ ਤੁਹਾਨੂੰ ਜਲਦ ਪਤਾ ਚੱਲ ਜਾਵੇਗਾ। ਜਿਹੜਾ ਆਪਣੇ ਨਿਆਣਿਆਂ ਨੂੰ ਨਹੀਂ ਸਾਂਭ ਸਕਿਆ, ਉਹ ਹੁਣ ਸਾਰਿਆਂ ਨੂੰ ਸਾਂਭਣ ਲਈ ਤੁਰਿਆ ਹੋਇਆ ਹੈ। ਗੁਰੂ ਘਰਾਂ ਨੂੰ ਲੈ ਕੇ ਸੁਣਾਏ ਜਾਣ ਵਾਲੇ ਫੈਸਲੇ ਤੋਂ ਪਹਿਲਾਂ ਉਹੋ ਜਿਹਾ ਰੂਪ ਬਣਾਓ, ਮਸੰਦਾਂ ਵਰਗਾ ਤਾਂ ਤੁਹਾਡਾ ਖੁਦ ਦਾ ਰੂਪ ਹੈ। ਮਾਨ ਨੂੰ ਜੇ ਸਾਬ੍ਹ ਨਾ ਕਹੋ ਤਾਂ ਇਹ ਬੜਾ ਦਿਲ ਨੂੰ ਲਾਉਂਦਾ ਹੈ, ਇਸ ਲਈ ਇਸਨੂੰ ਹੁਣ ਡਰ ਕੇ ਹੀ ਸਾਬ੍ਹ ਕਹਿਣਾ ਪੈਂਦਾ ਹੈ।