India

ਦਿੱਲੀ ‘ਚ ਦੋ ਮਹਿਲਾਵਾਂ ਦਾ ਦੋ ਨੌਜਵਾਨਾਂ ਨੇ ਕਰ ਦਿੱਤਾ ਇਹ ਹਾਲ , ਇਲਾਕੇ ‘ਚ ਫੈਲੀ ਸਨਸਨੀ …

Two women shot dead in Delhi

ਦਿੱਲੀ ਦੇ ਆਰ ਕੇ ਪੁਰਮ ਇਲਾਕੇ ਵਿਚ ਦੋ ਔਰਤਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਅਸਲ ਵਿਚ ਹਮਲਾਵਰ ਇਹਨਾ ਮਹਿਲਾਵਾਂ ਦੇ ਭਰਾ ਨੂੰ ਮਾਰਨ ਆਏ ਸਨ ਪਰ ਇਹ ਦੋਵੇਂ ਔਰਤਾਂ ਆਪਣੇ ਭਰਾ ਦੇ ਬਚਾਅ ਵਾਸਤੇ ਅੱਗੇ ਆ ਗਈਆਂ ਤੇ ਇਹਨਾਂ ਦੇ ਗੋਲੀਆਂ ਲੱਗਣ ਨਾਲ ਇਹਨਾਂ ਦੀ ਮੌਕੇ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 20 ਸਾਲਾ ਪਿੰਕੀ ਤੇ 29 ਸਾਲਾ ਜਯੋਤੀ ਵਜੋਂ ਹੋਈ ਹੈ।

ਜਾਣਕਾਰੀ ਮੁਤਾਬਕ ਇਹ ਘਟਨਾ ਦਿੱਲੀ ਦੇ ਆਰਕੇ ਪੁਰਮ ਇਲਾਕੇ ਦੀ ਹੈ। ਗੋਲੀਬਾਰੀ ਦੀ ਇਹ ਘਟਨਾ ਸ਼ਨੀਵਾਰ ਦੇਰ ਰਾਤ ਵਾਪਰੀ। ਘਟਨਾ ਤੋਂ ਬਾਅਦ ਆਰਕੇ ਪੁਰਮ ਦੀ ਅੰਬੇਡਕਰ ਬਸਤੀ ‘ਚ ਸਨਸਨੀ ਫੈਲ ਗਈ। ਦਿੱਲੀ ਦੱਖਣ-ਪੱਛਮ ਦੇ ਡੀਸੀਪੀ ਮਨੋਜ ਨੇ ਦੱਸਿਆ ਕਿ ਆਰਕੇ ਪੁਰਮ ਥਾਣਾ ਖੇਤਰ ਦੇ ਅੰਬੇਡਕਰ ਬਸਤੀ ਇਲਾਕੇ ਵਿੱਚ ਅਣਪਛਾਤੇ ਹਮਲਾਵਰਾਂ ਨੇ ਦੋ ਔਰਤਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

ਪੱਛਮੀ ਦਿੱਲੀ ਤੇ ਡੀਸੀਪੀ ਮਨੋਜ ਸੀ ਨੇ ਦੱਸਿਆ ਕਿ ਗੋਲੀ ਲੱਗਣ ‘ਤੇ ਦੋਵੇਂ ਭੈਣਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਫਿਲਹਾਲ ਹਮਲਵਾਰਾਂ ਦੀ ਭਾਲ ਕਰ ਰਹੀ ਹੈ। ਇਸ ਲਈ ਪੁਲਿਸ ਇਲਾਕੇ ਦੇ ਸੀਸੀਟੀਵੀ ਕੈਮਰਾ ਫੁਟੇਜ ਖੰਗਾਲ ਰਹੀ ਹੈ।

ਪੁਲਿਸ ਨੇ ਗੋਲੀ ਮਾਰਨ ਵਾਲੇ ਸ਼ੂਟਰ ਤੇ ਉੁਸ ਦੇ ਸਹਿਯੋਗੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੌਕੇ ‘ਤੇ ਮਹਿਲਾਵਾਂ ਦੇ ਭਰਾ ਲਲਿਤ ਨੇ ਦੱਸਿਆ ਕਿ ਰਾਤ ਵਿਚ ਉਸ ਨੂੰ ਕਿਸੇ ਤੋਂ ਪੈਸੇ ਲੈਣੇ ਸਨ ਉਹ ਕੰਮ ਨਿਪਟਾ ਕੇ ਘਰ ਆ ਗਿਆ। ਕੁਝ ਦੇਰ ਬਾਅਦ ਉਸ ਦੀ ਮਾਸੀ ਦੇ ਘਰ ‘ਤੇ ਕੁਝ ਲੋਕ ਆਏ, ਉਥੇ ਉਨ੍ਹਾਂ ਨੇ ਹੰਗਾਮਾ ਕੀਤਾ ਤੇ ਦਰਵਾਜ਼ਾ ਤੋੜ ਕੇ ਘਰ ਵੜਨ ਦੀ ਕੋਸ਼ਿਸ਼ ਕੀਤੀ। ਲਲਿਤ ਕੋਲ ਫੋਨ ਆਇਆ ਤਾਂ ਉਸ ਨੇ ਪੀਸੀਆਰ ਕਾਲ ਕਰਨ ਲਈ ਕਿਹਾ। ਕੁਝ ਦੇਰ ਬਾਅਦ ਲਲਿਤ ਦੇ ਘਰ ‘ਤੇ ਫਿਰ ਉਹ ਲੋਕ ਪਹੁੰਚ ਗਏ ਤੇ ਕਾਫੀ ਹੰਗਾਮਾ ਕੀਤਾ। ਦਰਵਾਜ਼ਾ ਤੋੜ ਕੇ ਘਰ ਵਿਚ ਵੜਨ ਦੀ ਕੋਸ਼ਿਸ਼ ਕੀਤੀ ਜਦੋਂ ਸਫਲ ਨਹੀਂ ਹੋ ਸਕੇ ਤਾਂ ਵਾਪਸ ਚਲੇ ਗਏ। ਇਸ ਦਰਮਿਆਨ ਸ਼ੋਰ ਸੁਣ ਕੇ ਕਾਲੋਨੀ ਦੇ ਲੋਕ ਇਕੱਠੇ ਹੋ ਗਏ।

ਲਗਭਗ 20 ਮਿੰਟ ਬਾਅਦ 3.30 ਵਜੇ ਸਵੇਰੇ ਉਹ ਲੋਕ ਕਾਫੀ ਗਿਣਤੀ ਵਿਚ ਫਿਰ ਤੋਂ ਲਲਿਤ ਦੇ ਘਰ ਪਹੁੰਚੇ ਤੇ ਲਲਿਤ ‘ਤੇ ਫਾਇਰ ਕਰ ਦਿੱਤਾ। ਉੁਥੇ ਮੌਜੂਦ ਲਲਿਤ ਦੀਆਂ ਦੋਵੇਂ ਭੈਣਾਂ ਬਚਾਅ ਵਿਚ ਅੱਗੇ ਆ ਗਈਆਂ ਤੇ ਲਲਿਤ ਨੂੰ ਬੋਲੀਆਂ ‘ਭਾਗ ਭਾਈ ਭਾਗ’ ਇਕ ਗੋਲੀ ਲਲਿਤ ਦੀ ਬਾਡੀ ਨੂੰ ਚਟ ਹੁੰਦੀ ਹੋਈ ਨਿਕਲ ਗਈ ਪਰ ਲਲਿਤ ਉਥੋਂ ਭੱਜਣ ਵਿਚ ਸਫਲ ਹੋ ਗਿਆ। ਤੇ ਗੁੱਸੇ ਵਿਚ ਆਏ ਹਮਲਾਵਰਾਂ ਨੇ ਲਲਿਤ ਦੀਆਂ ਦੋਵੇਂ ਭੈਣਾਂ ਨੂੰ ਗੋਲੀ ਮਾਰ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਏ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਇਸ ਘਟਨਾ ‘ਤੇ ਦੁੱਖ ਪ੍ਰਗਟਾਇਆ ਹੈ ।  ਉਨ੍ਹਾਂ ਲਿਖਿਆ- ਦਿੱਲੀ ਦੇ ਲੋਕ ਬਹੁਤ ਅਸੁਰੱਖਿਅਤ ਮਹਿਸੂਸ ਕਰਨ ਲੱਗੇ ਹਨ। ਜਿਨ੍ਹਾਂ ਲੋਕਾਂ ਨੇ ਦਿੱਲੀ ਦੀ ਅਮਨ-ਕਾਨੂੰਨ ਨੂੰ ਸੰਭਾਲਣਾ ਹੈ, ਉਹ ਅਮਨ-ਕਾਨੂੰਨ ਨੂੰ ਠੀਕ ਕਰਨ ਦੀ ਬਜਾਏ ਪੂਰੀ ਦਿੱਲੀ ਸਰਕਾਰ ‘ਤੇ ਕਬਜ਼ਾ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਅੱਜ ਜੇਕਰ ਦਿੱਲੀ ਦੀ ਕਾਨੂੰਨ ਵਿਵਸਥਾ LG ਦੀ ਬਜਾਏ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਹੁੰਦੀ ਤਾਂ ਦਿੱਲੀ ਸਭ ਤੋਂ ਸੁਰੱਖਿਅਤ ਹੁੰਦੀ। ਸਾਡੇ ਵਿਚਾਰ ਦੋਹਾਂ ਔਰਤਾਂ ਦੇ ਪਰਿਵਾਰਾਂ ਨਾਲ ਹਨ। ਉਸਦੀ ਆਤਮਾ ਨੂੰ ਸ਼ਾਂਤੀ ਮਿਲੇ।