ਬਿਊਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਨੇ ਅਜੀਤ ਦੇ ਸੰਪਾਦਕ ਅਤੇ ਮਾਲਿਕ ਬਰਜਿੰਦਰ ਸਿੰਘ ਹਮਦਰਦ ਦੇ ਜ਼ਰੀਏ ਵਿਰੋਧੀਆਂ ਨੂੰ ਇੱਕ ਵਾਰ ਵੱਡੀ ਨਸੀਹਤ ਦਿੱਤੀ ਹੈ। ਉਨ੍ਹਾਂ ਨੇ ਕਿਹਾ ਸ਼ਹੀਦਾਂ ਦੀ ਯਾਦਗਾਰ ‘ਜੰਗ-ਏ-ਆਜ਼ਾਦੀ’ ਲੋਕਾਂ ਦੇ ਪੈਸਿਆਂ ਦੀ ਦੁਰਵਤੋਂ ਹੋਈ ਉਸ ਦੀ ਜਾਂਚ ਵਿਜੀਲੈਂਸ ਕਰ ਰਹੀ ਹੈ ਇਹ ਮੀਡੀਆ ‘ਤੇ ਹਮਲਾ ਕਿਵੇਂ ਹੋ ਸਕਦਾ ਹੈ । ਉਨ੍ਹਾਂ ਨੇ ਆਪਣੇ ਟਵੀਟ ਵਿੱਚ ਹਮਦਰਦ ਨਾਲ ਹਮਦਰਦੀ ਕਰਨ ਵਾਲਿਆਂ ਦੇ ਨਾਲ ਬਲਜਿੰਦਰ ਸਿੰਘ ਹਮਦਰਦ ‘ਤੇ ਵੀ ਸਵਾਲ ਚੁੱਕੇ
ਸੀਐੱਮ ਮਾਨ ਦਾ ਟਵੀਟ
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ‘ਸ਼ਹੀਦਾਂ ਦੀ ਯਾਦਗਾਰ “ ਜੰਗ -ਏ-ਅਜ਼ਾਦੀ” ਨਾਮ ਦੀ ਇੱਕ ਬਿਲਡਿੰਗ ਬਣਾਉਣ ‘ਚ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਸੰਬੰਧੀ ਵਿਜੀਲੈਂਸ ਜਾਂਚ ਲਈ ਰਸੂਖਦਾਰ ਨੂੰ ਬੁਲਾ ਰਹੀ ਐ..ਇਹ ਮੀਡੀਆ ਤੇ ਹਮਲਾ ਕਿਵੇਂ ਹੋ ਗਿਆ? 200 ਕਰੋੜ ਦਾ ਹਿਸਾਬ ਐ ਜੀ ..ਕੀ ਪੈਸਾ ਮੀਡੀਆ ਦੇ ਨਾਮ ਜਾਰੀ ਹੋਇਆ ਸੀ ? ਅਖਬਾਰ ਦਾ ਕੀ ਲੈਣਾ ਦੇਣਾ ? “ਹਮਦਰਦਾਂ “ ਦੇ ਪੈਰੀਂ ਪੈ ਕੇ ਆਪਣੇ ਭੇਤ ਨਾ ਛਪਾਉਣ ਵਾਲੇ ਹੋਰ ਹੋਣਗੇ..ਮੈਂ ਪੰਜਾਬ ਦੇ ਲੋਕਾਂ ਦੇ ਇੱਕ ਇੱਕ ਪੈਸੇ ਦਾ ਹਿਸਾਬ ਲਵਾਂਗਾ..ਭਾਂਵੇ ਕੋਈ “ਹਮਦਰਦ ਹੋਵੇ -ਸਿਰਦਰਦ ਜਾਂ ਬੇਦਰਦ ਹੋਵੇ ਪਰ ਬੇਪਰਦ ਜ਼ਰੂਰ ਹੋਵੇਗਾ..।
ਸ਼ਹੀਦਾਂ ਦੀ ਯਾਦਗਾਰ “ ਜੰਗ -ਏ-ਅਜ਼ਾਦੀ” ਨਾਮ ਦੀ ਇੱਕ ਬਿਲਡਿੰਗ ਬਣਾਉਣ ਚ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਸੰਬੰਧੀ ਵਿਜੀਲੈਂਸ ਜਾਂਚ ਲਈ ਰਸੂਖਦਾਰ ਨੂੰ ਬੁਲਾ ਰਹੀ ਐ..ਇਹ ਮੀਡੀਆ ਤੇ ਹਮਲਾ ਕਿਵੇਂ ਹੋ ਗਿਆ? 200 ਕਰੋੜ ਦਾ ਹਿਸਾਬ ਐ ਜੀ ..ਕੀ ਪੈਸਾ ਮੀਡੀਆ ਦੇ ਨਾਮ ਜਾਰੀ ਹੋਇਆ ਸੀ ? ਅਖਬਾਰ ਦਾ ਕੀ ਲੈਣਾ ਦੇਣਾ ? “ਹਮਦਰਦਾਂ “ ਦੇ ਪੈਰੀਂ ਪੈ ਕੇ…
— Bhagwant Mann (@BhagwantMann) June 17, 2023
ਕੁਝ ਦਿਨ ਪਹਿਲਾਂ ਅਜੀਤ ਦੇ ਦਫਤਰ ਵਿੱਚ ਕਾਂਗਰਸ,ਅਕਾਲੀ ਦਲ,ਬੀਜੇਪੀ,ਸੀਪੀਐੱਮ ਦੇ ਆਗੂਆਂ ਨੇ ਬਰਜਿੰਦਰ ਸਿੰਘ ਹਮਦਰਦ ਦੇ ਹੱਕ ਵਿੱਚ ਆਵਾਜ਼ ਚੁੱਕ ਦੇ ਹੋਏ ਇਲਜ਼ਾਮ ਲਗਾਇਆ ਸੀ ਕਿ ਭਗਵੰਤ ਮਾਨ ਸਰਕਾਰ ਮੀਡੀਆ ਦੀ ਆਵਾਜ਼ ਬੰਦ ਕਰਨ ਦੇ ਲਈ ਝੂਠੇ ਕੇਸ ਦਰਜ ਕਰ ਰਹੀ ਹੈ। ਇਸ ਦੇ ਲਈ ਉਹ ਵਿਜੀਲੈਂਸ ਦੀ ਦੁਰਵਰਤੋਂ ਕਰ ਰਹੇ ਹਨ। ਸਾਰੀਆਂ ਹੀ ਪਾਰੀਆਂ ਨੇ ਹਮਦਰਦ ਨੂੰ ਹਮਾਇਤ ਦਿੱਤੀ ਸੀ। ਇਸ ਦੌਰਾਨ ਮੁੱਖ ਮੰਤਰੀ ਮਾਨ ਖਿਲਾਫ ਨਿੱਜੀ ਹਮਲੇ ਵੀ ਕੀਤੇ ਗਏ ਸਨ ਜਿਸ ਦਾ ਉਨ੍ਹਾਂ ਨੇ ਮੋੜਵਾ ਜਵਾਬ ਦਿੱਤਾ ।
ਨਵਜੋਤ ਸਿੰਘ ਸਿੱਧੂ ਨੇ ਭਗਵੰਤ ਮਾਨ ਦੇ ਦੂਜੇ ਵਿਆਹ ‘ਤੇ ਤੰਜ ਕੱਸਿਆ ਸੀ ਤਾਂ ਮਾਨ ਨੇ ਸਿੱਧੂ ਦੇ ਪਿਤਾ ਦੇ ਦੂਜੇ ਵਿਆਹ ਦਾ ਜ਼ਿਕਰ ਕਰਕੇ ਨਿੱਜੀ ਹਮਲੇ ਦਾ ਜਵਾਬ ਦਿੱਤਾ ਸੀ ਉਨ੍ਹਾਂ ਨੇ ਬਰਜਿੰਦਰ ਸਿੰਘ ਹਮਦਰਦ ਦੇ ਪਿਤਾ ਦੇ ਦੂਜੇ ਵਿਆਹ ਦਾ ਵੀ ਜ਼ਿਕਰ ਕੀਤਾ ਸੀ। ਬਰਜਿੰਦਰ ਸਿੰਘ ਹਮਦਰਦ ਨੂੰ ਹਾਈਕੋਰਟ ਤੋਂ ਅਗਾਊ ਜ਼ਮਾਨਤ ਮਿਲੀ ਹੋਈ ਹੈ, ਵਿਜੀਲੈਂਸ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਇੱਕ ਹਫਤੇ ਦਾ ਨੋਟਿਸ ਦੇਣਾ ਹੋਵੇਗਾ, ਵਿਜੀਲੈਂਸ ਵੱਲੋਂ ਬਰਜਿੰਦਰ ਸਿੰਘ ਹਮਦਰਦ ਨੂੰ ਪੇਸ਼ ਹੋਣ ਦਾ ਨੋਟਿਸ 2 ਦਿਨ ਪਹਿਲਾਂ ਭੇਜਿਆ ਗਿਆ ਸੀ ਪਰ ਆਪ ਪੇਸ਼ ਨਹੀਂ ਹੋਏ ਵਕੀਲ ਦੇ ਹੱਥ ਵਿਜੀਲੈਂਸ ਵੱਲੋਂ ਪੁੱਛੇ ਗਏ ਸਵਾਲ ਭੇਜ ਦਿੱਤੇ ।