Punjab

ਮੁਕਤਸਰ ਵਿੱਚ ਇਨਸਾਨ ਬਣਿਆ ਜਾਨਵਰ !

ਬਿਊਰੋ ਰਿਪੋਰਟ :  ਸ੍ਰੀ ਮੁਕਤਸਰ ਸਾਹਿਬ ਵਿੱਚ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਕੁੱਤੇ ਨੂੰ ਬਹੁਤ ਹੀ ਬੇਦਰਦੀ ਨਾਲ ਕੁੱਟਿਆਂ ਜਾ ਰਿਹਾ ਹੈ। ਇਹ ਵੀਡੀਓ ਚੱਕ ਅਟਾਰੀ ਸਦਰ ਪਿੰਡ ਦਾ ਹੈ, ਇਹ ਵਿਅਕਤੀ ਪਿੰਡ ਦੇ ਕੁੱਤੇ ਤੋਂ ਪਰੇਸ਼ਾਨ ਸੀ,ਜਦੋਂ ਬੇਜ਼ਬਾਨ ਅਚਾਨਕ ਉਸ ਦੇ ਘਰ ਵਿੱਚ ਵੜ ਆਇਆ ਤਾਂ ਮੁਲਜ਼ਮ ਨੇ ਉਸ ਨੂੰ ਖਾਣੇ ਦਾ ਲਾਲਚ ਦੇ ਕੇ ਹੈਰੋ ਦੇ ਨਾਲ ਬੰਨ੍ਹ ਦਿੱਤਾ। ਫਿਰ ਉਸ ਨੇ ਕੁੱਤੇ ਦੀਆਂ ਟੰਗਾਂ ਬੰਨ੍ਹ ਦਿੱਤੀਆਂ ਉਸ ‘ਤੇ ਤਾਬੜਤੋੜ ਡਾਂਗਾਂ ਨਾਲ ਵਾਰ ਕੀਤਾ, ਕੁੱਤਾ ਚੀਕਾਂ ਮਾਰਦਾ ਰਿਹਾ, ਪਿੰਡ ਵਾਲੇ ਕੁਝ ਲੋਕ ਇਕੱਠੇ ਹੋ, ਪਰ ਮੁਲਜ਼ਮ ਨੇ ਕਿਸੇ ਦੀ ਨਹੀਂ ਸੁਣੀ । ਗ਼ੁੱਸੇ ਵਿੱਚ ਆਕੇ ਉਹ ਕੁੱਤੇ ‘ਤੇ ਵਾਰ ਕਰਦਾ ਰਿਹਾ, ਅਖੀਰ ਵਿੱਚ ਜਦੋਂ ਉਹ ਥੱਕ ਗਿਆ ਪਰ ਕੁੱਤਾ ਮਰਿਆ ਨਹੀਂ ਤਾਂ ਮੁਲਜ਼ਮ ਨੇ ਡਾਂਗ ਦੇ ਅੱਗੇ ਤੇਜ਼ਧਾਰ ਚਾਕੂ ਬੰਨ੍ਹ ਦਿੱਤਾ ।

ਫਿਰ ਚਾਕੂ ਵਾਲੀ ਡਾਂਗ ਮਾਰਦਾ ਰਿਹਾ ਅਤੇ ਫਿਰ ਜਿੰਨੀ ਵਾਰ ਮਾਰੀ ਕੁੱਤੇ ਦੇ ਢਿੱਡ ਵਿੱਚ ਚਾਕੂ ਗਿਆ, ਇਸ ਤੋਂ ਬਾਅਦ ਕੁੱਤਾ ਤੜਫਣ ਲੱਗਿਆ ਅਤੇ ਉਹ ਖ਼ੂਨੋ-ਖ਼ੂਨ ਹੋ ਗਿਆ। ਕੁੱਤੇ ਨਾਲ ਕੁੱਟਮਾਰ ਕਰਨ ਵਾਲੇ ਦਾ ਵੀਡੀਓ ਬਣਾਉਣ ਵਾਲੇ ਨੌਜਵਾਨ ਨੇ ਧਮਕੀ ਦਿੱਤੀ ਅਤੇ ਮੁਕਤਸਰ ਦੇ SSP ਨੂੰ ਮਾਮਲੇ ਬਾਰੇ ਜਾਣਕਾਰੀ ਦਿੱਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਪੁਲਿਸ ਕਥਿਤ ਮੁਲਜ਼ਮ ‘ਤੇ ਕਾਰਵਾਈ ਨਹੀਂ ਕਰਦੀ ਤਾਂ ਉਹ ਹਾਈਕੋਰਟ ਜਾਣਗੇ । ਇਸ ਤੋਂ ਪਹਿਲਾਂ ਖੰਨਾ ਵਿੱਚ ਪਿਛਲੇ ਮਹੀਨੇ 30 ਕੁੱਤਿਆਂ ਨੂੰ ਮਾਰਨ ਦੀ ਵਾਰਦਾਤ ਸਾਹਮਣੇ ਆਈ ਸੀ ।

ਖੰਨਾ ਦੀ ਇੱਕ ਕਾਲੋਨੀ ਵਿੱਚ 30 ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਸੀ। ਜਦੋਂ ਕਾਲੋਨੀ ਦੇ ਲੋਕ ਸਵੇਰ ਵੇਲੇ ਉੱਠੇ ਸਨ ਤਾਂ 30 ਕੁੱਤੇ ਮਰੇ ਹੋਏ ਸਨ,ਕਿਸੇ ਨੇ ਲੱਡੂ ਦੇ ਵਿੱਚ ਜ਼ਹਿਰ ਪਾਕੇ ਖੁਆ ਦਿੱਤਾ ਸੀ । ਲੋਕਾਂ ਨੂੰ ਸ਼ੱਕ ਸੀ ਕਿ ਚੋਰਾਂ ਦੀ ਇਹ ਹਰਕਤ ਹੋ ਸਕਦੀ ਹੈ,ਪੁਲਿਸ ਨੇ ਮਾਮਲਾ ਦਰਜ ਕੀਤਾ ਸੀ । ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਵਾਰਾ ਕੁੱਤਿਆਂ ਦੀ ਵਜ੍ਹਾ ਕਰਕੇ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ, ਕਈ ਬਜ਼ੁਰਗ ਅਤੇ ਬੱਚੇ ਵੀ ਕੁੱਤਿਆਂ ਨਾਲ ਨਿਸ਼ਾਨਾ ਬਣ ਦੇ ਹਨ, ਪਰ ਇਨ੍ਹਾਂ ਦੀ ਸ਼ਿਕਾਇਤ ਨਗਰ ਨਿਗਮ ਵਿੱਚ ਕੀਤੀ ਜਾ ਸਕਦੀ ਹੈ । ਇਸ ਤਰ੍ਹਾਂ ਉਨ੍ਹਾਂ ਨੂੰ ਬੇਰਹਿਮੀ ਦੇ ਨਾਲ ਨਿਸ਼ਾਨਾ ਨਹੀਂ ਬਣਾਇਆ ਜਾ ਸਕਦਾ ਹੈ ।