ਬਿਊਰੋ ਰਿਪੋਰਟ : ਮੋਗਾ ਦੇ ਪਿੰਡ ਭਲੂਰ ਵਿੱਚ ਇੱਕ ਨੌਜਵਾਨ ਕੁੜੀ ਨੇ ਕਥਿਤ ਤੌਰ ’ਤੇ ਸਲਫ਼ਾਸ ਖਾ ਕੇ ਆਪਣੀ ਜਾਨ ਦੇ ਦਿੱਤੀ ਹੈ। ਉਸ ਦੇ ਆਪਣੇ ਮੰਗੇਤਰ ਫ਼ੌਜੀ ਨੂੰ ਜਾਨ ਦੇਣ ਦਾ ਕਾਰਨ ਦੱਸਿਆ ਹੈ। ਪੁਲਿਸ ਨੇ ਫ਼ੌਜੀ ਦੇ ਖ਼ਿਲਾਫ਼ ਮੰਗੇਤਰ ਨੂੰ ਆਪਣੀ ਜਾਨ ਲੈਣ ਦੇ ਲਈ ਮਜਬੂਰ ਕਰਨ ਦੇ ਇਲਜ਼ਾਮ ਵਿੱਚ ਕੇਸ ਦਰਜ ਕਰ ਲਿਆ ਹੈ ।
ਮੁਲਜ਼ਮ ਫ਼ੌਜੀ ਬਠਿੰਡਾ ਦਾ ਰਹਿਣ ਵਾਲਾ ਹੈ
ਪਿੰਡ ਭਲੂਰ ਦੇ ਰਹਿਣ ਵਾਲੇ ਮੋਹਨ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਹੈ ਕਿ ਪਿੰਡ ਝੰਡੋਕੇ ਵਿੱਚ ਰਹਿਣ ਵਾਲੀ ਉਸ ਦੀ ਭਾਂਜੀ ਪਰਮਜੀਤ ਕੌਰ ਕਈ ਸਾਲਾਂ ਤੋਂ ਉਸ ਦੇ ਕੋਲ ਪੜਾਈ ਕਰ ਰਹੀ ਸੀ । 12ਵੀਂ ਕਰਨ ਦੇ ਬਾਅਦ ਪਰਮਜੀਤ ਨੇ ਕੱਪੜੇ ਸੀਨ ਦਾ ਕੰਮ ਸਿੱਖਿਆ। ਇਸ ਦੇ ਬਾਅਦ ਉਹ ਘਰ ਵਿੱਚ ਕੱਪੜੇ ਸੀਨ ਲੱਗੀ, ਇੱਕ ਸਾਲ ਪਹਿਲਾਂ ਬਠਿੰਡਾ ਦੇ ਸ਼ੇਖਪੁਰਾ ਦੇ ਜਸਪ੍ਰੀਤ ਸਿੰਘ ਦੇ ਨਾਲ ਪਰਮਜੀਤ ਕੌਰ ਦੀ ਸਗਾਈ ਕੀਤੀ ਸੀ ।
ਵਿਆਹ ਦੀ ਗੱਲ ‘ਤੇ ਉਹ ਟਾਲਮਟੋਲ ਕਰਦਾ ਸੀ
ਮੋਹਨ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਫ਼ੌਜ ਵਿੱਚ ਨੌਕਰੀ ਕਰਦਾ ਹੈ ਅਤੇ ਉਹ ਅਸਾਮ ਵਿੱਚ ਤਾਇਨਾਤ ਹੈ। ਸਗਾਈ ਹੋਣ ਦੇ ਬਾਅਦ ਜਸਪ੍ਰੀਤ ਅਤੇ ਪਰਮਜੀਤ ਕੌਰ ਫ਼ੋਨ ‘ਤੇ ਗੱਲਬਾਤ ਕਰਦੇ ਸੀ । ਉਹ ਛੁੱਟੀ ‘ਤੇ ਆਉਣ ਦੇ ਬਾਅਦ ਪਰਮਜੀਤ ਨਾਲ ਮਿਲਣ ਘਰ ਆਇਆ ਜਾਇਆ ਕਰਦਾ ਸੀ, ਪਰ ਜਦੋਂ ਵੀ ਪਰਮਜੀਤ ਕੌਰ ਉਸ ਨਾਲ ਵਿਆਹ ਦੀ ਗੱਲ ਕਰਦੀ ਸੀ ਤਾਂ ਉਹ ਟਾਲਮਟੋਲ ਕਰਨ ਲੱਗਦਾ ਸੀ। ਸਗਾਈ ਦੇ ਇੱਕ ਸਾਲ ਬਾਅਦ 13 ਜੂਨ ਨੂੰ ਜਸਪ੍ਰੀਤ ਨੇ ਪਰਮਜੀਤ ਨਾਲ ਵਿਆਹ ਕਰਨ ਤੋਂ ਮਨਾ ਕਰ ਦਿੱਤਾ ।
ਕਿਸੇ ਹੋਰ ਨਾਲ ਵਿਆਹ ਕਰਵਾਉਣ ਬਾਰੇ ਦੱਸਿਆ
ਮੋਹਨ ਸਿੰਘ ਦੇ ਮੁਤਾਬਿਕ ਜਸਪ੍ਰੀਤ ਨੇ ਕਿਹਾ ਉਹ ਕਿਸੇ ਹੋਰ ਨਾਲ ਪਿਆਰ ਕਰਦਾ ਹੈ, ਜਿਸ ਦੀ ਵਜ੍ਹਾ ਕਰਕੇ ਉਸ ਦੇ ਨਾਲ ਵਿਆਹ ਨਹੀਂ ਕਰ ਸਕਦਾ ਹੈ। ਜਸਪ੍ਰੀਤ ਵੱਲੋਂ ਵਿਆਹ ਤੋਂ ਇਨਕਾਰ ਕਰਨ ਤੋਂ ਬਾਅਦ ਪਰਮਜੀਤ ਦੁਖੀ ਹੋ ਗਈ ਅਤੇ ਉਸ ਨੇ 13 ਜੂਨ ਨੂੰ ਸਲਫ਼ਾਸ ਨਿਗਲ ਲਿਆ, ਜਿਸ ਦੀ ਵਜ੍ਹਾ ਕਰਕੇ ਉਸ ਦੀ ਤਬੀਅਤ ਵਿਗੜ ਗਈ ਅਤੇ ਉਸ ਨੂੰ ਨਜ਼ਦੀਕ ਦੇ ਹਸਪਤਾਲ ਵਿੱਚ ਲਿਜਾਇਆ ਗਿਆ। ਇਸ ਤੋਂ ਬਾਅਦ ਪਰਮਜੀਤ ਕੌਰ ਨੂੰ ਫ਼ਰੀਦਕੋਟ ਮੈਡੀਕਲ ਕਾਲਜ ਰੈਫ਼ਰ ਕੀਤਾ ਗਿਆ, ਜਿੱਥੇ ਇਲਾਜ ਦੇ ਦੌਰਾਨ ਪਰਮਜੀਤ ਕੌਰ ਦੀ ਮੌਤ ਹੋ ਗਈ।