ਚੰਡੀਗੜ੍ਹ PGI ਹਸਪਤਾਲ ‘ਚ ਨੌਕਰੀ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਖ਼ੁਸ਼ਖ਼ਬਰੀ ਹੈ। ਪੀਜੀਆਈ 206 ਅਸਾਮੀਆਂ ‘ਤੇ ਭਰਤੀ ਕਰਨ ਜਾ ਰਿਹਾ ਹੈ। ਇਹ ਭਰਤੀ ਗਰੁੱਪ ਏ, ਬੀ ਅਤੇ ਸੀ ਸ਼੍ਰੇਣੀ ਤਹਿਤ ਕੀਤੀ ਜਾਵੇਗੀ। ਜਿਸ ਲਈ ਆਨਲਾਈਨ ਅਰਜ਼ੀ ਦਿੱਤੀ ਜਾ ਸਕਦੀ ਹੈ। ਆਨਲਾਈਨ ਵਿੰਡੋ ਅੱਜ 13 ਜੂਨ ਤੋਂ ਖੁੱਲ੍ਹੇ ਕੇ 13 ਜੁਲਾਈ ਤੱਕ ਖੁੱਲ੍ਹੀ ਰਹੇਗੀ।
ਇਨ੍ਹਾਂ ਅਸਾਮੀਆਂ ‘ਤੇ ਭਰਤੀਆਂ ਨਿਕਲੀਆਂ ਹਨ
ਅਸਿਸਟੈਂਟ ਬਲੱਡ ਟ੍ਰਾਂਸਫਿਊਜ਼ਨ ਅਫ਼ਸਰ, ਟਿਊਟਰ ਟੈਕਨੀਸ਼ੀਅਨ ਬਾਇਓ ਕੈਮਿਸਟਰੀ, ਟਿਊਟਰ ਟੈਕਨੀਸ਼ੀਅਨ ਸਪੀਚ ਥੈਰੇਪੀ, ਟਿਊਟਰ ਟੈਕਨੀਸ਼ੀਅਨ ਸਪੀਚ ਥੈਰੇਪੀ, ਟਿਊਟਰ ਟੈਕਨੀਸ਼ੀਅਨ ਰੇਡੀਓ ਥੈਰੇਪੀ, ਟਿਊਟਰ ਟੈਕਨੀਸ਼ੀਅਨ ਰੇਡੀਓ ਥੈਰੇਪੀ, ਟਿਊਟਰ ਟੈਕਨੀਸ਼ੀਅਨ ਸਾਇਥੋਲੋਜੀ, ਟਿਊਟਰ ਟੈਕਨੀਸ਼ੀਅਨ ਹੈਮਾਟੌਲੋਜੀ, ਟਿਊਟਰ ਟੈਕਨੀਸ਼ੀਅਨ ਨੈਫਰੋਲੋਜੀ, ਟਿਊਟਰ ਟੈਕਨੀਸ਼ੀਅਨ ਹਿਸਟੋਪੈਥੋਲੋਜੀ, ਟਿਊਟਰ ਟੈਕਨੀਸ਼ੀਅਨ ਮਾਈਕਰੋਪੈਥੋਲੋਜੀ, ਟਿਊਟਰ ਟੈਕਨੀਸ਼ੀਅਨ ਮੈਡੀਕਲ ਟੈਕਨੀਸ਼ੀਅਨ
ਟਿਊਟਰ ਟੈਕਨੀਸ਼ੀਅਨ ਮੈਡੀਕਲ ਪੈਰਾਸਿਟੋਲੋਜੀ, ਸਟੋਰ ਕੀਪਰ, ਰਿਸਰਚ ਐਸੋਸੀਏਟ, ਜੂਨੀਅਰ ਟੈਕਨੀਸ਼ੀਅਨ ਲੈਬ, ਟੈਕਨੀਸ਼ੀਅਨ ਓ.ਟੀ., ਰਿਸੈੱਪਸ਼ਨਿਸਟ, ਬਾਇਲਰਮੈਨ, ਟੈਕਨੀਸ਼ੀਅਨ ਗ੍ਰੇਡ IV ਪਬਲਿਕ ਹੈਲਥ, ਟੈਕਨੀਸ਼ੀਅਨ ਗ੍ਰੇਡ IV ਆਰਏਸੀ, ਟੈਕਨੀਸ਼ੀਅਨ ਗ੍ਰੇਡ IV ਮਕੈਨੀਕਲ, ਲੋਅਰ ਡਿਵੀਜ਼ਨ ਕਲਰਕ, ਸੀਐਸਆਰ ਅਸਿਸਟੈਂਟ ਗ੍ਰੇਡ II, ਟੈਕਨੀਸ਼ੀਅਨ ਗ੍ਰੇਡ II ਪਲਾਂਟ, ਮਸ਼ਾਲਚੀ ਗ੍ਰੇਡ II, ਅਫ਼ਸਰ ਅਟੈਂਡੈਂਟ ਗ੍ਰੇਡ III, ਸੁਰੱਖਿਆ ਗਾਰਡ ਗ੍ਰੇਡ ਆਦਿ।
ਲਿਖਤੀ ਪ੍ਰੀਖਿਆ ਦੇਣੀ ਹੋਵੇਗੀ
ਇਨ੍ਹਾਂ ਅਸਾਮੀਆਂ ਲਈ ਲਿਖਤੀ ਪ੍ਰੀਖਿਆ ਹੋਵੇਗੀ। ਇਸ ਦੇ ਨਾਲ ਹੀ ਇਨ੍ਹਾਂ ਅਸਾਮੀਆਂ ਲਈ ਯੋਗਤਾ ਨਾਲ ਸਬੰਧਿਤ ਜਾਣਕਾਰੀ www.pgimer.edu.in ਸਾਈਟ ‘ਤੇ ਜਾ ਕੇ ਅਤੇ ਭਰਤੀ ਸੈਕਸ਼ਨ ‘ਤੇ ਕਲਿੱਕ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ।
ਫ਼ੀਸ ਇੰਨੀ ਰੱਖੀ ਗਈ ਹੈ
ਜਨਰਲ ਕੈਟਾਗਰੀ ਲਈ 1500 ਰੁਪਏ ਅਤੇ SC/ST ਲਈ 800 ਰੁਪਏ ਫ਼ੀਸ ਰੱਖੀ ਗਈ ਹੈ। ਦੱਸ ਦੇਈਏ ਕਿ ਆਨਲਾਈਨ ਟ੍ਰਾਂਜੈਕਸ਼ਨ ਚਾਰਜ ਵੱਖਰੇ ਤੌਰ ‘ਤੇ ਅਦਾ ਕਰਨਾ ਹੋਵੇਗਾ।
ਇੱਥੇ ਲਿਖਤੀ ਪ੍ਰੀਖਿਆ ਹੋਵੇਗੀ
ਲਿਖਤੀ ਪ੍ਰੀਖਿਆ 16 ਕੇਂਦਰਾਂ ‘ਤੇ ਲਈ ਜਾਵੇਗੀ। ਜਿਸ ਵਿੱਚ ਅੰਬਾਲਾ, ਬਠਿੰਡਾ, ਬੈਂਗਲੁਰੂ, ਚੰਡੀਗੜ੍ਹ/ਮੋਹਾਲੀ, ਦੇਹਰਾਦੂਨ, ਦਿੱਲੀ, ਗੁਹਾਟੀ, ਹੈਦਰਾਬਾਦ, ਇੰਦੌਰ, ਜੈਪੁਰ, ਕੋਲਕਾਤਾ, ਲਖਨਊ, ਨਾਗਪੁਰ, ਪਟਨਾ, ਪੁਣੇ, ਰਾਂਚੀ।