ਬਿਊਰੋ ਰਿਪੋਰਟ : ਐਤਵਾਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਆਮ ਆਦਮੀ ਪਾਰਟੀ ਦੀ ਰੈਲੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ‘ਤੇ 2 ਇਲਜ਼ਾਮ ਲਗਾਏ। ਜਿੰਨਾ ਦਾ ਜਵਾਬ ਰਾਜਪਾਲ ਨੇ ਉਸੇ ਅੰਦਾਜ਼ ਵਿੱਚ ਦਿੱਤਾ ਹੈ। ਸੀਐੱਮ ਭਗਵੰਤ ਮਾਨ ਨੇ ਕਿਹਾ ਸੀ ਕਿ ਇਸ ਸਾਲ ਦੇ ਬਜਟ ਇਜਲਾਸ ਦੌਰਾਨ ਕੈਬਨਿਟ ਵੱਲੋਂ ਪਾਸ ਭਾਸ਼ਣ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ‘ਮੇਰੀ ਸਰਕਾਰ’ ਕਹਿਕੇ ਪੜ੍ਹਨ ਤੋਂ ਇਨਕਾਰ ਕਰ ਦਿੱਤਾ ਸੀ, ਜਦੋਂ ਮੈਂ ਕਿਹਾ ਕਿ ਤੁਹਾਨੂੰ ਪੜਨਾ ਹੋਵੇਗਾ ਨਹੀਂ ਤਾਂ ਮੈਂ ਸੁਪਰੀਮ ਕੋਰਟ ਜਾ ਰਿਹਾ ਹਾਂ ਤਾਂ ਰਾਜਪਾਲ ‘ਮੇਰੀ ਸਰਕਾਰ’ ਬੋਲਣ ਦੇ ਲਈ ਰਾਜ਼ੀ ਹੋਏ।
ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਜੇਕਰ ਮੈਂ ਕਿਹਾ ਹੈ ਤਾਂ ਉਸ ਦਾ ਕੋਈ ਸਬੂਤ ਪੇਸ਼ ਕਰਨ ਮੁੱਖ ਮੰਤਰੀ ਭਗਵੰਤ ਮਾਨ। ਉਨ੍ਹਾਂ ਕਿਹਾ ਸਾਰੇ ਆਦੇਸ਼ ਮੇਰੇ ਨਾਂ ‘ਤੇ ਨਿਕਲ ਦੇ ਹਨ ਤਾਂ ਮੈਂ ਕਿਵੇਂ ਇਨਕਾਰ ਕਰ ਸਕਦਾ ਹਾਂ। ਉਨ੍ਹਾਂ ਕਿਹਾ ਮੈਨੂੰ ਛੋਟੀ-ਛੋਟੀ ਗੱਲ ਯਾਦ ਰਹਿੰਦੀ ਹੈ, ਮੈਨੂੰ ਹੁਣ ਵੀ ਆਪਣੀ 5 ਸਾਲ ਦੀ ਉਮਰ ਦੀ ਗੱਲ ਯਾਦ ਹੈ, ਮੈਂ ਇਹ ਕਦੇ ਵੀ ਨਹੀਂ ਕਿਹਾ ਹੈ। ਇਹ ਮੇਰੀ ਸਰਕਾਰ ਹੈ। ਸੂਬੇ ਦਾ ਸੰਵਿਧਾਨ ਹੈੱਡ ਹੋਣ ਦੀ ਵਜਾ ਕਰ ਕੇ ਮੇਰੀ ਸੂਬੇ ਦੇ ਪ੍ਰਤੀ ਜ਼ਿੰਮੇਵਾਰੀਆਂ ਹਨ। ਇਸ ਤੋਂ ਇਲਾਵਾ ਰਾਜਪਾਲ ਨੇ ਭਗਵੰਤ ਮਾਨ ਦੇ ਉਸ ਇਲਜ਼ਾਮ ਦਾ ਵੀ ਜਵਾਬ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੁਪਰੀਮ ਕੋਰਟ ਜਾਣ ਤੋਂ ਬਾਅਦ ਰਾਜਪਾਲ ਬਜਟ ਇਜਲਾਸ ਦੇ ਲਈ ਰਾਜ਼ੀ ਹੋਏ।
ਰਾਜਪਾਲ ਨੇ ਮਾਨ ਨੂੰ ਯਾਦ ਦਿਵਾਇਆ ਸੁਪਰੀਮ ਕੋਰਟ ਦਾ ਆਦੇਸ਼
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ‘ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ 10 ਵਾਰ ਚਿੱਠੀਆਂ ਲਿਖਿਆ ਪਰ ਇੱਕ ਚਿੱਠੀ ਦਾ ਵੀ ਜਵਾਬ ਉਨ੍ਹਾਂ ਵੱਲੋਂ ਨਹੀਂ ਦਿੱਤਾ ਗਿਆ ਹੈ, ਜਦਕਿ ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਸੀ ਕਿ ਮੁੱਖ ਮੰਤਰੀ ਨੂੰ ਰਾਜਪਾਲ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦੇਣਾ ਹੋਵੇਗਾ ਪਰ ਉਨ੍ਹਾਂ ਨੇ ਨਹੀਂ ਦਿੱਤੀ। ਇਸ ਤੋਂ ਬਾਅਦ ਜਦੋਂ ਰਾਜਪਾਲ ਨੂੰ ਪੁੱਛਿਆ ਗਿਆ ਕਿ ਤੁਸੀਂ ਪਿਛਲੀ ਵਾਰ ਕਿਹਾ ਸੀ, ਜਿਸ ਮੰਤਰੀ ਦੀ ਇਤਰਾਜ਼ ਯੋਗ ਵੀਡੀਓ ਆਈ ਹੈ ਉਸ ਨੂੰ ਕੈਬਨਿਟ ਤੋਂ ਹਟਾਉਣਾ ਚਾਹੀਦਾ ਹੈ ਤਾਂ ਉਨ੍ਹਾਂ ਨੇ ਕਿਹਾ ਮੈਂ ਪੂਰਾ ਚਿੱਠਾ ਤਿਆਰ ਕਰ ਰਿਹਾ ਹਾਂ । ਜਦੋਂ 10 ਇਕੱਠੇ ਹੋ ਜਾਣਗੇ ਫਿਰ ਤੁਹਾਡੇ ਸਾਹਮਣੇ ਪੇਸ਼ ਕਰਾਂਗਾ ।
‘ਤਾਨਾਸ਼ਾਹ ਪੁਤੀਨ ਦੇ ਰਸਤੇ ‘ਤੇ ਪੀਐੱਮ ਮੋਦੀ’
ਕੇਂਦਰ ਸਰਕਾਰ ਵੱਲੋਂ ਦਿੱਲੀ ਸਰਕਾਰ ਦੇ ਅਧਿਕਾਰਾਂ ਨੂੰ ਲੈ ਕੇ ਜਿਹੜਾ ਆਰਡੀਨੈਂਸ ਕੱਢਿਆ ਸੀ, ਉਸ ਦੇ ਖ਼ਿਲਾਫ਼ ਆਪ ਸੁਪਰੀਮੋ ਕੇਜਰੀਵਾਲ ਦੀ ਪ੍ਰਧਾਨਗੀ ਵਿੱਚ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਰੈਲੀ ਹੋਈ ਸੀ। ਉਸੇ ਰੈਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਲਜ਼ਾਮ ਲਗਾਇਆ ਸੀ ਕਿ ਗੈਰ ਬੀਜੇਪੀ ਸੂਬਿਆਂ ਵਿੱਚ ਕੇਂਦਰ ਸਰਕਾਰ ਰਾਜਪਾਲ ਦੇ ਜ਼ਰੀਏ ਰਾਜ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਸੀ ਕਿ ਦਿੱਲੀ ਵਾਂਗ ਪੰਜਾਬ ਦੇ ਰਾਜਪਾਲ ਵੀ ਉਨ੍ਹਾਂ ਨੂੰ ਕੰਮ ਨਹੀਂ ਕਰਨ ਦਿੰਦੇ। ਕਦੇ ਵਿਧਾਨਸਭਾ ਇਜਲਾਸ ਬੁਲਾਉਣ ਨੂੰ ਲੈ ਕੇ ਅਰਚਨਾ ਪੈਦਾ ਕਰਦੇ ਹਨ, ਕਦੇ ਬਿੱਲ ਨੂੰ ਪਾਸ ਨਹੀਂ ਹੋਣ ਦਿੰਦੇ ਹਨ। ਸੀਐੱਮ ਮਾਨ ਨੇ ਕਿਹਾ ਸੀ ਕਿ ਜੇਕਰ 2024 ਵਿੱਚ ਮੁੜ ਤੋਂ ਬੀਜੇਪੀ ਦੀ ਸਰਕਾਰ ਬਣ ਗਈ ਤਾਂ ਦੇਸ਼ ਵਿੱਚ ਮੁੜ ਤੋਂ ਕਦੇ ਚੋਣਾਂ ਨਹੀਂ ਹੋਣਗੀਆਂ, ਜਿਵੇਂ ਰੂਸ ਵਿੱਚ ਪੁਨੀਤ ਤਾਨਾਸ਼ਾਹ ਹੈ, ਉਸ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਵੀ ਕਈ ਸਾਲਾਂ ਤੱਕ ਬਿਨਾਂ ਚੋਣਾਂ ਦੇ ਰਾਜ ਕਰਦੇ ਰਹਿਣਗੇ ।