ਬਿਊਰੋ ਰਿਪੋਰਟ : ਲੁਧਿਆਣਾ ATM ਕੈਸ਼ ਕੰਪਨੀ ਵਿੱਚ ਅੱਧੀ ਰਾਤ 7 ਕਰੋੜ ਦੀ ਲੁੱਟ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਕੈਸ਼ ਵੈਨ ਨੂੰ ਮੁੱਲਾਪੁਰ ਵਿੱਚ ਛੱਡਣ ਦੇ ਬਾਅਦ ਲੁਟੇਰੇ ਸਵਿਫਟ ਕਾਰ ਅਤੇ ਸਵਿਫਟ ਡਿਜ਼ਾਇਰ ਕਾਰ ਵਿੱਚ ਫਰਾਰ ਹੋਏ ਸਨ । ਪੁਲਿਸ ਮੁਤਾਬਿਕ ਇਸੇ ਵਿੱਚ ਕੈਸ਼ ਵੀ ਸੀ । ਸੀਸੀਟੀਵੀ ਵਿੱਚ ਇਹ ਤਸਵੀਰਾਂ ਕੈਦ ਹੋਈਆਂ ਹਨ। ਵਾਰਦਾਤ ਦੇ ਬਾਅਦ ਇਨ੍ਹਾਂ 2 ਕਾਰਾਂ ਨੇ ਮੁੱਲਾਪੁਰ ਦੇ ਕੋਲ ਟੋਲ ਪਲਾਜ਼ਾ ਦਾ ਬੈਰੀਅਰ ਵੀ ਤੋੜ ਦਿੱਤਾ । ਫਿਰ ਮੋਗਾ-ਫਿਰੋਜ਼ਪੁਰ ਰੋਡ ਵੱਲ ਭੱਜ ਗਏ । ਪੁਲਿਸ ਨੇ ਇਨ੍ਹਾਂ ਵਿੱਚੋਂ ਇੱਕ ਦੇ ਕਾਰ ਨੰਬਰ ਦੀ ਪਛਾਣ ਕਰ ਲਈ ਹੈ । ਉਸ ਨੂੰ ਟ੍ਰੇਸ ਕੀਤਾ ਜਾ ਰਿਹਾ ਹੈ ।
ਉਧਰ ਲੁੱਟ ਕਰਨ ਵਾਲੇ ਲੁਟੇਰੇ ਪਹਿਲੀ ਵਾਰ ਨਜ਼ਰ ਆਏ ਹਨ । CMS ਕੰਪਨੀ ਦੇ ਅੰਦਰ ਲੱਗੇ CCTV ਕੈਮਰਿਆਂ ਵਿੱਚ ਇੱਕ ਲੁਟੇਰਾ ਭੱਜ ਦਾ ਹੋਇਆ ਨਜ਼ਰ ਆ ਰਿਹਾ ਹੈ,ਉਹ ਗੇਟ ਖੋਲਣ ਦੇ ਲਈ ਨਿਕਲਿਆ ਸੀ,ਉਸ ਦੇ ਬਾਅਦ ਕੰਪਨੀ ਤੋਂ ਕੈਸ਼ ਵੈਨ ਬਾਹਰ ਕੱਢੀ,ਇਸੇ ਵੈਨ ਵਿੱਚ ਲੁਟੇਰੇ 7 ਕਰੋੜ ਭਰ ਕੇ ਭੱਜੇ ਸਨ ।
ਕੰਮ ਛੱਡ ਚੁੱਕੇ ਮੁਲਾਜ਼ਮਾਂ ਦਾ ਰਿਕਾਰਡ ਇਕੱਠਾ ਕੀਤਾ
ਪੁਲਿਸ CMS ਕੰਪਨੀ ਵਿੱਚ ਪਿਛਲੇ ਡੇਢ ਸਾਲ ਦੌਰਾਨ ਕੰਮ ਛੱਡ ਚੁੱਕੇ ਮੁਲਾਜ਼ਮਾਂ ਦਾ ਰਿਕਾਰਡ ਚੈੱਕ ਕਰ ਰਹੇ ਹਨ । ਉਨ੍ਹਾਂ ਮੁਲਾਜ਼ਮਾਂ ਤੱਕ ਪੁਲਿਸ ਪਹੁੰਚ ਕੇ ਪੁੱਛ-ਗਿੱਛ ਕਰੇਗੀ। ਹੁਣ ਤੱਕ ਦੀ ਜਾਂਚ ਦੇ ਬਾਅਦ ਪੁਲਿਸ ਨੂੰ ਸ਼ੱਕ ਹੈ ਕਿ ਵਾਰਦਾਤ ਪੁਰਾਣੇ ਮੁਲਾਜ਼ਮਾਂ ਦੀ ਮਿਲੀ ਭੁਗਤ ਤੋਂ ਬਿਨਾਂ ਨਹੀਂ ਹੋ ਸਕਦੀ ਹੈ । ਲੁੱਟ ਦੀ ਵਾਰਦਾਤ ਤੋਂ ਬਾਅਦ ਕੰਪਨੀ ਆਫਿਸ ਵਿੱਚ 5 ਮੁਲਾਜ਼ਮ ਸਨ ਜਿਸ ਵਿੱਚ 2 ਗਾਰਡ ਅਤੇ 3 ਮੁਲਾਜ਼ਮ ਸਨ । ਪੁਲਿਸ ਨੇ ਪੁੱਛ-ਗਿੱਛ ਦੇ ਲਈ ਆਪਣੇ ਕੋਲ ਰੱਖਿਆ ਸੀ । ਪੁਲਿਸ ਨੇ ਉਨ੍ਹਾਂ ਦੇ ਮੋਬਾਈਲ ਦੀ ਜਾਂਚ ਕੀਤੀ ਅਤੇ ਫਿਰ ਛੱਡ ਦਿੱਤਾ ।
ਰਸਤੇ ਦੀ ਫੁਟੇਜ ਮਿਲੀ
ਇੱਕ ਹੋਰ ਫੁਟੇਜ ਪੁਲਿਸ ਨੂੰ ਲਾਲਬਾਗ ਦੇ ਨਜ਼ਦੀਕ ਮਿਲੀ ਹੈ, ਇਹ ਉਸ ਵਕਤ ਦੀ ਹੈ ਜਦੋਂ ਲੁਟੇਰੇ ਕੈਸ਼ ਨਾਲ ਭਰੀ ਵੈਨ ਲੈਕੇ ਰਾਜਗੁਰੂ ਨਗਰ ਤੋਂ ਮੁੱਲਾਪੁਰ ਦੇ ਵੱਲ ਭੱਜ ਰਹੇ ਸਨ । ਇਸ ਤੋਂ ਸਾਫ ਹੈ ਕਿ CCTV ਕੈਮਰਿਆਂ ਤੋਂ ਬਚਣ ਲਈ ਸਿੱਧੇ ਫਿਰੋਜ਼ਪੁਰ ਰੋਡ ‘ਤੇ ਨਹੀਂ ਗਏ ਬਲਕਿ ਪਿੰਡਾਂ ਦੇ ਰਸਤੇ ਤੋਂ ਫਰਾਰ ਹੋਏ ਹਨ,ਲੁਟੇਰਿਆਂ ਨੇ ਕੈਸ਼ ਵੈਨ ਮੁੱਲਾਪੁਰ ਦੇ ਪਿੰਡ ਪੰਡੋਰੀ ਵਿੱਚ ਛੱਡੀ ਸੀ ।
ਇੱਕ ਦਫਤਰ ਵਿੱਚ ਚੱਲਦੀਆਂ ਹਨ ਕੰਪਨੀਆਂ
CMS ਦੇ ਦਫਤਰ ਤੋਂ 2 ਕੰਪਨੀਆਂ ਦਾ ਆਫਿਸ ਹੈ CMS ਦੇ ਨਾਲ ਸਾਲਟ ਸਕਿਉਰਟੀ ਦਾ ਵੀ ਆਫਿਸ ਹੈ । ਕੁੱਲ ਮਿਲਾ ਕੇ 300 ਦੇ ਕਰੀਬ ਮੁਲਾਜ਼ਮ ਕੰਮ ਕਰਦੇ ਹਨ। ਪੁਲਿਸ ਇਨ੍ਹਾਂ ਸਾਰਿਆਂ ਦਾ ਡਾਟਾ ਵੇਖ ਰਹੀ ਹੈ । ਲੁਟੇਰੇ ਜਿੰਨਾਂ ਮੁਲਾਜ਼ਮਾਂ ਦਾ ਫੋਨ ਤੋੜ ਗਏ ਹਨ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ।