Punjab

ਅੰਮ੍ਰਿਤਸਰ ਤੋਂ ਅਹਿਮਦਾਬਾਦ ਲਈ ਜਹਾਜ਼ ਉੱਡਿਆ,ਗੁਜਰਾਂਵਾਲਾ ਪਹੁੰਚਿਆ !

ਬਿਊਰੋ ਰਿਪੋਰਟ : ਅੰਮ੍ਰਿਤਸਰ ਏਅਰਪੋਰਟ ਤੋਂ ਉਡਾਨ ਭਰਨ ਦੇ ਬਾਅਦ ਇੰਡੀਗੋ ਦੀ ਫਲਾਈਟ ਨੰਬਰ 6E645 ਪਾਕਿਸਤਾਨ ਏਅਰ ਸਪੇਸ ਵਿੱਚ ਪਹੁੰਚ ਗਈ । ਤਕਰੀਬਨ 31 ਮਿੰਟ ਤੱਕ ਇਹ ਉਡਾਨ ਪਾਕਿਸਤਾਨ ਏਅਰ ਸਪੇਸ ਵਿੱਚ ਹੀ ਰਹੀ ਫਿਰ ਸੁਰੱਖਿਆ ਕਾਰਨਾ ਕਰਕੇ ਭਾਰਤੀ ਏਅਰ ਸਪੇਸ ਵਿੱਚ ਪਰਤੀ । ਖ਼ਰਾਬ ਮੌਸਮ ਦੇ ਚੱਲਦਿਆ ਅਜਿਹਾ ਹੋਇਆ ਅਤੇ ਕੌਮਾਂਤਰੀ ਨਿਯਮਾਂ ਮੁਤਾਬਿਕ ਪਾਕਿਸਤਾਨ ਨੂੰ ਸਪੇਸ ਦੇਣੀ ਪਈ,ਪਰ ਇਸ ਦੌਰਾਨ ਯਾਤਰੀਆਂ ਦੇ ਸਾਹ ਸੁੱਕੇ ਰਹੇ ।

ਮਿਲੀ ਜਾਣਕਾਰੀ ਦੇ ਮੁਤਾਬਿਕ ਇੰਡੀਗੋ ਦੀ ਫਲਾਈਟ ਨੇ ਸ਼ਨਿੱਚਰਵਾਰ ਰਾਤ 8.01 ਮਿੰਟ ‘ਤੇ ਭਾਰਤੀ ਸਮੇਂ ਮੁਤਾਬਿਕ ਅੰਮ੍ਰਿਤਸਰ ਏਅਰਪੋਰਟ ਤੋਂ ਅਹਿਮਦਾਬਾਦ ਦੇ ਲਈ ਉਡਾਨ ਭਰੀ ਸੀ । ਪਰ ਚੰਦ ਮਿੰਟਾਂ ਵਿੱਚ ਹੀ ਮੌਸਮ ਖਰਾਬ ਹੋ ਗਿਆ । ਹਵਾ ਦੀ ਵਜ੍ਹਾ ਕਰਕੇ ਉਡਾਨ ਨੂੰ ਪਾਕਿਸਤਾਨੀ ਏਅਰ ਸਪੇਸ ਵਿੱਚ ਜਾਣਾ ਪਿਆ । ਪਾਕਿਸਤਾਨ ਹਵਾਈ ਅਥਾਰਿਟੀ ਮੁਤਾਬਿਕ ਜਹਾਜ ਪਹਿਲਾਂ ਲਾਹੌਰ ਦਾਖਲ ਹੋਇਆ ਫਿਰ ਗੁਜਰਾਂਵਾਲਾ ਤੱਕ ਚੱਲਾ ਗਿਆ। ਪਾਕਿਸਤਾਨੀ ਫਲਾਇਟ ਰਡਾਰ ਦੇ ਮੁਤਾਬਿਕ ਇੰਡੀਗੋ ਜਹਾਜ 454 knots ਦੀ ਰਫਤਾਰ ਨਾਲ ਲਾਹੌਰ ਦੇ ਉੱਤਰ ਵਿੱਚ ਤਕਰੀਬਨ 8 ਵਜੇ ਦਾਖਲ ਹੋਇਆ ਅਤੇ ਰਾਤ 8:31 ਭਾਰਤ ਪਰਤਿਆ ।

4 ਸਾਲ ਤੋਂ ਪਾਕਿਸਤਾਨ ਸਪੇਸ ਦੀ ਵਰਤੋਂ ਨਹੀਂ ਹੋ ਰਹੀ ਸੀ

4 ਸਾਲ ਪਹਿਲਾਂ ਪਾਕਿਸਤਾਨ ਨੇ ਆਪਣਾ ਏਅਰ ਸਪੇਸ ਭਾਰਤੀ ਜਹਾਜ਼ਾਂ ਦੇ ਲਈ ਬੰਦ ਕਰ ਦਿੱਤਾ ਸੀ । ਉਸ ਵੇਲੇ ਤੋਂ ਹੁਣ ਤੱਕ ਭਾਰਤ ਪਾਕਿਸਤਾਨ ਏਅਰ ਸਪੇਸ ਦੀ ਵਰਤੋਂ ਨਹੀਂ ਕਰ ਰਿਹਾ ਸੀ। ਪਰ ਇਸ ਹਾਲਤ ਵਿੱਚ ਪਾਕਿਸਤਾਨ ਨੂੰ ਆਪਣਾ ਏਅਰ ਸਪੇਸ ਦੇਣਾ ਪਿਆ । ਇਹ ਹਾਲਾਤ ਅਸਾਨ ਨਹੀਂ ਸਨ, ਖਰਾਬ ਮੌਸਮ ਦੇ ਹਾਲਾਤਾਂ ਵਿੱਚ ਕੌਮਾਂਤਰੀ ਨਿਯਮਾਂ ਮੁਤਾਬਿਕ ਕੋਈ ਵੀ ਦੇਸ਼ ਆਪਣਾ ਏਅਰ ਸਪੇਸ ਦੇਣ ਤੋਂ ਮਨਾ ਨਹੀਂ ਕਰ ਸਕਦਾ ਹੈ।