Punjab

ਪਤਨੀ ਗਰਭਵਤੀ ਸੀ, ਗੁਰਪ੍ਰੀਤ 3 ਦਿਨ ਤੋਂ ਘਰ ਨਹੀਂ ਆਇਆ ! ਜਦੋਂ ਆਇਆ ਤਾਂ ਪਰਿਵਾਰ ਕੋਲ ਨਹੀਂ ਵੇਖਿਆ ਗਿਆ

ਬਿਊਰੋ ਰਿਪੋਰਟ : ਮੁਕਤਸਰ ਦੇ ਪਿੰਡ ਭਾਗਸਰ ਵਿੱਚ 3 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਪਿੰਡ ਦੇ ਕੋਲ ਚੰਦਭਾਨ ਡ੍ਰੇਨ ਤੋਂ ਬਰਾਮਦ ਹੋਈ ਹੈ । ਨੌਜਵਾਨ ਦੀ ਲਾਸ਼ ਮਿਲਣ ਦੇ ਬਾਅਦ ਉਸ ਦੇ ਪਰਿਵਾਰ ਦਾ ਕਲੇਜਾ ਨਿਕਲ ਗਿਆ । ਖਾਸ ਕਰਕੇ ਪਤਨੀ ਦਾ ਬੁਰਾ ਹਾਲ ਸੀ ਦੱਸਿਆ ਜਾਂ ਰਿਹਾ ਹੈ ਕਿ ਮ੍ਰਿਤਕ ਦੀ ਪਤਨੀ ਗਰਭਵਤੀ ਸੀ । ਇਤਲਾਹ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਥਾਲਾ ਲਕਖੇਵਾਲੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ, ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ।

ਪਿੰਡ ਬਾਗਸਰ ਦੇ 25 ਸਾਲਾ ਗੁਰਪ੍ਰੀਤ ਸਿੰਘ ਅਕਸਰ ਕੰਮਕਾਜ ਦੀ ਤਲਾਸ਼ ਦੇ ਲਈ ਘਰ ਤੋਂ ਨਿਕਲ ਦਾ ਸੀ । 3 ਦਿਨ ਪਹਿਲਾਂ ਵੀ ਉਹ ਕੰਮ ਦੀ ਤਲਾਸ਼ ਲਈ ਘਰ ਤੋਂ ਗਿਆ ਸੀ। ਪਰ ਜਦੋਂ ਉਹ 2 ਦਿਨ ਬਾਅਦ ਵੀ ਘਰ ਨਹੀਂ ਪਹੁੰਚਿਆ ਤਾਂ ਪਰਿਵਾਰ ਨੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ । ਪਰ ਉਸ ਦਾ ਕੋਈ ਪਤਾ ਨਹੀਂ ਚੱਲਿਆ ।

ਪਰਿਵਾਰ ਨੇ ਮੌਕੇ ‘ਤੇ ਪਹੁੰਚੇ ਕੇ ਸ਼ਿਨਾਖਤ ਕੀਤੀ

ਸ਼ਨਿੱਚਰਵਾਰ ਨੂੰ ਖੇਤਾਂ ਵਿੱਚ ਕੰਮ ਕਰ ਰਹੇ ਇੱਕ ਸ਼ਖਸ ਨੇ ਚੰਦਭਾਨ ਦੀ ਡ੍ਰੇਨ ਵਿੱਚ ਲਾਸ਼ ਵੇਖੀ, ਜਿਸ ਦੇ ਬਾਅਦ ਉਨ੍ਹਾਂ ਨੇ ਗੁਰਪਿੰਦਰ ਦੇ ਪਰਿਵਾਰ ਨੂੰ ਇਤਹਾਲ ਕੀਤੀ, ਸੂਚਨਾ ‘ਤੇ ਜਦੋਂ ਪਰਿਵਾਰ ਉੱਥੇ ਪਹੁੰਚਿਆ ਤਾਂ ਉਨ੍ਹਾਂ ਨੇ ਗੁਰਪਿੰਦਰ ਦੀ ਲਾਸ਼ ਦੀ ਪਛਾਣ ਕੀਤੀ,ਨਾਲ ਹੀ ਥਾਣਾ ਲਖੇਵਾਲੀ ਪੁਲਿਸ ਨੂੰ ਇਤਲਾਹ ਕੀਤੀ ।

ਪੁਲਿਸ ਕਰ ਰਹੀ ਹੈ ਬਰੀਕੀ ਨਾਲ ਜਾਂਚ

ਥਾਣਾ ਲਕਖੇਵਾਲੀ ਦੇ ਇੰਚਾਰਜ SI ਰਮਨ ਕੁਮਾਰ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਨੌਜਵਾਨ ਦੀ ਲਾਸ਼ ਡ੍ਰੇਨ ਤੋਂ ਬਰਾਮਦ ਕਰ ਲਈ ਗਈ ਹੈ ।ਜਿਸ ਦੀ ਜਾਂਚ ਹੋ ਰਹੀ ਹੈ ਕਿ ਉਸ ਨੇ ਆਪਣੀ ਜਾਨ ਆਪ ਦਿੱਤੀ ਜਾਂ ਫਿਰ ਕਿਸੇ ਨੇ ਦੁਸ਼ਮਣੀ ਦੀ ਵਜ੍ਹਾ ਕਰਕੇ ਉਸ ਦੀ ਜਾਨ ਲਈ ਹੈ ।