Punjab

ਮਾਨ ਦੇ ‘ਇੱਕੋ ਥਾਲ਼ੀ ਦੇ ਚੱਟੇ-ਵੱਟੇ’ ਵਾਲੇ ਟਵੀਟ ਦਾ ਮਜੀਠੀਆ ਵੱਲੋਂ ਮੋੜਵਾਂ ਜਵਾਬ , ਕਹਿ ਦਿੱਤੀਆਂ ਵੱਡੀਆਂ ਗੱਲਾਂ…

Majithia's twisted response to Maan's tweet about 'Eko Thali de chatte-watte', said big things...

ਚੰਡੀਗੜ੍ਹ : ਕਾਂਗਰਸ ਦੇ ਸੀਨੀਅਰ ਲੀਡਰ ਨਵਜੋਤ ਸਿੱਧੂ ਅਤੇ ਅਕਾਲੀ ਲੀਡਰ ਬਿਕਰਮ ਮਜੀਠੀਆ ਦੀ ਸਟੇਜ਼ ਤੇ ਪਈ ਜੱਫ਼ੀ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੰਜ ਕੱਸਦਿਆਂ ਅੱਜ ਸਵੇਰੇ ਮਜੀਠੀਆ ਅਤੇ ਸਿੱਧੂ ਨੂੰ ਇੱਕੋ ਥਾਲੀ ਦੇ ਚੱਟੇ-ਵੱਟੇ ਆਖ ਦਿੱਤਾ ਸੀ।  ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਵੇਰੇ ਸ਼ਾਇਰੋ-ਸ਼ਾਇਰੀ ਵਾਲਾ ਇਕ ਟਵੀਟ ਕਰਕੇ ਆਪਣੇ ਸਿਆਸੀ ਵਿਰੋਧੀਆਂ ਉਤੇ ਨਿਸ਼ਾਨਾ ਸਾਧਿਆ ਸੀ। ਹੁਣ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਸ ਦਾ ਮੋੜਵਾਂ ਜਵਾਬ ਦਿੱਤਾ ਹੈ।

ਮਜੀਠੀਆ ਨੇ ਟਵੀਟ ਕਰਦਿਆਂ ਕਿਹਾ ਕਿ ਜਦੋਂ….. ਸ਼ਰਾਬ ਨਾਲ ਰੱਜ ਕੇ ਤਖ਼ਤਾਂ ਤੇ ਜਾਣ ਵਾਲੇ ਸ਼ਹੀਦਾਂ ਦੀਆਂ ਯਾਦਗਾਰਾਂ ਤੇ ਸਿਆਸਤ ਨੂੰ ਚਮਕਾਉਣ ਵਾਲੇ। ਦਰਬਾਰ ਸਾਹਿਬ ਦੇ ਹਮਲੇ ਲਈ ਜਿਮੇਵਾਰ ਪਰਿਵਾਰ ਨੂੰ ਜੱਫੀਆਂ ਪਾਉਣ ਵਾਲੇ। ਗੁਰੂ ਘਰਾਂ ਤੇ ਧਾਰਾ 144 ਲਵਾਉਣ ਵਾਲੇ। ਟੱਲੀ ਹੋ ਕੇ ਜਹਾਜ਼ ‘ਚੋ ਕੱਡੇ ਜਾਣ ਵਾਲੇ। ਮਾਂ ਦੀ ਝੂਠੀ ਸੌਂਹ ਖਾਣ ਵਾਲੇ। ਆਪਣੇ ਬੱਚਿਆਂ ਨੂੰ ਨਾ ਅਪਣਾਉਣ ਵਾਲੇ। ਸਿੱਖ ਨੌਜਵਾਨਾਂ ਤੇ NSA ਲਵਾਉਣ ਵਾਲੇ ਸੁਰੱਖਿਆ ਵਾਪਿਸ ਲੈ ਕੇ ਸਿੱਧੂ ਮੂਸੇਵਾਲੇ ਨੂੰ ਮਰਾਉਣ ਵਾਲੇ। ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਉਣ ਵਾਲੇ। ਗੋਲਡੀ ਬਰਾੜ ਤੇ BMW ਦਾ ਝੂਠ ਫੈਲਾਉਣ ਵਾਲੇ। ਸ਼ਹੀਦ ਭਗਤ ਸਿੰਘ ਦੀ ਥਾਂ ਆਪਣੀਆਂ ਤਸਵੀਰਾਂ ਲਗਾਉਣ ਵਾਲੇ SYL ਰਾਹੀ ਹਰਿਆਣਾ ਨੂੰ ਪਾਣੀ ਦੀਆਂ ਗਰੰਟੀਆਂ ਦੁਆਉਣ ਵਾਲੇ ਪੰਜਾਬ ਨੂੰ ਦਿੱਲੀ ਦੇ ਰਿਮੋਟ ਤੇ ਚਲਾਉਣ ਵਾਲੇ। ਪੰਜਾਬ ਸਿਰ 45000ਕਰੋੜ ਦਾ ਕਰਜ਼ਾ ਚੜਾਉਣ ਵਾਲੇ। ਜੇਲ੍ਹਾਂ ਚ ਬੈਠਿਆਂ ਨੂੰ ਚੇਅਰਮੈਨ ਲਾਉਣ ਵਾਲੇ। ਕਟਾਰੂਚੱਕ ਦੀ ਸੋਚ ਨੂੰ ਚਮਕਾਉਣ ਵਾਲੇ। ਬੱਚਿਆਂ ਦੀਆਂ ਝੂਠੀਆਂ ਸੌਹਾਂ ਖਾਣ ਵਾਲੇ। ਸ਼ਰਾਬ ਨਾਲ ਰੱਜ ਟਵੀਟ ਕਰਕੇ Sunday ਮਨਾਉਣ ਵਾਲੇ।

ਦੱਸ ਦਈਏ ਕਿ  ਜਲੰਧਰ ‘ਚ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਖਿਲਾਫ ਸਾਰੀਆਂ ਵਿਰੋਧੀ ਪਾਰਟੀਆਂ ਦੀ ਮੀਟਿੰਗ ਹੋਈ। ਇਸ ਦੌਰਾਨ ਇੱਕ ਦੂਜੇ ਦੇ ਕੱਟੜ ਵਿਰੋਧੀ ਰਹੇ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਨੇ ਜੱਫੀ ਪਾਈ ਸੀ । ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰਾਂ ਦੇ ਇਕੱਠੇ ਹੋਣ ‘ਤੇ ਆਪਣੇ ਅੰਦਾਜ਼ ਵਿੱਚ ਤੰਜ ਕਸਿਆ ਸੀ। ਮੁੱਖ ਮੰਤਰੀ ਮਾਨ ਨੇ ਹੁਣ ਇੱਕਠੇ ਹੋਏ ਸਿਆਸੀ ਵਿਰੋਧੀਆਂ ਨੂੰ ਇੱਕੋ ਥਾਲੀ ਦੇ ਚੱਟੇ-ਵੱਟੇ ਆਖ ਦਿੱਤਾ ਸੀ।

ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਕਿਹਾ ਸੀ ਕਿ ,  ਜਦੋਂ …ਜਨਰਲ ਡਾਇਰਾਂ ਨੂੰ ਰੋਟੀਆਂ ਖਵਾਉਣ ਵਾਲੇ, ਧਾਰਮਿਕ ਅਸਥਾਨਾਂ ਤੇ ਟੈਂਕ ਚੜਾਉਣ ਵਾਲੇ, ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਕਰਾਉਣ ਵਾਲੇ, ਦੇਸ਼ ਨੂੰ ਧਰਮ ਦੇ ਨਾਮ ਤੇ ਲੜਾਉਣ ਵਾਲੇ, ਕਿਸਾਨ ਵਿਰੋਧੀ ਕਾਨੂੰਨ ਬਣਾਉਣ ਵਾਲੇ, ਸਮਗਲਰਾਂ ਨੂੰ ਗੱਡੀਆਂ ਚ ਬਿਠਾਉਣ ਵਾਲੇ, ਗੱਲ ਗੱਲ ਤੇ ਤਾਲ਼ੀ ਠੁਕਵਾਉਣ ਵਾਲੇ,ਸ਼ਹੀਦਾਂ ਦੀਆਂ ਯਾਦਗਾਰਾਂ  ਚੋਂ ਪੈਸੇ ਕਮਾਉਣ ਵਾਲੇ, ਹੋਵਣ ਸਾਰੇ ਕੱਠੇ, ਇਹਨੂੰ ਕਹਿੰਦੇ ਆ“ ਇੱਕੋ ਥਾਲ਼ੀ ਦੇ ਚੱਟੇ-ਵੱਟੇ  ।