Punjab

115 ਸਾਲ ਪੁਰਾਣੀ Toy Train ਮੁੜ ਤੋਂ ਦੌੜੇਗੀ : ਕਪੂਰਥਲਾ RCF ਨੇ ਦਿੱਤਾ ਨਵਾਂ ਲੁੱਕ

 

ਬਿਊਰੋ ਰਿਪੋਰਟ : ਬ੍ਰਿਟਿਸ਼ ਸਮੇਂ ਦੀ ਸਮਰ ਕੈਪੀਟਲ ਸ਼ਿਮਲਾ ਦੇ ਹਸੀਨ ਪੜਾਹਾਂ ਵਿੱਚ ਦੌੜਨ ਵਾਲੀ 115 ਸਾਲ ਪੁਰਾਣੀ ਟਾਏ ਟ੍ਰੇਨ ਦੀ ਨਿਸ਼ਾਨੀ ਨੂੰ RCF ਕਪੂਰਥਲਾ ਵਿੱਚ ਨਵਾਂ ਰੂਪ ਦੇਣ ਦਾ ਕੰਮ ਹੁਣ ਤਕਰੀਬਨ-ਤਕਰੀਬਨ ਪੂਰਾ ਹੋ ਗਿਆ ਹੈ। RCF ਪ੍ਰਬੰਧਕ ਵਲੋਂ ਟ੍ਰਾਇਲ ਦੇ ਲਈ 4 ਕੋਚ ਰਵਾਨਾ ਕੀਤੇ ਗਏ ਹਨ,ਜੇਕਰ ਇਹ ਸਫਲ ਰਿਹਾ ਤਾਂ ਜਲਦ ਹੀ ਸੁਵਿਜ਼ਰਲੈਂਡ ਦੀ ਟ੍ਰੇਨਾਂ ਨੂੰ ਮਾਤ ਦੇਣ ਵਾਲੀ ਸੈਮੀ ਵਿਸਟਾਡੋਮ ਕੋਚ ਸ਼ਿਮਲਾ ਦੇ ਨਜ਼ਾਰਿਆਂ ਦੀ ਸੈਰ ਕਰਵਾਉਣਗੇ।

ਅੰਗਰੇਜੀ ਹਕੂਮਤ ਦੌਰਾਨ ਲਾਹੌਰ ਪਾਕਿਸਤਾਨ ਵਿੱਚ ਡਿਜ਼ਾਇਨ ਹੋਈ ਟਾਇ ਟ੍ਰੇਨ ਹੀ ਕਾਲਕਾ-ਸ਼ਿਮਲਾ ਦੇ ਵਿਚਾਲੇ ਦੌੜ ਦੀ ਹੈ । RCF ਨੇ ਇਸ ਨੂੰ ਹੁਣ ਨਵਾਂ ਰੂਪ ਦੇਣ ਲਈ 4 ਨਵੇਂ ਆਧੁਨਿਕ ਸੁਵਿਧਾ ਨਾਲ ਲੈਸ ਕੋਚ ਤਿਆਰ ਕੀਤੇ ਹਨ ।

2008 ਨੇ ਯੂਨੈਸਕੋ ਨੇ ਮਾਉਂਟੇਨ ਰੇਲਵੇ ਆਫ ਇੰਡੀਆ ਦੇ ਤੌਰ ‘ਤੇ ਲਿਸਟ ਵਿੱਚ ਸ਼ਾਮਲ ਕੀਤਾ ਸੀ

ਤੁਹਾਨੂੰ ਦੱਸ ਦੇਇਏ ਕਿ ਕਾਲਕਾ-ਸ਼ਿਮਲਾ ਰੇਲਵੇ ਨੂੰ 2008 ਵਿੱਚ ਯੂਨੈਸਕੋ ਵੱਲੋਂ ਵਰਲਡ ਹੈਰੀਟੇਜ ਸਾਇਟ ਵਿੱਚ ਮਾਉਂਟੇਨ ਰੇਲਵੇ ਆਫ ਇੰਡੀਆ ਦੇ ਦੌਰ ‘ਤੇ ਲਿਸਟ ਕੀਤਾ ਗਿਆ ਸੀ । ਪਰ ਹੁਣ ਤੱਕ ਕਾਲਕਾ-ਸ਼ਿਮਲਾ ਟ੍ਰੇਨ ਦੇ ਵਿਚਾਲੇ 115 ਸਾਲ ਪੁਰਾਣਾ ਡਿਜ਼ਾਇਨ ਵਾਲੀ ਟਾਏ ਟ੍ਰੇਨ ਹੀ ਦੌੜ ਦੀ ਆ ਰਹੀ ਸੀ, ਭਾਰਤੀ ਰੇਲ ਦੇ ਵੱਲੋਂ RCF ਕਪੂਰਥਲਾ ਨੂੰ ਆਧੁਨਿਕ ਸੁਵਿਧਾ ਵਾਲੇ ਕੋਚ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਸੀ ।

ਨਵੇਂ ਡਿਜ਼ਾਇਨ ਵਿੱਚ ਅਹਿਮ ਚੀਜ਼ਾ

ਆਧੁਨਿਕ ਸੁਵਿਧਾਵਾਂ ਨਾਲ ਲੈਸ ਕੋਚ ਵਿੱਚ ਏਅਰ ਕੰਡੀਸ਼ਨਿੰਗ ਸਿਸਟਮ,ਬਿਜਲੀ ਸਪਲਾਈ,ਪੈਂਟਰੀ, ਬਾਇਓ ਵੈਕਯੂਮ ਟਾਇਲਟ, ਲਾਇਟਿੰਗ, ਫਲੋਰਿੰਗ ਨਵੇਂ ਡਿਜ਼ਾਇਨ ਦੇ ਅਹਿਮ ਕੰਮ ਨਵੇਂ ਕੋਚਾਂ ਵਿੱਚ ਕੀਤੇ ਗਏ ਹਨ,ਇਸ ਵਿੱਚ ਯਾਤਰੀ ਬੈਠ ਕੇ ਸ਼ਿਮਲਾ ਦੇ ਹਸੀਨ ਪਹਾੜਾਂ ਦਾ ਮਜ਼ਾ ਲੈ ਸਕਦੇ ਹਨ। ਕੋਚ ਵਿੱਚ ਪਾਵਰ ਵਿੰਡੋ ਦੀ ਸੁਵਿਧਾ ਹਨ, ਜੋ ਪੈਨਾਰੋਮਿਕ ਕੋਚ ਵਿੱਚ ਛੱਤ ‘ਤੇ ਲੱਗੇ ਸ਼ੀਸੇ ਨੂੰ ਯਾਤਰੀ ਆਪਣੀ ਸੁਵਿਧਾ ਦੇ ਮੁਤਾਬਿਕ ਧੁੱਪ ਦੇ ਬਚਾਅ ਦੇ ਲਈ ਬਲਰ ਵੀ ਕਰ ਸਕਦੇ ਹਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਇਨ੍ਹਾਂ ਕੋਚ ਵਿੱਚ AC ਕੋਚ ਵੀ ਸ਼ਾਮਲ ਹਨ,ਜਦਕਿ ਪਹਿਲਾਂ ਤੋਂ ਚੱਲ ਰਹੀ ਟਾਏ ਟ੍ਰੇਨ ਵਿੱਚ ਇਹ ਸੁਵਿਧਾ ਨਹੀਂ ਹੈ,ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ RCF ਕਾਲਕਾ-ਸ਼ਿਮਲਾ ਟ੍ਰੇਨ ਵਿੱਚ 30 ਤੋਂ ਵੱਧ ਨੈਰੋਗੇਜ ਪੈਨਾਰੋਮਿਆ ਕੋਚ ਤਿਆਰ ਕਰੇਗਾ ।

ਬ੍ਰੇਕ ਸਿਸਟਮ ਤੋਂ ਜ਼ਿਆਦਾ ਹਲਕੇ ਭਾਰ ਦੇ ਸ਼ੈਲ ਸ਼ਾਮਲ

ਨਵੀਂ ਟਾਏ ਟ੍ਰੇਨ ਵਿੱਚ 12 ਸੀਟਾਂ ਵਾਰੇ 6 ਫਸਟ ਕਲਾਸ AC ਚੇਅਰਕਾਰ ਕੋਚ ਹਨ, 24 ਸੀਟਾਂ ਵਾਲੇ 6 AC ਚੇਅਰਕਾਰ ਹਨ,30 ਸੀਟਾਂ ਵਾਲੇ 13 ਨਾਨ AC ਚੇਅਰਕਾਰ ਅਤੇ 5 ਪਾਵਰ ਅਤੇ ਲਗੇਜ ਵੈਨ ਵਾਲੇ ਕੋਚ ਹਨ। ਨਵੇਂ ਕੋਚ ਵਿੱਚ ਚੰਗੇ ਬ੍ਰੇਕ ਸਿਸਟਮ ਨਾਲ ਵਜਨ ਵਾਲੇ ਸ਼ੈਲ ਸ਼ਾਮਲ ਹਨ । ਇਸ ਤੋਂ ਇਲਾਵਾ ਸੀਸੀਟੀਵੀ ਅਤੇ ਹੋਰ ਸੁਵਿਧਾਵਾਂ ਹੀ ਹਨ ।