ਬਿਊਰੋ ਰਿਪੋਰਟ : ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਕਥਿਤ PA ਬਣ ਕੇ ਇੱਕ ਵਿਅਕਤੀ ਨੇ ਜਲੰਧਰ ਦੀ ਮਹਿਲਾ ਆਪ ਆਗੂ ਨੂੰ ਚੇਅਰਮੈਨੀ ਅਤੇ ਟਿਕਟ ਦਾ ਆਫ਼ਰ ਦਿੱਤਾ। ਇਸ ਦੇ ਨਾਲ ਹੀ ਉਸਨੇ ਕਿਹਾ ਕਿ ਬਸ ਉਸ ਦੇ ਨਾਲ ਹੀ ਗੱਲ ਕਰਦੀ ਰਹੇ। ਹੁਣ ਆਪ ਦੀ ਔਰਤ ਆਗੂ ਨੇ ਇਸ ਦੀ ਸ਼ਿਕਾਇਤ ਕਰ ਦਿੱਤੀ ਹੈ।
ਹੁਣ ਮਹਿਲਾ ਆਗੂ ਨੂੰ ਇਸ ਕਥਿਕ ਪੀਏ ਦਾ ਪਤਾ ਚੱਲ ਗਿਆ ਹੈ । ਪਰ ਮਹਿਲਾ ਨੇ ਉਸ ਵਿਅਕਤੀ ਦਾ ਨਾਂ ਜਨਤਕ ਕਰਨ ਤੋ ਪਹਿਲਾਂ ਆਪਣੇ ਸੋਸ਼ਲ ਮੀਡੀਆ ਹੈਂਡਰ ‘ਤੇ ਪੋਸਟ ਪਾਕੇ ਸਲਾਹ ਮੰਗੀ ਹੈ, ਕੀ ਉਸ ਨੂੰ ਅੱਗੇ ਕੀ ਕਰਨਾ ਚਾਹੀਦਾ ਹੈ ? ਮਹਿਲਾ ਦੇ ਸੋਸ਼ਲ ਮੀਡੀਆ ਹੈਂਡਲ ‘ਤੇ ਲੋਕ ਉਸ ਵਿਅਕਤੀ ਦਾ ਨਾਂ ਦੱਸਣ ਦੀ ਸਲਾਹ ਦੇ ਰਹੇ ਹਨ ।
ਪੁਲਿਸ ਨੂੰ ਦਿੱਤੀ ਇਹ ਸ਼ਿਕਾਇਤ
ਔਰਤ ਆਗੂ ਹਰਮਿੰਦਰ ਕੌਰ ਨੇ ਥਾਣਾ ਡਿਵੀਜਨ-2 ਦੇ SHO ਨੂੰ ਸ਼ਿਕਾਇਤ ਦਿੰਦੇ ਹੋਏ ਧਮਕੀ ਦੇਣ ਵਾਲੇ ਮੰਤਰੀ ਦੇ PA ਬਣ ਕੇ ਝਾਂਸਾ ਦੇ ਰਹੇ ਖਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਹਰਮਿੰਦਰ ਨੇ ਸ਼ਿਕਾਇਤ ਵਿੱਚ ਲਿਖਿਆ ਹੈ ਕਿ ਮੇਰੇ ਘਰ ਵਿੱਚ 2 ਬੱਚੇ ਅਤੇ ਬਜ਼ੁਰਗ ਮਾਪੇ ਹਨ। ਮੈਂ 18 ਮਹੀਨਿਆਂ ਤੋਂ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਹੋਈ ਹਾਂ । ਇਸ ਤੋਂ ਪਹਿਲਾਂ ਮੈਂ ਕਦੇ ਕਿਸੇ ਵੀ ਸਿਆਸੀ ਪਾਰਟੀ ਦੇ ਨਾਲ ਨਹੀਂ ਜੁੜੀ ਸੀ । ਮੈਨੂੰ ਧਮਕੀੀਆਂ ਆ ਰਹੀਆਂ ਹਨ, ਮੇਰੇ ਵੱਲੋਂ ਲਿਖੀ ਗਈ ਗੱਲਾਂ ‘ਤੇ ਧਿਆਨ ਦਿਉ, ਮੇਰੀ ਕਿਸੇ ਨਾਲ ਨਾ ਕੋਈ ਦੁਸ਼ਮਣੀ ਹੈ ਨਾ ਹੀ ਮੇਰਾ ਕਿਸੇ ਨਾਲ ਕੋਈ ਵਿਰੋਧ ਹੈ, ਮੇਰੇ ਹਲਕਾ ਇੰਚਾਰਜ ਦਿਨੇਸ਼ ਡੱਲ ਬਹੁਤ ਚੰਗੇ ਹਨ। ਉਨ੍ਹਾਂ ਦੇ ਨਾਲ ਮੇਰਾ ਪਰਿਵਾਰ ਵਰਗਾ ਮਾਹੌਲ ਹੈ। 26 ਅਪ੍ਰੈਲ 2013 ਨੂੰ ਜ਼ਿਮਨੀ ਲੋਕਸਭਾ ਚੋਣਾਂ ਦੌਰਾਨ ਉਨ੍ਹਾਂ ਆਪਣੇ ਘਰ ਦੇ ਬਾਹਰ ਗਲੀ ਵਿੱਚ ਮੀਟਿੰਗ ਰੱਖੀ ਸੀ ਪਰ ਇਸ ਦੀ ਇਜਾਜ਼ਤ ਚੋਣ ਕਮਿਸ਼ਨ ਨੇ ਨਹੀਂ ਦਿੱਤੀ ਸੀ। ਇਸ ਲਈ ਇਸ ਮੀਟਿੰਗੀ ਪ੍ਰਦਾਪ ਸਿੰਘ ਦੇ ਘਰ ਆਰਿਆ ਨਗਰ ਸ਼ਿਫਟ ਕੀਤਾ ਗਿਆ ਸੀ ।
26 ਅਪ੍ਰੈਲ ਨੂੰ 905***86 ਨੰਬਰ ਤੋਂ ਫੋਨ ਆਇਆ ਸੀ ਅਤੇ ਕਿਹਾ ਕਿ ਉਹ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਪੀਏ ਬੋਲ ਰਿਹਾ ਹੈ। ਉਹ ਮੰਤਰੀ ਨਾਲ ਗੱਲ ਕਰਕੇ ਉਸ ਨੂੰ ਨਗਰ ਨਿਗਮ ਚੋਣਾਂ ਦੇ ਲਈ ਟਿਕਟ ਜਾਂ ਫਿਰ ਚੇਅਰਪਰਸਨ ਵੀ ਬਣਵਾ ਸਕਦਾ ਹੈ। ਬਸ ਮੇਰੇ ਨਾਲ ਗੱਲ ਕਰਦੇ ਰਿਹਾ ਕਰੋ।
10 ਮਈ ਨੂੰ 987*83 ਨੰਬਰ ‘ਤੇ ਸਵੇਰ ਤੜਕੇ 2 ਵੱਜ ਕੇ 38 ਮਿੰਟ ਅਤੇ ਫਿਰ ਮੋਬਾਈਲ ਨੰਬਰ 771*94 ਵਿੱਚ ਸਵੇਰ 2 ਵਜਕੇ 45 ਮਿੰਟ ‘ਤੇ ਫ਼ੋਨ ਆਇਆ । ਇਨ੍ਹਾਂ ਤਿੰਨ ਨੰਬਰਾਂ ‘ਤੇ 29 ਸੈਕੰਡ, 7 ਮਿੰਟ 16 ਸੈਕੰਡ ਅਤੇ 17 ਮਿੰਟ 14 ਸੈਕੰਡ ਗੱਲ ਹੋਈ ।
ਮੇਰੀ ਅਪੀਲ ਹੈ ਕਿ ਇਨ੍ਹਾਂ ਨੰਬਰਾਂ ਦੀ ਡਿਟੇਲ ਅਤੇ ਪਤਾ ਕੱਢਵਾਇਆ ਜਾਵੇ। ਇਨ੍ਹਾਂ ਦੋਵਾਂ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ, ਇਨ੍ਹਾਂ ਦੇ ਨਾਲ ਸਾਜਿਸ਼ ਵਿੱਚ ਜੋ ਲੋਕ ਸ਼ਾਮਲ ਹਨ ਉਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ, ਮੈਨੂੰ ਪ੍ਰਸ਼ਾਸਨ ‘ਤੇ ਪੂਰਾ ਵਿਸ਼ਵਾਸ ਹੈ ਕਿ ਮੇਰੀ ਮਦਦ ਕੀਤੀ ਜਾਵੇਗੀ ।