Punjab

CM ਮਾਨ ਦਾ ਬਿਜਲੀ ਖਪਤਕਾਰਾਂ ਲਈ ਵੱਡਾ ਐਲਾਨ ! ਹੁਣ ਇਸ ਸਕੀਮ ਦੇ ਤਹਿਤ ਟ੍ਰਿਪਲ ਰਾਹਤ ਮਿਲੇਗੀ !

ਬਿਊਰੋ ਰਿਪੋਰਟ : ਪੰਜਾਬ ਸਰਕਾਰ ਪਿਛਲੇ ਸਾਲ ਜੁਲਾਈ ਤੋਂ 300 ਯੂਨਿਟ ਹਰ ਮਹੀਨ ਫ੍ਰੀ ਬਿਜਲੀ ਦੇ ਰਹੀ ਹੈ। ਕੁਝ ਦਿਨ ਪਹਿਲਾਂ ਬਿਜਲੀ ਦੀ ਕੀਮਤ ਵਧਾ ਕੇ 300 ਯੂਨਿਟ ਤੋਂ ਵੱਧ ਬਿਜਲੀ ਖਰਚ ਕਰਨ ਵਾਲਿਆਂ ਨੂੰ ਝਟਕਾ ਵੀ ਦਿੱਤਾ ਸੀ ਪਰ ਹੁਣ ਇੱਕ ਵਾਰ ਮੁੜ ਤੋਂ ਰਾਹਤ ਦਿੱਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਲਾਨੀ ਗਈ ਇਹ ਰਾਹਤ ਵਾਲੀ ਖ਼ਬਰ ਉਨ੍ਹਾਂ ਲੋਕਾਂ ਦੇ ਲਈ ਹੈ ਜੋ ਡਿਫਾਟਰ ਹਨ ਅਤੇ ਉਨ੍ਹਾਂ ਦੀ ਬਿਜਲੀ ਦੇ ਕੁਨੈਕਸ਼ਨ ਬਿਲ ਨਾ ਭਰਨ ਦੀ ਵਜ੍ਹਾ ਕਰਕੇ ਕੱਟ ਗਏ ਸਨ। ਹੁਣ ਇਨ੍ਹਾਂ ਸਾਰੇ ਖਪਤਕਾਰਾਂ ਨੂੰ ਵਨ ਟਾਈਮ ਸੈਟਲਮੈਂਟ (OTS) ਸਕੀਮ ਦੇ ਜ਼ਰੀਏ ਵੱਡੀ ਛੋਟ ਦਿੱਤੀ ਗਈ ਹੈ ।

OTS ਸਕੀਮ ਕੀ ਹੈ?

ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ‘ਬਿਜਲੀ ਬਿਲ ਨਾ ਭਰਨ ਕਰਕੇ ਡਿਫਾਲਟਰ ਹੋਏ ਖੱਪਤਕਾਰਾਂ ਲਈ ਅਸੀਂ OTS ਸਕੀਮ ਲੈਕੇ ਆਏ ਹਾਂ ਤਾਂ ਜੋ ਆਰਥਿਕ ਮਜਬੂਰੀਆਂ ਕਰਕੇ ਜਿਨ੍ਹਾਂ ਦੇ ਕੁਨੈਕਸ਼ਨ ਕੱਟੇ ਗਏ ਸਨ ਜਾਂ ਮੁੜ ਜੋੜੇ ਨਹੀਂ ਜਾ ਰਹੇ ਸਨ, ਉਹਨਾਂ ਨੂੰ ਇੱਕ ਸੁਨਹਿਰੀ ਮੌਕਾ ਮਿਲੇ। ਇਹ ਸਕੀਮ 3 ਮਹੀਨਿਆਂ ਲਈ ਹਰ ਵਰਗ ਦੇ ਖੱਪਤਕਾਰ ਖਾਸ ਤੌਰ ਤੇ ਉਦਯੋਗਿਕ ਖੱਪਤਕਾਰਾਂ ਲਈ ਜਾਰੀ ਰਹੇਗੀ’। ਇਸ ਸਕੀਮ ਨੂੰ 3 ਹਿਸਿਆਂ ਵਿੱਚ ਵੰਡਿਆ ਗਿਆ ਹੈ।

3 ਹਿਸਿਆਂ ਵਿੱਚ ਸਕੀਮ ਵੰਡੀ ਗਈ

ਪਹਿਲਾਂ ਡਿਫਾਲਟਰਾਂ ਤੋਂ ਬਿਜਲੀ ਬਿਲਾਂ ਦੀ ਬਕਾਇਆ ਰਾਸ਼ੀ ‘ਤੇ ਲੇਟ ਪੇਮੈਂਟ 18 ਫ਼ੀਸਦੀ ਵਿਆਜ ਨਾਲ ਲਈ ਜਾਂਦੀ ਸੀ ,OTS ਸਕੀਮ ਦੇ ਤਹਿਤ ਵਿਆਜ ਰਾਸ਼ੀ ਘੱਟਾ ਕੇ 9 ਫੀਸਦੀ ਕਰ ਦਿੱਤੀ ਗਈ ਹੈ। ਸਕੀਮ ਦੇ ਤਹਿਤ ਦੂਜਾ ਫ਼ਾਇਦਾ ਇਹ ਹੈ ਕਿ ਪਹਿਲਾਂ ਫਿਕਸ ਚਾਰਜਿਜ਼ ਬਿਜਲੀ ਕੁਨੈਕਸ਼ਨ ਕੱਟਣ ਤੋਂ ਲੈਕੇ ਜੋੜਨ ਤੱਕ ਵਸੂਲਿਆ ਜਾਂਦਾ ਸੀ ਹੁਣ ਫਿਕਸ ਕੁਨੈਕਸ਼ਨ ਕੱਟਣ ਤੋਂ ਜੋੜਨ ਤੱਕ ਦੀ ਮਿਆਦ 6 ਮਹੀਨੇ ਹੁੰਦੀ ਹੈ ਤਾਂ ਕੋਈ ਪੈਸਾ ਨਹੀਂ ਲਿਆ ਜਾਵੇਗਾ, ਜੇਕਰ ਇਹ ਸਮਾਂ 6 ਮਹੀਨੇ ਤੋਂ ਵੱਧ ਹੈ ਤਾਂ ਪੈਸੇ ਭਰਨੇ ਹੋਣਗੇ। OTS ਸਕੀਮ ਅਧੀਨ ਤੀਜੀ ਛੋਟ ਜਿਹੜੀ ਦਿੱਤੀ ਗਈ ਹੈ ਉਸ ਮੁਤਾਬਕ ਹੁਣ ਇੱਕ ਸਾਲ ਵਿੱਚ 4 ਕਿਸ਼ਤਾਂ ਦੇ ਰਾਹੀ ਪੇਮੈਂਟ ਕੀਤੀ ਜਾ ਸਕੇਗੀ , ਪਹਿਲਾਂ ਅਜਿਹੀ ਕੋਈ ਸਕੀਮ ਨਹੀਂ ਸੀ।