Punjab

ਪੰਜਾਬ: ਯੂਨੀਵਰਸਿਟੀ ਦੇ ਪ੍ਰੋਫੈਸਰ ਨੂੰ ਵਿਦਿਆਰਥੀਆਂ ਨੇ ਘੇਰਿਆ,ਫਿਰ ਕੀਤਾ ਇਹ ਹਾਲ

ਬਿਊਰੋ ਰਿਪੋਰਟ : ਚੰਡੀਗੜ੍ਹ ਯੂਨੀਵਰਸਿਟੀ ਵਿੱਚ ਹਾਜ਼ਰੀ ਪੂਰੀ ਨਾ ਕਰਨ ‘ਤੇ 5-6 ਵਿਦਿਆਰਥੀਆਂ ਨੇ ਮਿਲ ਕੇ ਇੱਕ ਪ੍ਰੋਫੈਸਰ ‘ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ ਅਤੇ ਹੱਥ ਪੈਰ ਤੋੜ ਦਿੱਤੇ। ਅਸਿਸਟੈਂਟ ਪ੍ਰੋਫੈਸਲ ਇਰਸ਼ਾਦ ਮਲਿਕ ਨੂੰ ਗੰਭੀਰ ਹਾਲਤ ਵਿੱਚ GMCH -32 ਵਿੱਚ ਭਰਤੀ ਕਰਵਾਇਆ ਗਿਆ ਹੈ । ਇਹ ਮਾਮਲਾ 17 ਮਈ ਸ਼ਾਮ 4:30 ਵਜੇ ਦਾ ਹੈ। ਖਰੜ ਸਿਟੀ ਪੁਲਿਸ ਨੇ ਮੁਲਜ਼ਮ ਵਿਦਿਆਰਥੀ ਪੁਨੀਤ ਯਾਦਵ ਅਤੇ 5 ਹੋਰ ਵਿਦਿਆਰਥੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੁਨੀਤ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।

ਓਮੇਗਾ ਸਿਟੀ ਖਰੜ ਵਿੱਚ ਰਹਿਣ ਵਾਲੇ ਪ੍ਰੋ ਇਰਸ਼ਾਦ ਮਲਿਕ ਪਿਛਲੇ 10 ਸਾਲ ਤੋਂ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਸਿਵਿਲ ਇੰਜੀਨਰਿੰਗ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਲ ਦੇ ਅਹੁਦੇ ‘ਤੇ ਤਾਇਨਾਤ ਸਨ । ਇਰਸ਼ਾਦ ਮਲਿਕ ਦੀ ਕਲਾਸ ਵਿੱਚ ਪੜਨ ਵਾਲੇ ਵਿਦਿਆਰਥੀ ਪੁਨੀਤ ਯਾਦਵ ਆਪਣੀ ਹਾਜ਼ਰੀ ਪੂਰੀ ਕਰਵਾਉਣ ਦੇ ਲਈ ਕਈ ਦਿਨਾਂ ਤੋਂ ਦਬਾਅ ਪਾ ਰਿਹਾ ਸੀ । ਪਰ ਪ੍ਰੋਫੈਸਰ ਨੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ ਸੀ ।

ਬੀਤੀ 17 ਮਈ ਨੂੰ ਸ਼ਾਮ ਇਰਸ਼ਾਦ ਮਲਿਕ ਯੂਨੀਵਰਸਿਟੀ ਤੋਂ ਛੁੱਟੀ ਦੇ ਬਾਅਦ ਆਪਣੇ ਸਾਥੀ ਅਮਨਪ੍ਰੀਤ ਤਾਂਗੜੀ ਦੇ ਨਾਲ ਉਸ ਦੀ ਕਾਰ ਵਿੱਚ ਪਰਤ ਰਿਹਾ ਸੀ । ਓਮੇਗਾ ਸਿਟੀ ਦੇ ਬਾਹਰ ਕਾਰ ਵਿੱਚ ਉਤਰਨ ਨਾਲ ਉਹ ਪੈਦਲ ਆਪਣੇ ਫਲੈਟ ਵੱਲ ਵਧਣ ਲੱਗਿਆ ਤਾਂ 5 ਤੋਂ 6 ਨੌਜਵਾਨਾਂ ਨੇ ਘੇਰ ਲਿਆ। ਇਨ੍ਹਾਂ ਨੌਜਵਾਨਾਂ ਨੇ ਆਪਣੇ ਹੱਥਾਂ ਵਿੱਚ ਡੰਡੇ ਲਏ ਹੋਏ ਸਨ ਅਤੇ ਮੂੰਹ ਕੱਪੜੇ ਨਾਲ ਡਕਿਆ ਸੀ । ਇਨ੍ਹਾਂ ਨੇ ਅਚਾਨਕ ਇਰਸ਼ਾਦ ਮਲਿਕ ‘ਤੇ ਹਮਲਾ ਕਰ ਦਿੱਤਾ। ਇਨ੍ਹਾਂ ਵਿੱਚ ਇੱਕ ਹਮਲਾਵਰ ਪੁਨੀਤ ਯਾਦਵ ਨੂੰ ਇਰਸ਼ਾਦ ਮਲਿਕ ਨੇ ਪਛਾਣ ਲਿਆ। ਪੁਨੀਤ ਯਾਦਵ ਨੇ ਡੰਡੇ ਨਾਲ ਇਰਸ਼ਾਦ ਮਲਿਕ ਦੇ ਸਿਰ ‘ਤੇ ਵਾਰ ਕੀਤਾ,ਜਿਸ ਨੂੰ ਬਚਾਉਣ ਦੇ ਲਈ ਉਨ੍ਹਾਂ ਆਪਣਾ ਹੱਥ ਅੱਗੇ ਕਰ ਦਿੱਤਾ, ਹਮਲੇ ਵਿੱਚ ਇਰਸ਼ਾਦ ਮਲਿਕ ਦੀ ਖੱਬੀ ਬਾਂਹ ਅਤੇ ਟੰਗ ਦੀ ਹੱਡੀਆਂ ਟੁੱਟ ਗਈਆਂ ਅਤੇ ਸਰੀਰ ਦੇ ਹੋਰ ਹਿੱਸੇ ਵਿੱਚ ਗੰਭੀਰ ਸੱਟਾਂ ਲੱਗੀਆਂ।

ਇਸੇ ਵਿਚਾਲੇ ਇਰਸ਼ਾਦ ਮਲਿਕ ਨੇ ਜਾਨ ਬਚਾਉਣ ਦੇ ਲਈ ਸ਼ੋਰ ਮਚਾਇਆ,ਜਿਸ ਨੂੰ ਸੁਣ ਕੇ ਸੜਕ ਤੋਂ ਗੁਜਰ ਰਹੇ ਲੋਕ ਇਕੱਠੇ ਹੋ ਗਏ,ਲੋਕਾਂ ਨੇ ਭੀੜ ਇਕੱਠੀ ਹੁੰਦੀ ਵੇਖ ਇਰਸ਼ਾਦ ਮਲਿਕ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਹੋਏ ਫਰਾਰ ਹੋ ਗਏ । ਗੰਭੀਰ ਰੂਪ ਵਿੱਚ ਜ਼ਖਮੀ ਇਰਸ਼ਾਦ ਮਲਿਕ ਨੂੰ ਸਰਕਾਰੀ ਹਸਪਤਾਲ ਲਿਆਇਆ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ GMCH -32 ਰੈਫਰ ਕਰ ਦਿੱਤਾ ਗਿਆ।