Punjab

‘ਮੈਂ ਬਹੁਤ ਬੁਰੀ ਹਾਂ’!’ਆਪਣੇ ਆਪ ਤੋਂ ਨਫਰਤ ਕਰਦੀ ਹਾਂ’! ਮਾਪਿਆਂ ਲਈ ਇਹ ਕੰਮ ਨਹੀਂ ਕੀਤਾ !

ਫਰੀਦਕੋਟ : ਫਿਰੋਜ਼ਪੁਰ ਦੇ ਡੈਂਟਲ ਕਾਲਜ ਤੋਂ BDS ਦੀ ਵਿਦਿਆਰਥਣ ਦੇ ਇੰਸਟਰਾਗਰਾਮ ‘ਤੇ ਪਾਏ ਗਏ ਪੋਸਟ ਨੇ ਕਾਲਜ ਪ੍ਰਸ਼ਾਸਨ ਦੇ ਨਾਲ ਪਰਿਵਾਰ ਦੇ ਵੀ ਹੋਸ਼ ਉੱਡਾ ਦਿੱਤੇ ਹਨ । ਵਿਦਿਆਰਥਣ ਨੇ ਲਿਖਿਆ ਹੈ ਕਿ ‘ਮੈਂ ਜ਼ਿੰਦਗੀ ਦਾ ਬੋਝ ਹੋਰ ਨਹੀਂ ਸਹਿ ਸਕਦੀ ਹਾਂ, ਮੈਂ ਆਪਣੀ ਜ਼ਿੰਦਗੀ ਖਤਮ ਕਰ ਰਹੀ ਹਾਂ’ । ਆਪਣੀ ਹਾਲਤ ਨੂੰ ਇੰਸਟਰਾਗਰਾਮ ‘ਤੇ ਪੋਸਟ ਕਰਕੇ ਫਰੀਦਕੋਟ ਦੇ BDS ਦੀ ਵਿਦਿਆਰਥਣ ਲਾਪਤਾ ਹੋ ਗਈ ਹੈ । ਉਹ ਕਾਲਜ ਤੋਂ ਘਰ ਜਾਣ ਲਈ ਕਹਿ ਰਹੀ ਸੀ,ਪਰ ਉਹ ਘਰ ਵੀ ਨਹੀਂ ਪਹੁੰਚੀ,ਵਿਦਿਆਰਥਣ ਦੀ ਪੋਸਟ ਦੀ ਟਾਇਮਿੰਗ ਉਸ ਦੇ ਕਾਲਜ ਤੋਂ ਬਾਹਰ ਜਾਣ ਦੇ ਬਾਅਦ ਦੀ ਹੈ ।

ਵਿਦਿਆਰਥਣ ਗੁਰਦਾਸਪੁਰ ਦੀ ਦੱਸੀ ਜਾਂਦੀ ਹੈ । ਕਾਲਜ ਪ੍ਰਸ਼ਾਸਨ ਵੱਲੋਂ ਇਸ ਨੂੰ ਹਲਕੇ ਨਾਲ ਨਹੀਂ ਲਿਆ ਗਿਆ ਹੈ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ,ਫਿਲਹਾਲ ਅਧਿਕਾਰੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ।

ਇੰਸਟਰਾਗਰਾਮ ਪੋਰਟ ‘ਤੇ ਇਹ ਲਿਖਿਆ

ਇੰਸਟਰਾਗਰਾਮ ਪੋਸਟ ‘ਤੇ ਵਿਦਿਆਰਥਣ ਨੇ ਲਿਖਿਆ ‘ਮੈਂ ਨਹੀਂ ਜਾਣ ਦੀ ਹਾਂ ਕਿ ਕਿੱਥੋਂ ਸ਼ੁਰੂ ਕਰਾ,ਜਦੋਂ ਤੁਹਾਡੇ ਦਿਲ ਵਿੱਚ ਬਹੁਤ ਕੁਝ ਹੋਵੇ ਤਾਂ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਕੁਝ ਚੱਲ ਰਿਹਾ ਹੋਵੇ ਤਾਂ ਉਸ ਦਾ ਬੋਝ ਝਲਨਾ ਅਸਾਨ ਨਾ ਹੋਵੇ,ਮੈਂ ਮਜ਼ਬੂਤ ਨਹੀਂ ਹਾਂ,ਕਦੇ ਸੀ ਵੀ ਨਹੀਂ,ਮੇਰੀ ਵਜ੍ਹਾ ਨਾਲ ਕੋਈ ਦੁਖੀ ਹੋਇਆ ਹੋਵੇ ਤਾਂ ਮੈਂ ਮੁਆਫੀ ਮੰਗ ਦੀ ਹਾਂ,ਮੈਂ ਬਹੁਤ ਬੁਰੀ ਹਾਂ,ਮੈਂ ਕਦੇ ਆਪਣੇ ਮਾਪਿਆਂ ਨੂੰ ਪ੍ਰਾਊਡ ਫੀਲ ਨਹੀਂ ਕਰਵਾਇਆ,ਮੈਂ ਆਪਣੇ ਆਪ ਨਾਲ ਨਫਰਤ ਕਰਦੀ ਹਾਂ,ਅੱਜ ਮੈਂ ਆਪਣੀ ਜ਼ਿੰਦਗੀ ਨੂੰ ਖਤਮ ਕਰ ਰਹੀ ਹਾਂ। ਮੈਂ ਲੰਮੇ ਸਮੇਂ ਤੋਂ ਕਹਿ ਰਹੀ ਸੀ ਪਰ ਕਿਸੇ ਨੇ ਮੇਰੀ ਨਹੀਂ ਸੁਣੀ,ਮੈਂ ਹੋਰ ਨਹੀਂ ਝਲ ਸਕਦੀ ਹਾਂ।

ਕਾਲਜ ਕਰਦਾ ਰਿਹਾ ਇੰਤਜ਼ਾਰ

ਕਾਲਜ ਦੇ ਅੰਦਰ ਰਹਿਣ ਵਾਲੇ ਵਿਦਿਆਰਥੀਆਂ ਨੇ ਦੱਸਿਆ ਕਿ ਪੂਰੀ ਰਾਤ ਕਾਲਜ ਦੇ ਹੋਸਟਲ ਵਿੱਚ ਮਾਹੌਲ ਤਣਾਅਪੂਰਨ ਰਿਹਾ,ਕਾਲਜ ਦੇ ਪ੍ਰਿੰਸੀਪਲ ਅਤੇ ਹੋਰ ਅਧਿਧਾਰੀ ਗੇਟ ‘ਤੇ ਖੜੇ ਰਹੇ,ਪਰ ਵਿਦਿਆਰਥਣ ਨਹੀਂ ਵਾਪਸ ਆਈ ।