India

26% ਲਿਵਰ ਫਿਰ ਵੀ ਜਿੱਤ ਲਿਆ ਆਸਟ੍ਰੇਲੀਆ ‘ਚ ਡਬਲ ਗੋਲਡ ! ਪੈਦਾ ਹੋਣ ਤੋਂ ਹੁਣ ਇੱਕ-ਇੱਕ ਸਾਲ ਕੁਰਬਾਨੀਆਂ ਦਾ ਭਰਿਆ ਹੈ !

ਬਿਊਰੋ ਰਿਪੋਰਟ : ਕਹਿੰਦੇ ਨੇ ਕੁਝ ਕਰਨ ਦਾ ਇਰਾਦਾ ਹੋਵੇ ਤਾਂ ਮੁਸ਼ਕਿਲਾਂ ਆਪੇ ਦੂਰ ਹੋ ਜਾਂਦੀਆਂ ਹਨ ਅਤੇ ਰਸਤੇ ਸਾਫ ਹੋਣੇ ਸ਼ੁਰੂ ਹੋ ਜਾਂਦੇ ਹਨ । ਅੰਕਿਤਾ ਨੇ ਵੀ ਕੁਝ ਅਜਿਹਾ ਹੀ ਕਰ ਵਿਖਾਇਆ ਹੈ । ਆਸਟ੍ਰੇਲੀਆ ਦੇ ਪਰਥ ਵਿੱਚ ਵਰਲਡ ਟਰਾਂਸਪਲਾਟ ਗੇਮਸ 2023 ਵਿੱਚਉਸ ਨੇ 3 ਮੈਡਲ ਜਿੱਤੇ। ਇਹ ਕਾਰਨਾਮਾ ਕਰਨ ਵਾਲੀ ਉਹ ਦੇਸ਼ ਦੀ ਪਹਿਲੀ ਖਿਡਾਰੀ ਬਣ ਗਈ ਹੈ । ਤੁਹਾਨੂੰ ਜਾਣ ਦੇ ਹੈਰਾਨੀ ਹੋਵੇਗੀ ਕਿ ਉਹ ਆਪਣੇ ਸਰੀਰ ਦਾ 74 ਫੀਸਦੀ ਲਿਵਰ ਡੋਨੇਟ ਕਰ ਚੁੱਕੀ ਹੈ। ਉਸ ਦੀ ਇਹ ਗੱਲ ਜਾਨਣ ਤੋਂ ਬਾਅਦ ਕੋਈ ਇਹ ਨਹੀਂ ਕਹਿ ਸਕਦਾ ਹੈ ਕਿ ਉਸ ਨੂੰ ਕਿਸੇ ਤਰ੍ਹਾਂ ਦੀ ਸਰੀਰਕ ਤਕਲੀਫ ਹੈ । ਪਰ ਇਹ ਉਸ ਦੇ ਲਈ ਆਸਾਨ ਨਹੀਂ ਸੀ । ਜਦੋਂ ਤੁਸੀਂ ਅੰਕਿਤਾ ਦੇ ਜਜ਼ਬੇ ਬਾਰੇ ਪੂਰੀ ਕਹਾਣੀ ਜਾਣੋਗੇ ਤਾਂ ਯਕੀਨ ਮਨੋਂ ਤੁਸੀਂ ਹੈਰਾਨ ਹੋ ਜਾਉਗੇ।

ਵਰਲਡ ਟਰਾਂਸਪਲਾਂਟ ਗੇਮਸ ਵਿੱਚ ਉਹ ਖਿਡਾਰੀ ਹਿੱਸਾ ਲੈਂਦੇ ਹਨ ਜੋ ਆਪਣੇ ਕੋਈ ਅੰਗ ਡੋਨੇਟ ਕਰ ਚੁੱਕੇ ਹੁੰਦੇ ਹਨ । ਮਾਂ ਦੇ ਲਈ 18 ਸਾਲ ਦੀ ਉਮਰ ਵਿੱਚ ਅੰਕਿਤਾ ਨੇ ਆਪਣੇ ਲਿਵਰ ਨੂੰ ਡੋਨੇਟ ਕੀਤਾ ਸੀ । ਪਰ ਇਹ ਅਸਾਨ ਨਹੀਂ ਸੀ ਮਾਂ ਦੇ ਲਈ ਵੱਡੀ ਕੁਰਬਾਨੀ ਦੇਣ ਵਾਲੀ ਅਤੇ ਦੇਸ਼ ਦਾ ਰੋਸ਼ਨ ਕਰਨ ਵਾਲੀ ਭੋਪਾਲ ਦੀ ਇਸ ਧੀ ਨੇ ਦੱਸਿਆ ਫੈਸਲਾ ਲੈਣ ਵੇਲੇ ਉਸ ਨੂੰ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ।

ਲਿਵਰ ਡੋਨੇਟ ਕਰਨ ਦੇ ਲਈ ਵਧਾਉਣਾ ਪਿਆ ਸੀ ਵਜਨ

ਲਿਵਰ ਡੋਨੇਟ ਕਰਨ ਦੇ ਲਈ ਅੰਕਿਤਾ ਨੂੰ 7 ਸਾਲ ਤੱਕ ਇੰਤਜ਼ਾਰ ਕਰਨਾ ਪਿਆ,ਪਰ ਉਸ ਦੇ ਲਈ ਇਹ ਕਿਸੇ ਭਿਆਨਕ ਸੁਪਣੇ ਤੋਂ ਘੱਟ ਨਹੀਂ ਸੀ । ਜਿਸ ਸਮੇਂ ਬੱਚੇ ਸਕੂਲ ਦੇ ਬਾਅਦ ਟੂਸ਼ਨ ਜਾਂਦੇ ਹਨ । ਅੰਕਿਤਾ ਆਪਣੀ ਮਾਂ ਨੂੰ ਐਂਡੋਸਕੋਪੀ ਦੇ ਲਈ ਹਸਪਤਾਲ ਲਿਜਾਉਂਦੀ ਸੀ । ਆਪਣੀ ਮਾਂ ਨੂੰ ਇਸ ਹਾਲਤ ਵਿੱਚ ਵੇਖ ਕੇ ਦੁੱਖੀ ਹੁੰਦੀ ਸੀ । ਜਦੋਂ 18 ਸਾਲ ਦੀ ਹੋਈ ਤਾਂ ਉਸ ਨੇ ਆਪਣਾ ਲਿਵਰ ਡੋਨੇਟ ਕੀਤਾ,ਪਰ ਇਹ ਆਸਾਨ ਨਹੀਂ ਸੀ । ਹਾਰਟ ਟਰਾਂਸਪਲਾਂਟ ਵਾਂਗ ਲਿਵਰ ਟਰਾਂਸਪਲਾਂਟ ਵਿੱਚ ਵੀ ਡੋਨਰ ਦੀ ਜਾਨ ਨੂੰ ਖਤਰਾ ਹੁੰਦਾ ਹੈ। ਡਾਕਟਰ ਅਤੇ ਪਰਿਵਾਰ ਵਾਲੇ ਅੰਕਿਤਾ ਨੂੰ ਮਨਾ ਕਰਦੇ ਰਹੇ ਪਰ ਉਸ ਨੇ ਲੜਾਈ ਕਰਕੇ ਉਨ੍ਹਾਂ ਨੂੰ ਰਾਜੀ ਕਰ ਲਿਆ । ਉਸ ਨੇ ਕਿਹਾ ਮੇਰੀ ਮਾਂ ਨੇ ਮੈਨੂੰ ਜਨਮ ਦਿੱਤਾ ਹੈ ਇਹ ਮੇਰਾ ਫਰਜ਼ ਹੈ ਕਿ ਮੈਂ ਆਪਣੀ ਮਾਂ ਨੂੰ ਛੋਟੀ ਚੀਜ਼ ਦੇ ਕੇ ਬਚਾ ਸਕਦੀ ਹਾਂ ।

ਦਿੱਲੀ ਵਿੱਚ ਹੋਇਆ ਆਪਰੇਸ਼ਨ

ਆਪਰੇਸ਼ਨ ਦਿੱਲੀ ਵਿੱਚ ਹੋਇਆ ਜਦੋਂ ਅੰਕਿਤਾ ਨੇ ਆਪਣੇ ਆਪ ਨੂੰ ਤਿਆਰ ਕਰਨਾ ਸ਼ੁਰੂ ਕੀਤਾ ਉਸ ਵੇਲੇ ਉਸ ਦਾ ਵਜਨ 50 ਕਿਲੋ ਸੀ ਜਦਕਿ ਮਾਂ ਦਾ ਭਾਰ ਦੁਗਣਾ ਸੀ । ਉਸ ਨੂੰ ਵੀ ਆਪਣਾ ਲਿਵਰ ਡੋਨੇਟ ਕਰਨ ਦੇ ਲਈ ਭਾਰ ਵਧਾਉਣਾ ਸੀ । ਉਸ ਤੋਂ ਬਾਅਦ ਅੰਕਿਤਾ ਆਪਣੀ ਮੰਜ਼ਿਲ ‘ਤੇ ਪਹੁੰਚ ਗਈ ਪਰ ਜਦੋਂ ਟਰਾਂਸਪਲਾਂਟ ਦਾ ਸਮੇਂ ਆਇਆ ਤਾਂ ਅੰਕਿਤਾ ਦੀ ਮਾਂ ਕੋਮਾ ਵਿੱਚ ਚੱਲੀ ਗਈ । ਜਿਸ ਦੀ ਵਜ੍ਹਾ ਕਰਕੇ ਹੋਰ ਇੰਤਜ਼ਾਰ ਕਰਨਾ ਪਿਆ। ਆਪਰੇਸ਼ਨ ਦੇ ਸਮੇਂ ਉਸ ਨੇ 74 ਫੀਸਦੀ ਲਿਵਰ ਆਪਣੀ ਮਾਂ ਨੂੰ ਡੋਨੇਟ ਕਰ ਦਿੱਤਾ ਪਰ ਅਫਸੋਸ ਟਰਾਂਸਪਲਾਂਟ ਦੇ 4 ਮਹੀਨੇ ਬਾਅਦ ਮਾਂ ਨਹੀਂ ਬਚ ਸਕੀ ।

ਟਰਾਂਸਪਲਾਂਟ ਤੋਂ ਬਾਅਦ ਮੁਸ਼ਕਿਲਾਂ ਆਇਆ

ਅੰਕਿਤਾ ਦੇ ਲਿਵਰ ਟਰਾਂਸ ਪਲਾਂਟ ਤੋਂ ਬਾਅਦ ਸਰੀਰ ‘ਤੇ ਵੀ ਅਸਰ ਪਿਆ । ਉਹ ਸਰੀਰਕ ਅਤੇ ਮਾਨਸਿਕ ਤੌਰ ‘ਤੇ ਕਮਜ਼ੋਰ ਹੋ ਗਈ। ਆਪਰੇਸ਼ਨ ਦੇ 2 ਦਿਨ ਬਾਅਦ ਉਸ ਨੂੰ ਹੋਸ਼ ਆਇਆ,ਉਸ ਦੇ ਸਾਰੇ ਸਰੀਰ ‘ਤੇ ਤਾਰਾ ਅਤੇ ਮਾਫਿਨ ਦੀਆਂ ਬੋਤਲਾਂ ਸਨ,ਉਹ ਆਪਣੇ ਆਪ ਨੂੰ ਵੇਖ ਕੇ ਡਰ ਗਈ,ਪੇਟ ‘ਤੇ ਵੱਡਾ ਜ਼ਖਮ ਸੀ। ਆਪਰੇਸ਼ਨ ਦੇ 1 ਮਹੀਨੇ ਤੱਕ ਅੰਕਿਤਾ ਨੂੰ ਹਸਪਤਾਲ ਰੱਖਿਆ ਗਿਆ,ਹੋਲੀ-ਹੋਲੀ ਬੈਠੀ ਅਤੇ ਫਿਰ ਚੱਲਣਾ ਸ਼ੁਰੂ ਕੀਤਾ । ਇੱਕ ਸਾਲ ਤੱਕ ਖੜਾ ਹੋਣ ਅਤੇ ਬੈਠਣ ਵਿੱਚ ਪਰੇਸ਼ਾਨੀ ਆਈ।

ਇਸ ਬਦਲਿਆ ਜੀਵਨ

ਰਿਕਵਰੀ ਦੇ ਦੌਰਾਨ ਅੰਕਿਤਾ ਦੇ ਪਿਤਾ ਨੇ ਆਪਣੇ ਦੋਸਤ ਨਾਲ ਮਿਲਵਾਇਆ, ਉਨ੍ਹਾਂ ਦਾ ਹਾਰਟ ਟਰਾਂਸਪਲਾਂਟ ਹੋਇਆ ਸੀ ਪਿਤਾ ਦੇ ਦੋਸਤ ਨੇ ਵਰਲਡ ਟਰਾਂਸਪਲਾਂਟ ਗੇਮਸ ਦੇ ਬਾਰੇ ਦੱਸਿਆ,ਉਸ ਵੇਲੇ ਕੌਮੀ ਖੇਡਾਂ ਦੇ ਲਈ ਸਲੈਕਸ਼ਨ ਚੱਲ ਰਿਹਾ ਸੀ,ਬਚਪਨ ਤੋਂ ਹੀ ਅੰਕਿਤਾ ਦੀ ਸਪੋਰਟਸ ਦੇ ਵਿੱਚ ਦਿਲਚਸਪੀ ਸੀ । ਉਹ ਸਟੇਟ ਲੈਵਲ ਸਵਿਮਿੰਗ ਰਨਿੰਗ ਵਰਗੇ ਖੇਡ ਖੇਡੀ ਸੀ । ਵਰਲਡ ਟਰਾਂਸਪਲਾਂਡ ਗੇਮਸ ਨੇ ਨਵੀਂ ਉਮੀਦ ਜਗਾਈ। ਨਤੀਜਤਨ ਰਿਕਵਰੀ ਤੇਜ਼ ਹੋ ਗਈ,ਅੰਕਿਤਾ ਨੇ 10 ਸਾਲ ਬਾਹਰ ਦਾ ਖਾਣਾ ਨਹੀਂ ਖਾਦਾ 2017 ਵਿੱਚ ਤਿਆਰੀ ਸ਼ੁਰੂ ਕੀਤਾ,2018 ਵਿੱਚ ਚੋਣ ਹੋਈ ਅਤੇ 2019 ਵਿੱਚ ਯੂਕੇ ਵਿੱਚ ਪਹਿਲੀ ਵਰਲਡ ਟਰਾਂਸ ਪਲਾਂਟ ਖੇਡ ਵਿੱਚ ਮੈਡਲ ਜਿੱਤਿਆ ।