International

ਯੂਕਰੇਨ ਦੇ MP ਨੇ ਰੂਸੀ ਡਿਪਲੋਮੈਟ ਦਾ ਸ਼ਰੇਆਮ ਕੀਤਾ ਇਹ ਹਾਲ !

ਬਿਊਰੋ ਰਿਪੋਰਟ : ਯੂਕਰੇਨ ਦੇ ਇੱਕ ਐੱਮਪੀ ਨੇ ਰੂਸ ਦੇ ਨੁਮਾਇੰਦੇ ਨੂੰ ਕੌਮਾਂਤਰੀ ਮੰਚ ‘ਤੇ ਮੁੱਕੇ ਅਤੇ ਲੱਤਾਂ ਮਾਰੀਆਂ । ਇਹ ਘਟਨਾ ਅੰਕਾਰਾ ਵਿੱਚ ਬਲੈਕ ਸੀ ਇਕੋਨਾਮਿਕਸ ਕੋ-ਆਪਰੇਸ਼ਨ ਦੀ ਬੈਠਕ ਦੌਰਾਨ ਹੋਈ । ਦਰਅਸਲ ਬੈਠਕ ਦੇ ਦੌਰਾਨ ਫੋਟੋ ਸਰੇਮਨੀ ਚੱਲ ਰਹੀ ਸੀ,ਯੂਕਰੇਨ ਦੇ ਐੱਮਪੀ ਆਲੇਕਜੇਂਡਰ ਮਾਰਿਕੋਵਸਕੀ ਯੂਕਰੇਨ ਦਾ ਝੰਡਾ ਲੈਕੇ ਖੜੇ ਸਨ ਤਾਂ ਹੀ ਰੂਸੀ ਨੁਮਾਇੰਦੇ ਨੇ ਹੱਥ ਤੋਂ ਝੰਡਾ ਖਿੱਚ ਕੇ ਸੁੱਟ ਦਿੱਤਾ ਅਤੇ ਅੱਗੇ ਵੱਧ ਗਏ । ਫਿਰ ਯੂਕਰੇਨ ਦੇ ਐੱਮਪੀ ਮਾਰਿਕੋਵਸਕੀ ਨੂੰ ਆ ਗਿਆ ਗੁੱਸਾ, ਉਸ ਨੇ ਰੂਸ ਦੇ ਨੁਮਾਇੰਦੇ ਨੂੰ ਪਿੱਛੋ ਫੜਿਆ ਅਤੇ ਮੁੱਕੇ ਅਤੇ ਲੱਤਾਂ ਮਾਰਿਆ ਅਤੇ ਗਾਲਾਂ ਵੀ ਕੱਢੀਆ। ਮਾਮਲਾ ਗਰਮ ਹੋ ਗਿਆ ਤਾਂ ਸੁਰੱਖਿਆ ਮੁਲਾਜ਼ਮਾਂ ਨੇ ਦੋਵਾਂ ਨੂੰ ਛੁਡਾਇਆ । ਮਾਰਿਕੋਵਸਕੀ ਨੇ ਇਸ ਘਟਨਾ ਦਾ ਵੀਡੀਓ ਵੀ ਪੋਸਟ ਕੀਤਾ ਹੈ ਅਤੇ ਲਿਖਿਆ ਹੈ ਕਿ ਰੂਸੀ ਨੁਮਾਇੰਦਾ ਇਹ ਪੰਚ ਡਿਜ਼ਰਵ ਕਰਦੇ ਸਨ ।

24 ਘੰਟੇ ਵਿੱਚ 30 ਲੱਖ ਲੋਕਾਂ ਨੇ ਵੇਖਿਆ ਵੀਡੀਓ

‘ਦ ਕੀਵ ਪੋਸਟ’ ਦੇ ਇੱਕ ਪੱਤਰਕਾਰ ਨੇ ਵੀ ਇਹ ਵੀਡੀਓ ਸ਼ੇਅਰ ਕੀਤਾ ਹੈ । 24 ਘੰਟੇ ਵਿੱਚ 30 ਲੱਖ ਤੋਂ ਜ਼ਿਆਦਾ ਲੋਕਾਂ ਨੇ ਇਹ ਵੀਡੀਓ ਵੇਖਿਆ ਹੈ। ਬੈਠਕ ਵਿੱਚ ਕਾਲਾ ਸਾਗਰ ਖੇਤਰ ‘ਤੇ ਦੇਸ਼ਾਂ ਦੇ ਨੁਮਾਇੰਦੇ ਆਰਥਿਕ,ਤਕਨੀਕ ਅਤੇ ਸਮਾਜਿਕ ਮੁੱਦਿਆਂ ‘ਤੇ
ਗੱਲਬਾਤ ਕਰ ਰਹੇ ਸਨ । ਬਲੈਕ ਸੀ ਇਕਨੋਮਿਕ ਕੋ-ਆਪਰੇਸ਼ਨ 30 ਸਾਲ ਪਹਿਲਾਂ 1992 ਵਿੱਚ ਸਥਾਪਤ ਹੋਇਆ ਸੀ ।

3 ਮਈ ਨੂੰ ਪੁਤਿਨ ਦੇ ਘਰ ‘ਤੇ ਹੋਇਆ ਸੀ ਹਮਲਾ

3 ਮਈ ਨੂੰ ਰੂਸੀ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਦੇ ਘਰ ‘ਤੇ ਡ੍ਰੋਨ ਹਮਲੇ ਦੀ ਕੋਸ਼ਿਸ਼ ਕੀਤੀ ਗਈ ਸੀ । ਇਹ ਰੂਸ ਦੀ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਸੀ,ਪਰ ਮੌਕੇ ‘ਤੇ ਰੂਸੀ ਫੌਜ ਨੇ ਇਸ ਨੂੰ ਅਸਫਲ ਕਰ ਦਿੱਤਾ ਸੀ । ਰੂਸ ਨੇ ਯੂਕਰੇਨ ‘ਤੇ ਦਹਿਸ਼ਤਗਰਦੀ ਹਮਲੇ ਦਾ ਇਲਜ਼ਾਮ ਲਗਾਇਆ ਸੀ ਅਤੇ ਧਮਕੀ ਦਿੱਤੀ ਸੀ ਕਿ ਇਸ ਦਾ ਬਦਲਾ ਜ਼ਰੂਰ ਲਿਆ ਜਾਵੇਗਾ । ਜਿਸ ਤੋਂ ਬਾਅਦ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਮਿਸਾਇਲਾਂ ਨੂੰ ਅਲਰਟ ਕਰ ਦਿੱਤਾ ਗਿਆ ਸੀ । ਇਹ ਮਿਸਾਇਲ ਅਮਰੀਕਾ ਨੇ ਯੂਕਰੇਨ ਨੂੰ ਦਿੱਤੀ ਸੀ ਜੋ ਜਰਮਨੀ ਦੇ ਰਸਤੇ ਯੂਕਰੇਨ ਪਹੁੰਚੀ ਸੀ । ਫਰਵਰੀ 2022 ਨੂੰ ਯੂਕਰੇਨ ਅਤੇ ਰੂਸ ਦੇ ਵਿਚਾਲੇ ਲੜਾਈ ਸ਼ੁਰੂ ਹੋਈ ਸੀ । 1 ਸਾਲ 3 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਕੋਈ ਨਤੀਜਾ ਨਹੀਂ ਨਿਕਲਿਆ ਹੈ ।