ਬਿਊਰੋ ਰਿਪੋਰਟ : IPL 2023 ਵਿੱਚ ਪੰਜਾਬ ਕਿੰਗਸ (Punjab kings) ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ (Arshdeep singh) ਇੱਕ ਤੋਂ ਬਾਅਦ ਇੱਕ ਕਮਾਲ ਕਰ ਰਹੇ ਹਨ । ਕਈ ਅਜਿਹੇ ਰਿਕਾਰਡ ਬਣਾ ਰਹੇ ਹਨ ਜੋ ਬੱਲੇਬਾਜ਼ਾਂ ਦੇ ਲਈ ਸਿਰਦਰਦ ਬਣ ਗਏ ਹਨ ਖਾਸ ਕਰਕੇ ਮੁੰਬਈ ਇੰਡੀਅਨਸ ਦੇ ਖਿਲਾਫ ਤਾਂ ਉਨ੍ਹਾਂ ਨੇ ਅਨੋਖਾ ਰਿਕਾਰਡ ਬਣਾਇਆ ਹੈ । ਇਸ ਬਾਰੇ ਵੀ ਤੁਹਾਨੂੰ ਦਸਾਂਗੇ ਪਰ ਪਹਿਲਾਂ ਅਰਸ਼ਦੀਪ ਸਿੰਘ ਦਾ IPL 2023 ਵਿੱਚ ਹੁਣ ਤੱਕ ਦੇ ਵਿਕਟਾਂ ਦਾ ਰਿਕਾਰਡ ਦੱਸ ਦੇ ਹਾਂ । ਹੁਣ ਤੱਕ ਉਹ 9 ਮੈਚਾਂ ਵਿੱਚ 15 ਵਿਕਟਾਂ ਹਾਸਲ ਕਰਕੇ ਚੌਥੇ ਨੰਬਰ ‘ਤੇ ਹਨ । ਟੂਰਨਾਮੈਂਟ ਵਿੱਚ ਪਹਿਲੇ 5 ਮੈਚਾਂ ਵਿੱਚ ਉਨ੍ਹਾਂ ਨੇ ਸਭ ਤੋਂ ਜ਼ਿਆਦਾ ਵਿਕਟ ਲੈਕੇ 1 ਨੰਬਰ ਪੋਜੀਸ਼ਨ ਹਾਸਲ ਕਰ ਲਈ ਸੀ ਅਤੇ ਉਨ੍ਹਾਂ ਨੇ ਆਪਣੇ ਨਾਂ ਪਰਪਲ ਕੈੱਪ ਵੀ ਹਾਸਲ ਕੀਤੀ ਸੀ,ਪਰ ਹੁਣ ਇਹ ਗੁਜਰਾਟ ਟਾਇਗਰਸ ਦੇ ਮੁਹੰਮਦ ਸ਼ਮੀ ਦੇ ਕੋਲ ਹੈ । ਪਰ ਇਸ ਦੇ ਬਾਵਜੂਦ ਹੁਣ ਵੀ ਅਰਸ਼ਦੀਪ ਸਿੰਘ ਅਤੇ ਮੁਹੰਮਦ ਸ਼ਮੀ ਦੇ ਵਿਚਾਲੇ ਸਿਰਫ 2 ਵਿਕਟਾਂ ਦਾ ਹੀ ਅੰਤਰ ਹੈ ।
ਮੁੰਬਈ ਇੰਡੀਅਨਸ ਦੇ ਇਸ ਬੱਲੇਬਾਜ਼ ਲਈ ਸਿਰਦਰਦ
ਅਰਸ਼ਦੀਪ ਸਿੰਘ ਜਦੋਂ ਵੀ ਮੁੰਬਈ ਇੰਡੀਅਨਸ ਦੇ ਓਪਨਰ ਇਸ਼ਾਨ ਕਿਸ਼ਨ ਦੇ ਸਾਹਮਣੇ ਗੇਂਦਬਾਜ਼ੀ ਕਰਨ ਪਹੁੰਚ ਦੇ ਹਨ,ਇਸ਼ਾਨ ਕਿਸ਼ਨ ਦੀ ਬੋਲਤੀ ਬੰਦ ਕਰ ਦਿੱਤੀ ਹੈ । 3 ਵਾਰ ਦੋਵਾਂ ਟੀਮਾਂ ਦੇ ਵਿਚਾਲੇ ਇਸ ਵਾਰ ਮੁਕਾਬਲਾ ਹੋ ਚੁੱਕਿਆ ਹੈ ਇਸ ਦੌਰਾਨ 2 ਵਾਰ ਇਸ਼ਾਨ ਕਿਸ਼ਨ ਨੂੰ ਅਰਸ਼ਦੀਪ ਨੇ ਆਉਟ ਕੀਤਾ ਹੈ । ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਕਿਸ਼ਨ ਅਰਸ਼ਦੀਪ ਦੇ ਸਾਹਮਣੇ ਹੁਣ ਤੱਕ ਸਿਰਫ਼ 4 ਗੇਂਦ ਹੀ ਖੇਡ ਸਕੇ ਹਨ । ਇਸ ਦੌਰਾਨ 2 ਵਾਰ ਅਰਸ਼ਦੀਪ ਨੇ ਉਨ੍ਹਾਂ ਨੂੰ ਆਉਟ ਕੀਤਾ ਹੈ । ਇਸ ਵਾਰ ਦੇ IPL ਵਿੱਚ ਮੁੰਬਈ ਇੰਡੀਅਨਸ ਦੇ ਖਿਲਾਫ ਅਰਸ਼ਦੀਪ ਦੀ ਇੱਕ ਹੋਰ ਯਾਦ ਜੁੜ ਗਈ ਹੈ । ਉਨ੍ਹਾਂ ਨੇ ਅਖੀਰਲੇ ਫੈਸਲਾਕੁੰਨ ਓਵਰ ਵਿੱਚ ਨਾ ਸਿਰਫ਼ ਮੈਚ ਟੀਮ ਨੂੰ ਜਿਤਾਇਆ ਸੀ ਬਲਕਿ ਲਗਾਤਾਰ 2 ਗੇਦਾਂ ਤੇ 2 ਯਾਰਕ ਗੇਂਦਾਂ ਪਾਕੇ ਵਿਕਟਾਂ ਹੀ ਤੋੜ ਦਿੱਤੀਆਂ ਸਨ । ਅਰਸ਼ਦੀਪ ਦਾ ਇਹ ਵੀਡੀਓ ਕਾਫੀ ਵਾਇਰਲ ਹੋਇਆ ਸੀ । ਹਾਲਾਂਕਿ ਪਿਛਲੇ 2 ਮੈਚਾਂ ਵਿੱਚ ਅਰਸ਼ਦੀਪ ਥੋੜੇ ਮਹਿੰਗੇ ਸਾਬਿਤ ਹੋ ਰਹੇ ਹਨ। ਉਨ੍ਹਾਂ ਨੇ ਹੁਣ ਤੱਕ 9 ਮੈਚਾਂ ਵਿੱਚ198 ਗੇਂਦਾਂ ਸੁੱਟਿਆਂ ਹਨ ਅਤੇ 19.66 ਦੀ ਐਵਰੇਜ ਨਾਲ ਦੌੜਾ ਦਿੱਤੀਆਂ ਹਨ । ਇਸ ਹਿਸਾਬ ਨਾਲ ਉਨ੍ਹਾਂ ਨੇ ਹਰ 13 ਦੌੜਾਂ ਬਾਅਦ ਇੱਕ ਵਿਕਟ ਹਾਸਲ ਕੀਤੀ ਹੈ ।