ਪਠਾਨਕੋਟ : ਇੱਕ ਡਰਾਈਵਰ ਦੀ ਲਾਪਵਾਹੀ ਨੇ ਤਿੰਨ ਘਰਾਂ ਦੇ ਸਿਰ ਤੋਂ ਹੱਥ ਖੋਹ ਲਿਆ। ਪਠਾਨਕੋਟ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ 5 ਮੁਲਾਜ਼ਮਾਂ ਵਿੱਚੋਂ 3 ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਹ ਸਾਰੇ ਬੈਂਕ ਮੁਲਾਜ਼ਮ ਛੁੱਟੀ ਦੀ ਵਜ੍ਹਾ ਕਰਕੇ ਘੰਮਣ ਜਾ ਰਹੇ ਸਨ ਪਰ ਡਰਾਈਵਰ ਤਜ਼ੁਰਬੇਕਾਰ ਨਾ ਹੋਣ ਕਾਰਨ ਐਕਸਯੂਵੀ(XUV) ਗੱਡੀ ਨਹਿਰ ਵਿੱਚ ਡਿੱਗ ਗਈ। ਇਸ ਹਾਦਸੇ ਦੀ ਵਜ੍ਹਾ ਕਰਕੇ ਤਿੰਨ ਲੋਕਾਂ ਦੇ ਡੁੱਬਣ ਨਾਲ ਮੌਤ ਹੋ ਗਈ ਜਦਕਿ ਦੋ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਮ੍ਰਿਤਕਾਂ ਦੀਆਂ ਲਾਸ਼ਾ ਪੋਸਟਮਾਰਟਮ ਦੇ ਲਈ ਭੇਜ ਦਿੱਤੀਆਂ ਅਤੇ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।
UBDC ਨਹਿਰ ਵਿੱਚ ਹੋਇਆ ਹਾਦਸਾ
ਹਾਦਸਾ ਪਠਾਨਕੋਟ ਜ਼ਿਲ੍ਹੇ ਨਾਲ ਲੱਗ ਦੇ ਮਾਧੋਪੁਰ ਦੀ UBDC ਨਹਿਰ ਵਿੱਚ XUV ਕਾਰ ਡਿੱਗਣ ਕਰਕੇ ਹੋਇਆ। ਦੱਸਿਆ ਜਾ ਰਿਹਾ ਹੈ ਕਿ ਨਹਿਰ ਦੇ ਪਾਣੀ ਦੀ ਰਫ਼ਤਾਰ ਤੇਜ਼ ਹੋਣ ਦੀ ਵਜ੍ਹਾ ਕਰਕੇ ਇੱਕ ਦੀ ਲਾਸ਼ ਨੂੰ ਰਾਤ ਨੂੰ ਕੱਢਿਆ ਗਿਆ ਜਦਕਿ 2 ਲਾਸ਼ਾਂ ਸਵੇਰ ਵੇਲੇ NDRF ਅਤੇ ਪੁਲਿਸ ਪ੍ਰਸ਼ਾਸਨ ਦੇ ਸਾਂਝੇ ਆਪਰੇਸ਼ਨ ਦੌਰਾਨ ਨਹਿਰ ਤੋਂ ਕੱਢੀਆਂ ਗਈਆਂ।
ਨਹਿਰ ਵਿੱਚ ਡਿੱਗੇ 5 ਮੁਲਾਜ਼ਮ ਪੰਜਾਬ ਨੈਸ਼ਨਲ ਬੈਂਕ ਦੀ ਪਠਾਨਕੋਟ ਬਰਾਂਚ ਵਿੱਚ ਕੰਮ ਕਰਦੇ ਹਨ । ਐਤਵਾਰ ਦੀ ਛੁੱਟੀ ਦੀ ਵਜ੍ਹਾ ਕਰਕੇ ਉਹ ਘੁੰਮਣ ਨਿਕਲੇ । ਹਾਦਸਿਆਂ ਵਿੱਚ ਬਚਣ ਵਾਲਿਆਂ ਦੇ ਨਾਮ ਬਿਹਾਰ ਤੋਂ ਪ੍ਰਿੰਸ ਰਾਜ ਅਤੇ ਰਾਜਸਥਾਨ ਦੇ ਸੁਰਿੰਦਰ ਕੁਮਾਰ ਹਨ। ਹਾਦਸੇ ਵਿੱਚ ਮਰਨ ਵਾਲਿਆਂ ਦੀ ਪਛਾਣ ਮਿਰਾਜਪੁਰ ਦੇ ਅਸ਼ੋਕ ਕੁਮਾਰ, ਵਿਸ਼ਾਲ ਅਤੇ ਅਜੇ ਬਬੂਲ ਦੇ ਰੂਪ ਵਿੱਚ ਹੋਈ ਹੈ ।
ਡਰਾਈਵਰ ਦੀ ਵਜ੍ਹਾ ਕਰਕੇ ਦੁਰਘਟਨਾ
ਧਾਰਕਲਾ ਦੇ ਡੀਐੱਸਪੀ(DSP) ਰਜਿੰਦਰ ਮਨਹਾਸ ਨੇ ਦੱਸਿਆ ਕਿ ਹਾਦਸੇ ਵਿੱਚ ਬਚਣ ਵਾਲੇ ਲੋਕਾਂ ਦੇ ਬਿਆਨਾਂ ਮੁਤਾਬਕ ਗੱਡੀ ਚਲਾਉਣ ਵਾਲਾ ਡਰਾਈਵਰ ਤਜ਼ਰਬੇਕਾਰ ਨਹੀਂ ਸੀ। ਮਿਰਜ਼ਾਪੁਰ ਨਹਿਰ ਦੇ ਕਿਨਾਰੇ ਤੋਂ ਪਰਤ ਰਹੇ ਸਨ ਤਾਂ ਡਰਾਈਵਰ ਨੇ ਬ੍ਰੇਕ ਦੀ ਥਾਂ ਐਕਸੀਲੇਟਰ ਹੀ ਦਬਾ ਦਿੱਤਾ। ਜਿਸ ਦੀ ਵਜ੍ਹਾ ਕਰਕੇ ਗੱਡੀ ਦਾ ਬੈਲੰਸ ਵਿਗੜ ਗਿਆ ਅਤੇ ਗੱਡੀ ਨਹਿਰ ਵਿੱਚ ਡਿੱਗ ਗਈ। ਹਾਦਸਾ ਡਰਾਈਵਰ ਦੀ ਵਜ੍ਹਾ ਕਰਕੇ ਹੋਇਆ ਸੀ।