International Punjab

ਜਿਸ ਵਿਦੇਸ਼ੀ ਮੁਲਕ ‘ਚ ਪੰਜਾਬੀਆਂ ਦਾ ਦਿਲ ਵਸ ਦਾ ਹੈ ! ਉੱਥੇ 47 ਪੰਜਾਬੀਆਂ ਨੇ ਕੀਤੀ ਇਹ ਹਰਕਤ

ਕੈਨੇਡਾ : ਜਿਸ ਦੇਸ਼ ਵਿੱਚ ਪੰਜਾਬੀਆਂ ਦਾ ਦਿਲ ਵਸ ਦਾ ਹੈ, ਉੱਥੋ ਕੁਝ ਪੰਜਾਬੀਆਂ ਦੀ ਇੱਕ ਹੋਰ ਹਰਕਤ ਨੇ ਇੱਕ ਵਾਰ ਮੁੜ ਤੋਂ ਸਿਰ ਝੁਕਾ ਦਿੱਤਾ ਹੈ। ਕੈਨੇਡਾ ਪੁਲਿਸ ਨੇ 119 ਵਿੱਚੋ 47 ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿੰਨਾਂ ਉੱਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚੋ ਕਾਰਾਂ ਚੋਰੀ ਕਰਨ ਦਾ ਇਲਜ਼ਾਮ ਹੈ। ਇਹ ਸਾਰੇ ਕਾਰ ਚੋਰੀ ਕਰਨ ਦੇ ਮਾਹਰ ਸਨ। ਪੁਲਿਸ ਨੇ ਚੋਰੀ ਕੀਤੀਆਂ ਗਈਆਂ 556 ਕਾਰਾਂ ਨੂੰ ਬਰਾਮਦ ਕੀਤਾ ਹੈ। ਇਨ੍ਹਾਂ ਕਾਰਾਂ ਦੀ ਕੀਮਤ 17 ਕਰੋੜ ਰੁਪਏ ਹੈ। ਪੁਲਿਸ ਨੇ ਸਾਰੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਸੀ। ਇਸ ਤੋਂ ਪਹਿਲਾਂ ਕੈਨੇਡਾ ਪੁਲਿਸ ਨੇ ਗੈਂਗਸਟਰਾਂ ਅਤੇ ਡਰੱਗ ਸਮੱਗਲਰਾਂ ਦੀ ਇੱਕ ਸੂਚੀ ਜਾਰੀ ਕੀਤੀ ਸੀ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਲਿਸਟ ਵਿੱਚ ਜ਼ਿਆਦਾਤਰ ਪੰਜਾਬੀ ਹਨ ।

2022 ਤੋਂ ਕਾਰ ਚੋਰੀ ਦੀ ਵਾਰਦਾਤ ਵਧੀ

ਟੋਰਾਂਟੋ ਪੁਲਿਸ ਮੁਖੀ ਰਾਬ ਟੇਵਨਰ ਨੇ ਦੱਸਿਆ ਕਿ 119 ਲੋਕਾਂ ਨੂੰ ਫੜਿਆ ਹੈ ਇਨ੍ਹਾਂ ਤੋਂ ਜਦੋਂ ਪੁੱਛ-ਗਿੱਛ ਕੀਤੀ ਗਈ ਤਾਂ ਪਤਾ ਚੱਲਿਆ ਕਿ ਉਹ ਕਾਰਾਂ ਨੂੰ ਨਿਸ਼ਾਨਾ ਬਣਾਉਂਦੇ ਸਨ ਅਤੇ ਸੁੰਨਸਾਨ ਥਾਂ ‘ਤੇ ਖੜੀ ਕਰ ਦਿੰਦੇ ਸਨ। ਪੁਲਿਸ ਨੇ ਦੱਸਿਆ ਕਿ ਸੀਸੀਟੀਵੀ ਦੀ ਮਦਦ ਨਾਲ ਇਨ੍ਹਾਂ ਲੋਕਾਂ ਨੂੰ ਟਰੇਸ ਕੀਤਾ ਗਿਆ ਹੈ। ਨਵੰਬਰ 2022 ਵਿੱਚ ਇਸ ਮਾਮਲੇ ਦੀ ਪੜਤਾਲ ਸ਼ੁਰੂ ਹੋਈ ਸੀ । ਪੁਲਿਸ ਮੁਤਾਬਿਕ 2019 ਦੇ ਬਾਅਦ ਗੱਡੀ ਚੋਰੀ ਹੋਣ ਦੇ ਮਾਮਲੇ ਲਗਾਤਾਰ ਵੱਧ ਗਏ । ਉਸੇ ਸਮੇਂ ਤੋਂ ਸ਼ੁਰੂ ਕੀਤੀ ਗਈ ਪੜਤਾਲ ਵਿੱਚ 119 ਲੋਕਾਂ ਨੂੰ ਫੜਿਆ ਗਿਆ ਹੈ ।

ਕੈਨੇਡਾ ਦੇ ਗੈਂਗਸਟਰਾਂ ਦੀ ਲਿਸਟ ਵਿੱਚ 90 ਫੀਸਦੀ ਪੰਜਾਬੀ

ਕੈਨੇਡਾ ਦੀ British Columbia ਪੁਲਿਸ ਏਜੰਸੀ ਨੇ ਪਿਛਲੇ ਸਾਲ ਅਗਸਤ ਵਿੱਚ 11 ਖ਼ਤਰਨਾਕ ਗੈਂਗਸਟਰਾਂ ਦੀ ਲਿਸਟ ਜਾਰੀ ਕੀਤੀ ਹੈ । ਉਸ ਵਿੱਚ 9 ਯਾਨੀ ਤਕਰੀਬਨ 90 ਫੀਸਦੀ ਦੇ ਕਰੀਬ ਪੰਜਾਬੀ ਸਨ, ਜਿੰਨਾਂ ਖਿਲਾਫ ਕੈਨੇਡਾ ਦੀ ਪੁਲਿਸ ਨੇ ਅਲਰਟ ਜਾਰੀ ਕੀਤਾ ਸੀ । ਉਨ੍ਹਾਂ ਵਿੱਚ 28 ਸਾਲ ਦਾ ਸ਼ਕੀਲ ਬਸਰਾ, 28 ਸਾਲ ਦਾ ਹੀ ਅਮਰਪ੍ਰੀਤ ਸਮਰਾ,30 ਸਾਲ ਦਾ ਜਗਦੀਪ ਚੀਮਾ,35 ਸਾਲਾਂ ਰਵਿੰਦਰ ਸਰਮਾ, 39 ਸਾਲਾਂ ਬਰਿੰਦਰ ਧਾਲੀਵਾਲ, 35 ਸਾਲਾਂ ਗੁਰਪ੍ਰੀਤ ਧਾਲੀਵਾਲ, 29 ਸਾਲ ਦਾ ਸਮਰੂਪ ਗਿੱਲ, 28 ਸੁਮਦਿਸ਼ ਗਿੱਲ, ਸੁਖਦੀਪ ਪਨਸਲ ਦੇ ਨਾਂ ਸ਼ਾਮਲ ਸਨ।

ਪੁਲਿਸ ਨੇ ਜਨਤਾ ਨੂੰ ਕੀਤੀ ਸੀ ਅਪੀਲ

ਬ੍ਰਿਟਿਸ਼ ਕੋਲੰਬਿਆ ਪੁਲਿਸ ਵੱਲੋਂ 11 ਗੈਂ ਗਸਟਰਾਂ ਦੀ ਲਿਸਟ ਜਾਰੀ ਕਰਦੇ ਹੋਏ ਜਨਤਾ ਨੂੰ ਅਲਰਟ ਕੀਤਾ ਸੀ ਕਿ ਉਹ ਇਨ੍ਹਾਂ ਗੈਂ ਗਸਟਰਾਂ ਤੋਂ ਦੂਰ ਰਹਿਣ। ਪੁਲਿਸ ਨੇ ਮੁਤਾਬਿਕ ਪਿਛਲੇ ਕੁੱਝ ਸਾਲਾਂ ਤੋਂ ਗੈਂ ਗਵਾਰ ਵੱਧ ਰਹੀ ਹੈ। ਮਨਿੰਦਰ ਧਾਲੀਵਾਲ ਜੋ ਪਿਛਲੇ ਸਾਲ 11-ਮੈਂਬਰਾਂ ਦੀ ਸੂਚੀ ਵਿੱਚ ਸੀ ਉਸ ਨੂੰ ਵਿਸਲਰ ਵਿੱਚ ਇੱਕ ਗੋਲੀਬਾਰੀ ਵਿੱਚ ਮਾਰ ਦਿੱਤਾ ਗਿਆ।