India International Punjab

ਯੂਕਰੇਨ ’ਚ ਪੜ੍ਹਾਈ ਕਰਨ ਗਏ ਨੌਜਵਾਨ ਨੂੰ ਲੈ ਕੇ ਆਈ ਮੰਦਭਾਗੀ ਖ਼ਬਰ , ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ…

ਯੂਕਰੇਨ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਥੇ ਪੜ੍ਹਾਈ ਕਰਨ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਲਾਲੜੂ ਵਾਸੀ ਪਾਰਸ ਵਜੋਂ ਹੋਈ ਹੈ। ਮ੍ਰਿਤਕ 2 ਭੈਣਾਂ ਦਾ ਇਕਲੌਤਾ ਭਰਾ ਸੀ। ਪਾਰਸ ਆਪਣੇ ਪਰਿਵਾਰ ਵਿਚ ਸਭ ਤੋਂ ਛੋਟਾ ਸੀ। ਵੱਡੀ ਭੈਣ ਕੈਨੇਡਾ ਵਿਚ ਵਕੀਲ ਹੈ ਤੇ ਨਿਕਿਤਾ ਤੇ ਪਾਰਸ ਯੂਕਰੇਨ ਵਿਚ MBBS ਦੀ ਪੜ੍ਹਾਈ ਕਰ ਰਹੇ ਸਨ।

ਮਿਲੀ ਜਾਣਕਾਰੀ ਮੁਤਾਬਕ ਪਾਰਸ ਰਾਣਾ ਦੀ ਯੂਕਰੇਨ ਵਿਚ ਸੜਕ ਹਾਦਸੇ ਦੌਰਾਨ ਮੌਤ ਹੋਈ, ਜਦੋਂ ਕਿ ਉਸ ਦਾ ਇਕ ਸਾਥੀ ਇਸ ਹਾਦਸੇ ਵਿਚ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ। ਪਾਰਸ MBBS ਦੇ ਚੌਥੇ ਸਾਲ ਦਾ ਵਿਦਿਆਰਥੀ ਸੀ। ਬੀਤੇ ਸਾਲ ਯੁੱਧ ਦੇ ਦੌਰਾਨ ਦੋਵੇਂ ਭਰਾ-ਭੈਣ ਵਾਪਸ ਆ ਗਏ ਸਨ। ਹਾਲਾਂਕਿ ਨਿਕਿਤਾ ਦਾ ਫਾਈਨਲ ਈਅਰ ਸੀ, ਜੋ ਉਸ ਨੇ ਆਨਲਾਈਨ ਪੂਰਾ ਕਰ ਲਿਆ, ਜਦਕਿ ਥਰਡ ਈਅਰ ਵਿਚ ਹੋਣ ਦੇ ਕਾਰਨ ਬੀਤੇ ਸਾਲ 22 ਜੂਨ ਨੂੰ ਪਾਰਸ ਸਾਥੀਆਂ ਨਾਲ ਯੂਕਰੇਨ ਚਲਾ ਗਿਆ ਸੀ।

ਉਹ 15 ਅਪ੍ਰੈਲ ਨੂੰ ਰਾਤ ਆਪਣੇ ਦੋਸਤ ਆਕਾਸ਼ ਨਾਲ ਭਾਰਤ ਵਾਪਸ ਆਉਣ ਲਈ ਵੀਜ਼ਾ ਲਗਵਾਉਣ ਗਿਆ ਸੀ। ਗੱਡੀ ਨੂੰ ਪਾਰਸ ਚਲਾ ਰਿਹਾ ਸੀ ਪਰ ਲਗਭਗ 9 ਵਜੇ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਬੈਲਟ ਨਾ ਲੱਗੀ ਹੋਣ ਕਾਰਨ ਪਾਰਸ ਤੇ ਆਕਾਸ਼ ਦੇ ਗੰਭੀਰ ਸੱਟਾਂ ਵੱਜੀਆਂ।

ਆਕਾਸ਼ ਦੀ ਛਾਤੀ ਦੀਆਂ ਪੰਜ ਪਸਲੀਆਂ ਟੁੱਟ ਗਈਆਂ ਤੇ ਲੀਵਰ ਵੀ ਨੁਕਸਾਨਿਆ ਗਿਆ ਸੀ, ਜਦੋਂ ਕਿ ਪਾਰਸ ਦੀ ਲੱਤ, ਕੁੱਲ੍ਹਾ ਤੇ ਰੀੜ੍ਹ ਦੀ ਹੱਡੀ ਵਿਚ ਫ੍ਰੈਕਚਰ ਆ ਗਿਆ ਸੀ। 18 ਅਪ੍ਰੈਲ ਨੂੰ ਪਾਰਸ ਦਾ ਸਪਾਈਨ ਦਾ ਸਫਲ ਆਪ੍ਰੇਸ਼ਨ ਹੋਇਆ ਤੇ ਇਸ ਤੋਂ ਬਾਅਦ 27 ਅਪ੍ਰੈਲ ਨੂੰ ਕੁੱਲ੍ਹੇ ਦੀ ਸਰਜਰੀ ਹੋਣਾ ਸੀ ਪਰ ਸਰਜਰੀ ਦੌਰਾਨ ਪਾਰਸ ਦੀ ਜਾਨ ਚਲੀ ਗਈ।