ਅੰਬਾਲਾ : ਅੰਬਾਲਾ ਵਿੱਚ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਨ ਦੀ ਖ਼ਬਰ ਆਈ ਹੈ। ਇੱਕ ਜੋੜੇ ਨੂੰ ਪਿਆਰ ਕਰਨ ਦਾ ਦਰਦਨਾਕ ਅੰਜ਼ਾਮ ਭੁਗਤਣਾ ਪਿਆ। ਕੁੜੀ ਦੇ ਘਰ ਵਾਲਿਆਂ ਨੇ ਮੁੰਡੇ ਦੀਆਂ ਉਂਗਲਾਂ ਵੱਢ ਦਿੱਤੀਆਂ ਅਤੇ ਬੁਰੀ ਤਰ੍ਹਾਂ ਨਾਲ ਕੁੱਟ-ਕੁੱਟ ਦੇ ਅੱਧਮਰਾ ਕਰ ਦਿੱਤੀ। ਕੁਰੂਕਸ਼ੇਤਰ ਦੇ ਪਿੰਡ ਬੁੱਢਾ ਦਾ ਨੌਜਵਾਨ 3-4 ਸਾਲ ਤੋਂ ਯਮੁਨਾਨਗਰ ਦੇ ਪਿੰਡ ਸਦਾਲਾ ਦੀ ਕੁੜੀ ਦੇ ਨਾਲ ਪਿਆਰ ਕਰਦਾ ਸੀ ਅਤੇ ਦੋਵੇ ਵਿਆਹ ਕਰਨਾ ਚਾਹੁੰਦੇ ਸਨ।
ਵਿਆਹ ਲਈ ਘਰੋਂ ਭੱਜੇ
ਵਿਆਹ ਦੀ ਨੀਅਤ ਨਾਲ ਦੋਵੇ ਘਰੋਂ ਭੱਜੇ ਅਤੇ ਅੰਬਾਲਾ ਜ਼ਿਲ੍ਹਾ ਦੇ ਕਾਲਾ ਆਂਬ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗੇ । ਕੁੜੀ ਨੇ ਪਰਿਵਾਰ ਵਾਲਿਆਂ ਨੂੰ ਇਸ ਦੀ ਭਨਕ ਲੱਗ ਗਈ ਤਾਂ ਉਹ ਕਾਲਾ ਆਂਬ ਪਹੁੰਚ ਗਏ ਅਤੇ ਇਸ ਹੈਵਾਨੀਅਤ ਭਰੀ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਨੌਜਵਾਨ ਦੀ ਸ਼ਿਕਾਇਤ ‘ਤੇ ਕੁੜੀ ਦੇ ਪਿਤਾ ਅਤੇ ਚਾਚੇ ਦੇ ਖਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੁੜੀ ਦੂਰ ਦੀ ਰਿਸ਼ਤੇਦਾਰੀ ਵਿੱਚ ਸੀ
ਕੁਰੂਕਸ਼ੇਤਰ ਦੇ ਪਿੰਡ ਬੁੱਢਾ ਦੇ ਰਹਿਣ ਵਾਲੇ ਅਮਨ ਨੇ ਦੱਸਿਆ ਕਿ ਉਹ ਲਾਡਵਾ ਵਿੱਚ ਡੀਜੇ ਸਾਉਂਡ ਦੀ ਦੁਕਾਨ ਵਿੱਚ ਕੰਮ ਕਰਦਾ ਸੀ। ਤਿੰਨ-ਚਾਰ ਸਾਲ ਪਹਿਲਾਂ ਯਮੁਨਾਨਗਰ ਵਿੱਚ ਰਿਸ਼ਤੇਦਾਰਾ ਦੀ ਧੀ ਨਾਲ ਉਸਦੀ ਦੋਸਤੀ ਹੋਈ, ਉਹ ਦੋਵੇ ਇੱਕ ਦੂਜੇ ਨਾਲ ਪਿਆਰ ਕਰਦੇ ਸਨ। 29 ਮਾਰਚ ਨੂੰ ਦੋਵੇ ਵਿਆਹ ਦੀ ਨੀਅਤ ਦੇ ਨਾਲ ਭੱਜ ਗਏ ।
ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ 4-5 ਦਿਨਾਂ ਤੋਂ ਅਫ਼ਸਰ ਕਾਲੋਨੀ ਕਾਲਾ ਆਂਬ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ। ਮੰਗਲਵਾਰ ਸ਼ਾਮ ਉਹ ਆਪਣੀ ਪ੍ਰੇਮਿਕਾ ਦੇ ਨਾਲ ਆਪਣੇ ਕਮਰੇ ਵਿੱਚ ਸੀ। ਇਸੇ ਦੌਰਾਨ ਮਨੀਸ਼ ਰਾਠੀ ਨੇ ਆਵਾਜ਼ ਦੇ ਕੇ ਬਾਹਰ ਬੁਲਾਇਆ। ਮਨੀਸ਼ ਰਾਠੀ ਦੀ ਕਿਰਾਨੇ ਦੀ ਦੁਕਾਨ ਸੀ, ਉਹ ਜਿਵੇਂ ਹੀ ਕਮਰੇ ਤੋਂ ਬਾਹਰ ਨਿਕਲਿਆ ਤਾਂ ਪ੍ਰੇਮਿਕਾ ਦੇ ਪਿਤਾ ਸੂਬਾ ਸਿੰਘ ਅਤੇ ਚਾਚਾ ਰਾਜ ਸਿੰਘ ਵੀ ਨਾਲ ਸੀ।
ਤਲਵਾਰ ਨਾਲ ਕੱਟੀਆਂ ਉਂਗਲਾਂ
ਇਲਜ਼ਾਮ ਲਗਾਇਆ ਗਿਆ ਹੈ ਕਿ ਦੋਵਾਂ ਨੇ ਵੇਖ ਦੇ ਹੀ ਕੁੱਟਮਾਰ ਸ਼ੁਰੂ ਕਰ ਦਿੱਤੀ। ਸੂਬਾ ਸਿੰਘ ਨੇ ਆਪਣੇ ਹੱਥ ਵਿੱਚ ਫੜੀ ਇੱਟ ਨੂੰ ਉਸ ਦੇ ਸਿਰ ‘ਤੇ ਮਾਰਿਆ, ਫਿਰ ਤਲਵਾਰ ਕੱਢੀ ਅਤੇ ਉਸ ਦੇ ਖੱਬੇ ਹੱਥ ਦੀਆਂ ਉਂਗਲਾਂ ਵੱਢ ਦਿੱਤੀਆਂ। ਇਸ ਦੀ ਇਤਲਾਹ ਮਿਲ ਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਿਵਲ ਹਸਪਤਾਲ ਵਿੱਚ ਇਲਾਜ ਕਰਵਾਇਆ। ਨੌਜਵਾਨ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਨੇ ਪੀੜਤ ਦੇ ਬਿਆਨ ਦਰਜ ਕਰਕ ਕੁੜੀ ਦੇ ਪਿਉ ਅਤੇ ਚਾਚੇ ਦੇ ਖਿਲਾਫ਼ ਧਾਰਾ 326, 506 ਅਤੇ 34 ਤਹਿਤ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।