ਵਾਸ਼ਿੰਗਟਨ : ਐਤਵਾਰ ਨੂੰ ਅਮਰੀਕਨ ਏਅਰਲਾਈਨਜ਼ ਦੀ ਫਲਾਈਟ (American Airlines) ‘ਚ ਉਸ ਸਮੇਂ ਹਲਚਲ ਮਚ ਗਈ ਜਦੋਂ ਫਲਾਈਟ ‘ਚ ਪੰਛੀ ਦੇ ਟਕਰਾਉਣ ਤੋਂ ਬਾਅਦ ਇੰਜਣ ‘ਚ ਅੱਗ (Engine Catches Fire) ਲੱਗ ਗਈ। ਫਲਾਈਟ ‘ਚ ਅੱਗ ਲੱਗਣ ਤੋਂ ਬਾਅਦ ਅਮਰੀਕਾ ਦੇ ਓਹੀਓ ਏਅਰਪੋਰਟ ‘ਤੇ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਫਲਾਈਟ ਦੇ ਸੱਜੇ ਇੰਜਣ ‘ਚੋਂ ਅੱਗ ਦੀਆਂ ਲਪਟਾਂ ਅਤੇ ਧੂੰਆਂ ਨਿਕਲਦਾ ਦੇਖਿਆ ਜਾ ਸਕਦਾ ਹੈ।
ਇੱਕ ਟਵਿੱਟਰ ਯੂਜ਼ਰ ਨੇ ਘਟਨਾ ਦੀ ਵੀਡੀਓ ਸ਼ੇਅਰ ਕੀਤੀ ਅਤੇ ਲਿਖਿਆ, ‘@FAANews ਮੈਂ AA1958 ‘ਤੇ ਟੇਕ ਆਫ ਤੋਂ ਥੋੜ੍ਹੀ ਦੇਰ ਬਾਅਦ ਹੀ ਇੰਜਣ ਦੀਆਂ ਕੁਝ ਸਮੱਸਿਆਵਾਂ ਦੇਖੀ। ਇੰਜਣ ‘ਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ ਅਤੇ ਫਲਾਈਟ ‘ਚੋਂ ਜ਼ੋਰਦਾਰ ਆਵਾਜ਼ ਆ ਰਹੀ ਸੀ।
Taken from Upper Arlington, Ohio. AA1958. pic.twitter.com/yUSSMImaF7
— CBUS4LIFE (@Cbus4Life) April 23, 2023
ਸੀਐਨਐਨ ਦੇ ਮੁਤਾਬਕ, ਬੋਇੰਗ 737 ਫਲਾਈਟ 1958 ਕੋਲੰਬਸ ਤੋਂ ਫੀਨਿਕਸ ਲਈ ਰਵਾਨਾ ਹੋਈ ਸੀ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਕਿਹਾ ਕਿ ਫਲਾਈਟ ਸੁਰੱਖਿਅਤ ਲੈਂਡ ਕਰ ਗਈ। ਇਸ ਘਟਨਾ ‘ਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।
ਫਿਲਹਾਲ ਘਟਨਾ ਦੀ ਜਾਂਚ ਜਾਰੀ ਹੈ। ਜੌਹਨ ਗਲੇਨ ਕੋਲੰਬਸ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਟਵਿੱਟਰ ‘ਤੇ ਪੋਸਟ ਕੀਤੇ ਇੱਕ ਬਿਆਨ ਵਿੱਚ ਕਿਹਾ, “ਐਮਰਜੈਂਸੀ ਅਮਲੇ ਨੇ ਅੱਜ ਸਵੇਰੇ CMH ਵਿਖੇ ਇੱਕ ਜਹਾਜ਼ ਦੀ ਘਟਨਾ ਦਾ ਜਵਾਬ ਦਿੱਤਾ, ਜਿਸ ਵਿੱਚ ਇੰਜਣ ਵਿੱਚ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ।” ਫਲਾਈਟ ਸੁਰੱਖਿਅਤ ਉਤਰ ਗਈ ਅਤੇ ਹਵਾਈ ਅੱਡਾ ਖੁੱਲ੍ਹਾ ਅਤੇ ਚਾਲੂ ਹੈ।
ਘਟਨਾ ਬਾਰੇ ਗੱਲ ਕਰਦੇ ਹੋਏ, ਫਲਾਈਟ ਵਿਚ ਸਵਾਰ ਇਕ ਯਾਤਰੀ ਨੇ NBC 4 ਨੂੰ ਦੱਸਿਆ ਕਿ ਉਸ ਨੇ ਅਤੇ ਫਲਾਈਟ ਵਿਚ ਮੌਜੂਦ ਹੋਰ ਲੋਕਾਂ ਨੇ ਫਲਾਈਟ ਵਿਚ ਉੱਚੀ-ਉੱਚੀ ਗੜਗੜਾਹਟ ਦੀ ਆਵਾਜ਼ ਸੁਣੀ। ਇੱਕ ਪਾਇਲਟ ਨੇ ਕਥਿਤ ਤੌਰ ‘ਤੇ ਉਸਨੂੰ ਦੱਸਿਆ ਕਿ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਪੰਛੀਆਂ ਦੇ ਝੁੰਡ ਨੂੰ ਟੱਕਰ ਹੋ ਗਈ ਸੀ। ਯਾਤਰੀ ਨੇ ਇਹ ਵੀ ਕਿਹਾ ਕਿ ਇੱਕ ਵਾਰ ਜਦੋਂ ਫਲਾਈਟ ਸੁਰੱਖਿਅਤ ਰੂਪ ਨਾਲ ਲੈਂਡ ਹੋ ਗਈ ਤਾਂ ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ।