Punjab

ਇਹ ਸਾਬਕਾ ਪੁਲਿਸ ਅਧਿਕਾਰੀ ਫਸਿਆ ਇੱਕ ਹੋਰ ਕੇਸ ਵਿੱਚ,ਵਧੀਆਂ ਮੁਸੀਬਤਾਂ ਪਰ ਹਾਲੇ ਤੱਕ ਫਰਾਰ

ਚੰਡੀਗੜ੍ਹ : ਬਰਖ਼ਾਸਤ AIG ਰਾਜਜੀਤ ਸਿੰਘ ਜੋ ਕਿ ਇਸ ਵੇਲੇ ਫਰਾਰ ਚੱਲ ਰਿਹਾ ਹੈ,ਦੇ ਖਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਇੱਕ ਹੋਰ ਕੇਸ ਦਰਜ ਕਰ ਲਿਆ ਗਿਆ ਹੈ। ਵਿਜੀਲੈਂਸ ਵਿਭਾਗ ਦੇ ਵੱਲੋਂ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਇਹ ਕੇਸ ਦਰਜ ਕੀਤਾ ਗਿਆ ਹੈ। ਸਾਬਕਾ ਪੁਲਿਸ ਅਧਿਕਾਰੀ ਦੇ ਰਾਜਜੀਤ ਸਿੰਘ ਖਿਲਾਫ਼ ਇਹ ਸ਼ਿਕਾਇਤ AIG ਮਨਮੋਹਨ ਕੁਮਾਰ ਨੇ ਕੀਤੀ ਹੈ। ਸਾਲ 2013 ਤੋਂ 2017 ਤੱਕ ਇਸ ਸਾਬਕਾ ਪੁਲਿਸ ਅਧਿਕਾਰੀ ਨੇ ਮੁਹਾਲੀ ਤੇ ਹੋਰ ਕਈ ਜਗਾਵਾਂ ਤੇ ਕਾਫੀ ਜਾਇਦਾਦ ਬਣਾਈ ਹੈ।

ਜ਼ਿਕਰਯੋਗ ਹੈ ਕਿ ਰਾਜਜੀਤ ਸਿੰਘ ਨੂੰ ਇਸ ਤੋਂ ਪਹਿਲਾਂ ਨਸ਼ਾ ਤਸੱਕਰੀ ਸੰਬੰਧੀ ਫਾਈਲਾਂ ਹਾਈ ਕੋਰਟ ਵਿੱਚ ਖੁਲਣ ਤੋਂ ਬਾਅਦ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ।ਪੰਜਾਬ ਸਕਕਾਰ ਨੇ ਸਖ਼ਤ ਕਾਰਵਾਈ ਕਰਦਿਆਂ ਜਾਂਚ ਤੇਜ ਕਰਨ ਸੰਬੰਧੀ ਹੁਕਮ ਜਾਰੀ ਕੀਤੇ ਸਨ। ਆਪਣੇ ਖਿਲਾਫ ਹੋ ਰਹੀ ਕਾਰਵਾਈ ਤੋਂ ਬਾਅਦ ਤੋਂ ਹੀ ਇਹ ਪੁਲਿਸ ਅਫ਼ਸਰ ਰੁਪੋਸ਼ ਹੈ। ਰਾਜਜੀਤ ਸਿੰਘ ਦੇ ਪਟਿਆਲਾ ਜੇਲ੍ਹ ਵਿੱਚ ਬੰਦ ਸਾਬਕਾ ਪੁਲਿਸ ਇੰਸਪੈਕਟਰ ਇੰਦਰਜੀਤ ਸਿੰਘ ਨਾਲ ਵੀ ਸੰਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।