Punjab

ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਦਾਨ ਕੀਤੇ ਆਪਣੇ ਵਾਲ : ਬੁਆਏ ਕੱਟ ਲੁੱਕ ਦੀ ਫੋਟੋ ਕੀਤੀ ਸ਼ੇਅਰ

Sidhu's wife Navjot Kaur donated her hair: shared a photo of the boy cut look

ਅੰਮ੍ਰਿਤਸਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ.ਨਵਜੋਤ ਕੌਰ ਨੇ ਆਪਣੇ ਲੰਬੇ ਵਾਲ ਕੱਟੇ ਅਤੇ ਦਾਨ ਕਰ ਦਿੱਤੇ। ਕੈਂਸਰ ਦੀ ਬਿਮਾਰੀ ਤੋਂ ਪੀੜਤ ਹੋਣ ਤੋਂ ਬਾਅਦ ਉਨ੍ਹਾਂ ਨੇ ਵਾਲ ਕਟਵਾਏ ਹਨ।

ਕੈਂਸਰ ਪੀੜਤ ਮਰੀਜਾਂ ਦਾ ਦੁੱਖ ਸਾਂਝਾ ਕਰਦਿਆਂ ਆਪਣਾ ਨਵਾਂ ਲੁੱਕ ਨੂੰ ਸਾਂਝਾ ਕਰਦੇ ਹੋਏ ਲੋਕਾਂ ਨੂੰ ਆਪਣੇ ਵਾਲ ਦਾਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਅਜਿਹਾ ਕਰਨ ਨਾਲ ਇੱਕ ਲੋੜਵੰਦ ਕੈਂਸਰ ਮਰੀਜ਼ ਨੂੰ ਇੱਕ ਸਸਤੀ ਵਿੱਗ ਮਿਲ ਸਕਦੀ ਹੈ।

ਟਵਿੱਟਰ ‘ਤੇ ਆਪਣੀ ਪੋਸਟ ਸਾਂਝੀ ਕਰਦਿਆਂ ਡਾਕਟਰ ਨਵਜੋਤ ਕੌਰ ਨੇ ਕਿਹਾ- ਚੀਜ਼ਾਂ ਨੂੰ ਨਾਲੇ ‘ਚ ਸੁੱਟਣਾ ਦੂਜਿਆਂ ਲਈ ਬਹੁਤ ਮਾਅਨੇ ਰੱਖਦਾ ਹੈ। ਮੈਂ ਹੁਣੇ ਹੀ ਆਪਣੇ ਲਈ ਇੱਕ ਕੁਦਰਤੀ ਵਾਲ ਵਿੱਗ ਦੀ ਕੀਮਤ ਬਾਰੇ ਪੁੱਛਗਿੱਛ ਕੀਤੀ, ਜੋ ਲਗਭਗ 50,000 ਤੋਂ 70,000 ਰੁਪਏ ਹੈ ਅਤ ਇਸਦੀ ਮੈਨੂੰ ਦੂਜੀ ਕੀਮੋਥੈਰੇਪੀ ਤੋਂ ਬਾਅਦ ਲੋੜ ਪਵੇਗੀ । ਇਸ ਲਈ ਮੈਂ ਕੈਂਸਰ ਦੇ ਮਰੀਜ਼ ਨੂੰ ਆਪਣੇ ਵਾਲ ਦਾਨ ਕਰਨ ਦਾ ਫੈਸਲਾ ਕੀਤਾ ਕਿਉਂਕਿ ਜ਼ਿਆਦਾ ਦਾਨ ਕਰਨ ਦਾ ਮਤਲਬ ਹੈ ਸਸਤੇ ਵਾਲ…

ਪਿਛਲੇ ਮਹੀਨੇ ਕੈਂਸਰ ਦਾ ਆਪਰੇਸ਼ਨ ਹੋਇਆ

ਡਾਕਟਰ ਨਵਜੋਤ ਕੌਰ ਨੇ ਪਿਛਲੇ ਮਹੀਨੇ ਹੀ ਕੈਂਸਰ ਦਾ ਅਪਰੇਸ਼ਨ ਕਰਵਾਇਆ ਹੈ। ਉਨ੍ਹਾਂ ਦਾ ਕੈਂਸਰ ਦੂਜੀ ਸਟੇਜ ਵਿੱਚ ਸੀ। ਉਨ੍ਹਾਂ ਨੇ ਅਪਰੇਸ਼ਨ ਤੋਂ ਪਹਿਲਾਂ ਆਪਣੇ ਪਤੀ ਨਵਜੋਤ ਸਿੰਘ ਸਿੱਧੂ ਲਈ ਪੋਸਟ ਵੀ ਸ਼ੇਅਰ ਕੀਤੀ ਸੀ।

ਕੀਮੋਥੈਰੇਪੀ ਦੇ ਬਾਅਦ ਵਾਲ ਝੜਨਾ

ਦਰਅਸਲ ਡਾਕਟਰ ਨਵਜੋਤ ਕੌਰ ਨੂੰ ਹੁਣ ਕੀਮੋਥੈਰੇਪੀ ਕਰਵਾਉਣੀ ਪਈ ਹੈ। ਦੂਜੀ ਕੀਮੋਥੈਰੇਪੀ ਵਿੱਚ ਉਨ੍ਹਾਂ ਦੇ ਵਾਲ ਝੜਨੇ ਸ਼ੁਰੂ ਹੋ ਜਾਣਗੇ। ਜਿਸ ਲਈ ਉਨ੍ਹਾਂ ਨੂੰ ਵਿੱਗ ਦੀ ਲੋੜ ਪਵੇਗੀ। ਡਾਕਟਰ ਨਵਜੋਤ ਕੌਰ ਲਿਖਦੀ ਹੈ ਕਿ ਜਦੋਂ ਉਸਨੇ ਆਪਣੇ ਲਈ ਕੁਦਰਤੀ ਵਿੱਗ ਲੱਭਣੇ ਸ਼ੁਰੂ ਕੀਤੇ ਤਾਂ ਉਸਨੂੰ 50 ਤੋਂ 70 ਹਜ਼ਾਰ ਰੁਪਏ ਵਿੱਚ ਮਿਲ ਰਹੇ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਕੈਂਸਰ ਦੇ ਮਰੀਜ਼ਾਂ ਦਾ ਦਰਦ ਸਮਝਿਆ ਹੈ।