Punjab

ਚੀਨ ‘ਤੇ ਰੱਖਿਆ ਮੰਤਰੀ ਦਾ ਵੱਡਾ ਬਿਆਨ ! ਉੱਤਰੀ ਸੈਕਟਰ ਵਿੱਚ ਹਾਲਾਤ ਤਣਾਅਪੂਰਨ ! LAC ‘ਤੇ ਤਿੱਖੀ ਨਜ਼ਰ ਰੱਖੇ ਫੌਜ!

ਬਿਊਰੋ ਰਿਪੋਰਟ : ਚੀਨ ਨਾਲ ਰਿਸ਼ਤਿਆਂ ਨੂੰ ਲੈਕੇ ਇੱਕ ਵਾਰ ਮੁੜ ਤੋਂ ਤਲਖੀ ਸਾਹਮਣੇ ਆਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੌਜ ਨੂੰ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ ਯਾਨੀ (LAC) ‘ਤੇ ਤਿੱਖੀ ਨਜ਼ਰ ਰੱਖਣ ਲਈ ਕਿਹਾ ਹੈ । ਰੱਖਿਆ ਮੰਤਰੀ ਨੇ ਕਿਹਾ ਕਿ ਉੱਤਰੀ ਸੈਕਟਰ ਵਿੱਚ ਹਾਲਾਤ ਤਣਾਅਪੂਰਨ ਬਣ ਗਏ ਹਨ। ਜ਼ਮੀਨੀ ਫੌਜ ਕਮਾਂਡਰਜ਼ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਰਾਜਨਾਥ ਸਿੰਘ ਨੇ ਫੌਜ ਨੂੰ ਕਿਹਾ ਕਿ ਉਹ ਦੁਨੀਆ ਭਰ ਵਿੱਚ ਹੋ ਰਹੀ ਸਿਆਸੀ ਤਬਦੀਲੀਆਂ ‘ਤੇ ਨਜ਼ਰ ਰੱਖਣ ਅਤੇ ਉਸੇ ਦੇ ਮੁਤਾਬਿਕ ਆਪਣੀਆਂ ਯੋਜਨਾਵਾਂ ਨੂੰ ਬਣਾਉਣ ।

ਰੱਖਿਆ ਮੰਤਰੀ ਨੇ ਕਿਹਾ ਸਾਨੂੰ ਆਪਣੀ ਫੌਜ ‘ਤੇ ਪੂਰਾ ਯਕੀਨ ਹੈ ਕਿ ਚੀਨ ਨਾਲ ਲੱਗਦੇ ਬਾਰਡਰ ‘ਤੇ ਆਉਣ ਵਾਲੀ ਹਰ ਚੁਣੌਤੀ ਦਾ ਮੂੰਹ ਤੋੜ ਜਵਾਬ ਦੇਣਗੇ ।ਉਨ੍ਹਾਂ ਕਿਹਾ ਕਿ ਹਾਲਾਂਕਿ ਲੱਦਾਖ ਦਾ ਹੱਲ ਸ਼ਾਂਤੀ ਨਾਲ ਕੱਢਣ ਦੇ ਲਈ ਗੱਲਬਾਤ ਚੱਲ ਰਹੀ ਹੈ। ਰੱਖਿਆ ਮੰਤਰੀ ਦਾ ਇਹ ਬਿਆਨ ਤਾਂ ਆਇਆ ਹੈ ਜਦੋਂ ਮਈ ਵਿੱਚ ਭਾਰਤ ਅਤੇ ਚੀਨ ਦੇ ਵਿਚਾਲੇ ਲਗਾਤਾਰ ਚੌਥੇ ਸਾਲ ਗੱਲਬਾਤ ਸ਼ੁਰੂ ਹੋਣ ਵਾਲੀ ਹੈ । ਹੁਣ ਤੱਕ ਗੱਲਬਾਤ ਦੇ ਕਈ ਰਾਊਂਡ ਹੋ ਚੁੱਕੇ ਹਨ ਪਰ ਨਤੀਜਾ ਕੁਝ ਵੀ ਨਹੀਂ ਨਿਕਲਿਆ ਹੈ, ਦੋਵਾਂ ਦੇਸ਼ਾਂ ਵਿੱਚ ਗਲਵਾਨ ਵੈਲੀ,ਪੈਨਗੋਨਗ,ਗੋਗਰਾ ਅਤੇ ਹੋਟ ਸਪਰਿੰਗ ਨੂੰ ਲੈਕੇ ਵਿਵਾਦ ਹੈ । ਇਨ੍ਹਾਂ ਇਲਾਕਿਆਂ ਵਿੱਚ ਹੀ ਭਾਰਤ ਅਤੇ ਚੀਨ ਦੀ 60 ਹਜ਼ਾਰ ਫੌਜ ਤਿਆਰ ਖੜੀਆਂ ਹਨ ।

ਰੱਖਿਆ ਮੰਤਰੀ ਨੇ ਕਿਹਾ ਸਾਡੀ ਸਰਕਾਰ ਦੀ ਕੋਸ਼ਿਸ਼ ਹੈ ਕਿ ਉਹ ਆਪਣੇ ਫੌਜੀਆਂ ਨੂੰ ਚੰਗੇ ਹਥਿਆਰ,ਹਰ ਤਰ੍ਹਾਂ ਦੇ ਮੌਸਮ ਨਾਲ ਲੜਨ ਦੇ ਲਈ ਵਰਦੀ ਦੇਣ ਤਾਂਕਿ ਉਹ ਦੁਸ਼ਮਣ ਨਾਲ ਲੜਨ ਵੇਲੇ ਆਪਣੇ ਆਪ ਨੂੰ ਕਮਜ਼ੋਰ ਨਾ ਸਮਝਣ। ਉਨ੍ਹਾਂ ਕਿਹਾ ਲੜਾਈ ਲਈ ਤਿਆਰ ਰਹਿਣ ਦੀ ਜ਼ਰੂਰਤ ਹੈ,ਕਦੋਂ ਵੀ ਕਿਸੇ ਵੀ ਵੇਲੇ ਦੁਸ਼ਮਣ ਦੇ ਨਾਪਾਕ ਮਨਸੂਬਿਆਂ ਦਾ ਜਵਾਬ ਦੇਣਾ ਪੈ ਸਕਦਾ ਹੈ । ਰੱਖਿਆ ਮੰਤਰੀ ਨੇ ਕਿਹਾ ਚੀਨ ਨਾਲ ਮੁਕਾਬਲਾ ਕਰਨ ਦੇ ਲਈ ਅਸੀਂ ਲੱਦਾਖ ਸੈਕਟਰ ਨੂੰ ਹੋਰ ਸੁਵਿਧਾਵਾਂ ਦੇ ਨਾਲ ਲੈਸ ਕਰ ਰਹੇ ਹਾਂ ਤਾਂਕਿ ਜਦੋਂ ਵੀ ਚੀਨ ਨੂੰ ਜਵਾਬ ਦੇਣ ਲਈ ਲੋੜ ਪਏ ਤਾਂ ਅਸੀਂ ਤਿਆਰ ਰਹੀਏ ।

ਰੱਖਿਆ ਮੰਤਰੀ ਨੇ ਕਿਹਾ ਪਾਕਿਸਤਾਨ ਵੱਲੋਂ ਵੀ ਸਾਨੂੰ ਅਲਰਟ ਰਹਿਣਾ ਚਾਹੀਦਾ ਹੈ,ਉਨ੍ਹਾਂ ਕਿਹਾ ਮੈਨੂੰ ਯਕੀਨ ਹੈ ਜਿਸ ਤਰ੍ਹਾਂ ਨਾਲ ਜੰਮੂ-ਕਸ਼ਮੀਰ ਵਿੱਚ ਸਾਂਤੀ ਲਿਆਉਣ ਦੇ ਲਈ ਫੌਜ ਅਤੇ ਸੁਰੱਖਿਆ ਬਲਾਂ ਨੇ ਆਪਸੀ ਤਾਲਮੇਲ ਨਾਲ ਦਹਿਸ਼ਤਗਰਦਾਂ ਨੂੰ ਮੂੰਹ ਤੋਂੜ ਜਵਾਬ ਦਿੱਤਾ ਹੈ ਇਹ ਅੱਗੇ ਵੀ ਜਾਰੀ ਰਹੇਗਾ ਅਤੇ ਅਸੀਂ ਪਾਕਿਸਤਾਨ ਦੇ ਕਿਸੇ ਮਨਸੂਬ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ।