Punjab

ਵੱਖ-ਵੱਖ ਵਿਭਾਗਾਂ ‘ਚ ਨੌਕਰੀ ਦੇ ਇਮਤਿਹਾਨਾਂ ਲਈ ਪੰਜਾਬ ਸਰਕਾਰ ਵੱਲੋਂ ਤਰੀਕਾਂ ਦਾ ਐਲਾਨ ! 2 ਦਿਨ ਹੋਵੇਗੀ ਪ੍ਰੀਖਿਆ

ਬਿਊਰੋ ਰਿਪੋਰਟ : ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿੱਚ ਨੌਕਰੀ ਦੇ ਲਈ ਇਮਤਿਹਾਨਾਂ ਦੀ ਤਰੀਕਾਂ ਦਾ ਐਲਾਨ ਹੋ ਗਿਆ ਹੈ । ਪ੍ਰੀਖਿਆ ਦੇ ਲਈ 2 ਤਰੀਕਾਂ ਮਿਥੀ ਗਈਆਂ ਹਨ, 15 ਮਈ ਅਤੇ 19 ਮਈ 2023 ਨੂੰ ਇਮਤਿਹਾਨ ਹੋਣਗੇ । ਸਹਾਇਕ ਕਮਿਸ਼ਨਰਾਂ,ਵਾਧੂ ਸਹਾਇਕ ਕਮਿਸ਼ਨਰ,ਤਹਿਸੀਲਦਾਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਦੀ ਨਿਯੁਕਤੀ ਦੇ ਲਈ ਪ੍ਰੀਖਿਆ ਲਈ ਜਾਵੇਗੀ । ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਹੈ ਕਿ ਜਿਹੜੇ ਅਧਿਕਾਰੀ ਪ੍ਰੀਖਿਆ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ ਉਹ 28 ਅਪ੍ਰੈਲ 2023 ਤੱਕ ਆਪਣੇ ਵਿਭਾਗਾਂ ਰਾਹੀ ਪ੍ਰਸਨਲ ਵਿਭਾਗ ਦੇ ਸਕੱਤਰ ਅਤੇ ਵਿਭਾਗ ਪ੍ਰੀਖਿਆ ਕਮੇਟੀ,ਪੰਜਾਬ ਸਿਵਲ ਸਕੱਤਰੇਤ,ਚੰਡੀਗੜ੍ਹ ਵਿੱਚ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾ ਦੇਣ।

ਵਿਭਾਗ ਨੇ ਸਾਫ ਕਰ ਦਿੱਤਾ ਹੈ ਜਿਹੜੇ ਲੋਕ ਸਿੱਧੀ ਅਰਜ਼ੀ ਭੇਜਣਗੇ ਉਨ੍ਹਾਂ ਦੇ ਵਿਚਾਰ ਨਹੀਂ ਕੀਤਾ ਜਾਵੇਗਾ ਇਸ ਤੋਂ ਇਲਾਵਾ ਅਧੂਰੀਆਂ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਜਾਵੇਗਾ,ਸਿਰਫ ਇਨ੍ਹਾਂ ਹੀ ਨਹੀਂ ਕੋਈ ਰੋਲ ਨੰਬਰ ਵੀ ਨਹੀਂ ਜਾਰੀ ਕੀਤਾ ਜਾਵੇਗਾ ਜਿਸ ਦੇ ਲਈ ਵਿਭਾਗ ਨਹੀਂ ਬਲਕਿ ਅਰਜ਼ੀ ਦੇਣ ਵਾਲਾ ਜ਼ਿੰਮੇਵਾਰ ਹੋਵੇਗਾ । ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਜਿਸ ਉਮੀਦਵਾਰ ਨੂੰ 10 ਮਈ 2023 ਤੱਕ ਦੀ ਪ੍ਰੀਖਿਆਵਾਂ ਲਈ ਰੋਲ ਨੰਬਰ ਨਹੀਂ ਮਿਲਦਾ,ਉਹ ਈ-ਮੇਲ ਕਰ ਸਕਦੇ ਹਨ ।

ਰੋਲ ਨੰਬਰ ਲੈਣ ਦੇ ਲਈ ਪੰਜਾਬ ਸਰਕਾਰ ਨੇ (supdt.pcs@punjab.gov.in) ਈ-ਮੇਲ ਜਾਰੀ ਕੀਤਾ ਹੈ ਜਦਕਿ ਵਿਭਾਗ ਵੱਲੋਂ ਟੈਲੀਫੋਨ ਨੰਬਰ (0172-2740553 ਵੀ ਜਾਰੀ ਕੀਤਾ ਗਿਆ ਹੈ ।