ਬਿਊਰੋ ਰਿਪੋਰਟ : ਅਮਹੋਲ ਤੋਂ ਬੀਜੇਪੀ ਦੇ ਯੂਥ ਵਿੰਗ ਦੇ ਮੈਂਬਰ ਨੂੰ ਲੈਕੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਸ਼ਰਨ ਭੱਟੀ ਨੇ ਟਰੇਨ ਦੇ ਅੱਗੇ ਛਾਲ ਮਾਰ ਕੇ ਸੂਸਾਈਡ ਕਰ ਲਿਆ ਹੈ । ਖੁਦਖੁਸ਼ੀ ਤੋਂ ਪਹਿਲਾਂ ਉਸ ਨੇ ਸੂਸਾਈਡ ਨੋਟ ਵੀ ਲਿੱਖਿਆ ਹੈ,ਜਿਸ ਵਿੱਚ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਕਾਰੋਬਾਰੀ ਸਾਥੀਆਂ ਨੂੰ ਦੱਸਿਆ ਹੈ, ਉਸ ਨੇ ਲਿਖਿਆ ਕਿ ਉਹ ਮੈਨੂੰ ਪਿਛਲੇ ਇੱਕ ਮਹੀਨੇ ਤੋਂ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰ ਰਹੇ ਸਨ। ਤੰਗ ਪਰੇਸ਼ਾਨ ਹੋ ਕੇ ਉਸ ਨੇ ਆਪਣੀ ਜਾਨ ਲੈਣ ਦਾ ਫੈਸਲਾ ਲਿਆ ਹੈ । ਸ਼ਰਨ ਭੱਟੀ ਨੇ ਖੁਦਕਸ਼ੀ ਤੋਂ ਪਹਿਲਾਂ ਸੂਸਾਈਡ ਨੋਟ ਵੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪਾਇਆ ਹੈ । ਉਧਰ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ।
ਸ਼ਰਨ ਭੱਟੀ ਦਾ ਪਰਿਵਾਰ ਵੀ ਉਸ ਦੇ ਸੂਸਾਈਡ ਦੀ ਖ਼ਬਰ ਤੋਂ ਹੈਰਾਨ ਅਤੇ ਪਰੇਸ਼ਾਨ ਹੈ,ਉਨ੍ਹਾਂ ਨੂੰ ਯਕੀਨ ਨਹੀਂ ਆ ਰਿਹਾ ਹੈ ਕਿ ਸ਼ਰਨ ਅਜਿਹਾ ਕਦਮ ਚੁੱਕ ਲਏਗਾ, ਉਨ੍ਹਾਂ ਨੇ ਮੰਗ ਕੀਤੀ ਹੈ ਕਿ ਜਿਹੜੇ ਲੋਕ ਉਸ ਨੂੰ ਪਰੇਸ਼ਾਨ ਕਰ ਰਹੇ ਸਨ ਉਨ੍ਹਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਣਾ ਚਾਹੀਦੀ ਹੈ, ਪੁਲਿਸ ਸੂਸਾਈਡ ਦੀ ਪੜਤਾਲ ਕਰ ਰਹੀ ਹੈ, ਮਰਨ ਤੋਂ ਪਹਿਲਾਂ ਜਿੰਨਾਂ ਲੋਕਾਂ ਦੇ ਨਾਂ ਸ਼ਰਨ ਭੱਟੀ ਨੇ ਲਿੱਖੇ ਸਨ ਉਨ੍ਹਾਂ ਤੋਂ ਪੁਲਿਸ ਪੁੱਛ-ਗਿੱਛ ਕਰ ਸਕਦੀ ਹੈ। ਜੇਕਰ ਪੁਲਿਸ ਨੂੰ ਕੁਝ ਨਜ਼ਰ ਆਵੇਗਾ ਤਾਂ ਠੋਸ ਕਾਰਵਾਈ ਕੀਤੀ ਜਾ ਸਕਦੀ ਹੈ।