ਚੰਡੀਗੜ੍ਹ : ਪਿਛਲੇ ਦਿਨਾਂ ਤੋਂ ਇੱਕ ਦਮ ਵਧੇ ਤਾਪਮਾਨ ਤੋਂ ਬਾਅਦ ਪੰਜਾਬ ਵਿੱਚ ਹੁਣ ਮੁੜ ਮੀਂਹ ਪੈਣ ਦੀ ਚੇਤਾਵਨੀ ਜਾਰੀ ਹੋਈ ਹੈ। ਮੌਸਮ ਕੇਂਦਰ ਚੰਡੀਗੜ੍ਹ ਨੇ ਆਉਣ ਵਾਲੇ ਦਿਨਾਂ ਲਈ ਸੂਬੇ ਵਿੱਚ ਯੈਲੂ ਅਲਰਟ ਜਾਰੀ ਕੀਤਾ ਹੈ।
ਮੌਸਮ ਕੇਂਦਰ ਨੇ 19 ਅਪ੍ਰੈਲ ਤੱਕ ਮੌਸਮ ਦੀ ਪੇਸ਼ੀਨਗੋਈ ਜਾਰੀ ਕੀਤੀ ਹੈ। ਜਿਸ ਮੁਤਾਬਕ ਕੱਲ ਯਾਨੀ 16 ਅਪ੍ਰੈਲ ਨੂੰ ਸੂਬੇ ਦੇ ਮਾਝੇ ਖੇਤਰ ਦੇ ਜ਼ਿਲੇ ਪਠਾਨਕੋਟ, ਗੁਰਦਾਸਪੁਰ ,ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਵਿੱਚ ਕਿਤੇ ਕਿਤੇ ਹਲਕਾ ਮੀਂਹ ਪਵੇਗਾ।
17 ਅਪ੍ਰੈਲ ਨੂੰ ਪੰਜਾਬ ਦੇ ਕੁੱਝ ਜ਼ਿਲਿਆਂ ਵਿੱਚ ਗਰਜ ਚਮਕ ਨਾਲ ਮੀਂਹ ਅਤੇ 30 ਤੋਂ 40 ਕਿੱਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਵਾਵਨਾ ਹੈ। ਜਿੰਨਾਂ ਵਿੱਚ ਮਾਝਾ ਖੇਤਰ ਦੇ ਪਠਾਨਕੋਟ, ਗੁਰਦਾਸਪੁਰ ,ਅੰਮ੍ਰਿਤਸਰ , ਤਰਨਤਾਰਨ ਅਤੇ ਦੋਆਬੇ ਖੇਤਰ ਦੇ ਹੁਸ਼ਿਆਰਪੁਰ , ਕਪੂਰਥਲਾ ਅਤੇ ਜਲੰਧਰ ਅਤੇ ਪੱਛਮਾ ਮਾਲਵਾ ਦੇ ਫਿਰੋਜ਼ਪੁਰ ਅਤੇ ਮੋਗਾ ਸ਼ਾਮਲ ਹਨ। ਇਸ ਤੋਂ ਇਲਵਾ ਬਾਕੀ ਜ਼ਿਲਿਆਂ ਵਿੱਚ ਮੌਸਮ ਸਾਫ ਰਹੇਗਾ।
18 ਅਪ੍ਰੈਲ ਨੂੰ ਪੰਜਾਬ ਦੇ ਸਾਰਿਆਂ ਜ਼ਿਲਿਆਂ ਵਿੱਚ ਹੀ ਗਰਜ ਚਮਕ ਨਾਲ ਹਲਕਾ ਮੀਂਹ ਦੱਸਿਆ ਗਿਆ ਹੈ। ਇਸਦੇ ਨਾਲ ਹੀ ਜ਼ਿਆਦਾਤਰ ਜ਼ਿਲਿਆਂ ਵਿੱਚ 30 ਤੋਂ 40 ਕਿੱਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਇਸ ਦਿਨ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿਖੇ 50 ਤੋਂ 75 ਫੀਸਦੀ ਤੱਕ ਮੀਂਹ ਦੱਸਿਆ ਗਿਆ ਹੈ।
19 ਅਪ੍ਰੈਲ ਦੀ ਗੱਲ ਕਰੀਏ ਤਾਂ ਪੰਜਾਬ ਦੇ ਜ਼ਿਆਦਾਤਰ ਜ਼ਿਲਿਆਂ ਵਿੱਚ 30-40 ਕਿੱਲੋਮੀਟਰ ਨਾਲ ਤੇਜ਼ ਰਫ਼ਤਾਰ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਜਦਕਿ ਕੁੱਝ ਜ਼ਿਲਿਆਂ ਵਿੱਚ ਸਿਰਫ ਗਰਜ ਚਕਮ ਨਾਲ ਹੀ ਮੀਂਹ ਦੱਸ਼ਿਆ ਗਿਆ ਹੈ। ਇਸ ਦਿਨ ਪਠਾਨਕੋਟ, ਗੁਰਦਾਸਪੁਰ ,ਅੰਮ੍ਰਿਤਸਰ , ਤਰਨਤਾਰਨ ਅਤੇ ਦੋਆਬੇ ਖੇਤਰ ਦੇ ਹੁਸ਼ਿਆਰਪੁਰ , ਕਪੂਰਥਲਾ ਅਤੇ ਜਲੰਧਰ ਵਿਖੇ 50 ਤੋਂ 75 ਫੀਸਦੀ ਤੱਕ ਮੀਂਹ ਦੱਸਿਆ ਗਿਆ ਹੈ।