Punjab

ਪੰਜਾਬ ਦੇ ਨਵ-ਜਨਮੇ ਬੱਚੇ ਦੀ ਚਮੜੀ ਪਲਾਸਟਿਕ ਦੀ ! ਲੱਖਾਂ ਵਿੱਚੋਂ ਇੱਕ ਪੈਦਾ ਹੁੰਦਾ ਹੈ ! ਡਾਕਟਰਾਂ ਨੇ ਇਸ ਤਕਨੀਕ ਨਾਲ ਬੱਚੇ ਨੂੰ ਦਿੱਤਾ ਨਵਾਂ ਜੀਵਨ !

ਬਿਊਰੋ ਰਿਪੋਰਟ : ਜੀਰਕਪੁਰ ਵਿੱਚ ਪਤੀ-ਪਤਨੀ ਦਾ ਪਲਾਸਟਿਕ ਦੀ ਚਮੜੀ ਵਾਲਾ ਬੱਚਾ ਹੋਇਆ, ਪਹਿਲਾਂ ਇਸ ਦਾ ਇਲਾਜ ਚੰਡੀਗੜ੍ਹ ਦੇ ਵੱਡੇ ਹਸਪਤਾਲ ਵਿੱਚ ਚੱਲ ਰਿਹਾ ਸੀ ਪਰ ਉੱਥੇ ਦੇ ਡਾਕਟਰਾਂ ਨੇ ਹੱਥ ਖੜੇ ਕਰ ਦਿੱਤੇ। ਜਿਸ ਤੋਂ ਬਾਅਦ ਬੱਚੇ ਨੂੰ ਪਾਣੀਪਤ ਦੇ ਹਸਪਤਾਲ ਵਿੱਚ ਲਿਆਇਆ ਗਿਆ ਜਿੱਥੇ ਉਸ ਨੂੰ ਨਵਾਂ ਜਨਮ ਮਿਲਿਆ ਹੈ, ਤਕਰੀਬਨ 1 ਮਹੀਨੇ ਦੇ ਇਲਾਜ਼ ਦੇ ਬਾਅਦ ਕਾਲੋਡੀਅਨ ਸਿੰਡਰੋਮ ਨਾਲ ਪੀੜਤ ਬੱਚਾ 70 ਫੀਸਦੀ ਠੀਕ ਹੋ ਗਿਆ ਅਤੇ ਹੁਣ ਉਹ ਜਲਦ ਰਿਕਵਰ ਕਰ ਲਏਗਾ। ਬੱਚੇ ਦਾ ਇਲਾਜ 100 ਫੀਸਦੀ ਠੀਕ ਹੋਣ ਤੱਕ ਚੱਲ ਦਾ ਰਹੇਗਾ,ਜਿਸ ਵਿੱਚ ਕੁਝ ਸਮਾਂ ਲੱਗ ਸਕਦਾ ਹੈ । ਡਾਕਟਰਾਂ ਮੁਤਾਬਿਕ 1 ਲੱਖ ਬੱਚਿਆਂ ਵਿੱਚ ਇੱਕ ਬੱਚਾ ਅਜਿਹਾ ਪੈਦਾ ਹੁੰਦਾ ਹੈ ।

36 ਹਫਤੇ ਵਿੱਚ ਪੈਦਾ ਹੋਇਆ ਸੀ ਬੱਚਾ

ਨਿਯੋਨੇਟੋਲਾਇਜਿਟ ਅਤੇ ਪੀਡੀਆਟ੍ਰਿਸ਼ੀਅਨ ਡਾਕਟਰ ਸ਼ਾਲੀਨ ਪਾਰੀਕ ਨੇ ਦੱਸਿਆ ਕਿ ਬੱਚੇ ਦਾ ਜਨਮ 28 ਫਰਵਰੀ 2023 ਨੂੰ ਜੀਰਕਪੁਰ ਦੇ ਇੱਕ ਪਰਿਵਾਰ ਵਿੱਚ 36 ਹਫਤਿਆਂ ਵਿੱਚ ਹੋਇਆ,ਬੱਚੇ ਨੂੰ ਜਨਮ ਤੋਂ ਹੀ ਕੋਜੇਨਿਟਲ ਸਕਿਨ ਡਿਸਆਰਡਰ ਸੀ। ਇਸ ਵਿੱਚ ਪਲਾਸਟਿਕ ਵਰਗੀ ਤੰਗ ਮੋਮ ਵਾਲੀ ਚਮੜੀ ਹੁੰਦੀ ਹੈ। ਬੱਚੇ ਦੀ ਡਿਲੀਵਰੀ ਪਹਿਲਾਂ ਇਸ ਲਈ ਕਰਨੀ ਪਈ ਕਿਉਂਕਿ ਬੱਚੇ ਦੀ ਮਾਂ ਕਾਫੀ ਮੁਸ਼ਕਲ ਦੌਰ ਤੋਂ ਗੁਜ਼ਰ ਰਹੀ ਸੀ। ਬੱਚੇ ਦੀ ਛਾਤੀ,ਹੱਥ ਪੈਰ ਅਤੇ ਨਿਚਲੀ ਹਿੱਸਾ ਲਾਲ ਸੀ। ਮੈਡੀਕਲ ਭਾਸ਼ਾ ਵਿੱਚ ਇਸ ਨੂੰ ਕੋਲੋਡੀਅਨ ਝਿੱਲੀ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ । ਇਸ ਦੀ ਵਜ੍ਹਾ ਨਾਲ ਬੱਚੇ ਦੀ ਬੁੱਲ ਫੱਟੇ ਹੋਏ ਸਨ ਕੰਨ ਵਿੱਚ ਵੀ ਤਕਲੀਫ ਸੀ,ਕੁਝ ਦਿਨ ਦੇ ਲਈ ਪੈਰੀਫੇਰੀਅਲ ਹਸਪਤਾਲ ਦੇ ਸ਼ੁਰੂਆਤੀ ਇਲਾਜ ਦੇ ਬਾਅਦ ਬੱਚੇ ਨੂੰ ਪਾਣੀਪਤ ਦੇ ਇੱਕ ਸੈਂਟਰ NICU ਵਿੱਚ ਰੈਫਰ ਕਰ ਦਿੱਤਾ ਗਿਆ। ਇੱਥੇ ਆਉਣ ਤੋਂ ਬਾਅਦ ਬੱਚੇ ਨੂੰ ਆਕਸੀਜਨ ਸਪੋਰਟ ਸਿਸਟਮ ਦਿੱਤਾ ਗਿਆ ਅਤੇ ਉਸ ਨੂੰ 70 ਫੀਸਦੀ ਨਮੀ ਵਾਲੇ ਇਨਕਯੂਬੇਟਰ ਵਿੱਚ ਰੱਖਿਆ ਗਿਆ ।

50 ਫੀਸਦੀ ਬੱਚਿਆਂ ਦੀ ਮੌਤ ਹੋ ਜਾਂਦੀ ਹੈ

ਡਾਕਟਰ ਸ਼ਾਲੀਨ ਪਾਰੀਕ ਦੇ ਮੁਤਾਬਿਕ ‘ਦ ਕੋਲੋਡੀਅਨ ਬੇਬੀ ਸਿੰਡਰੋਮ ਇੱਕ ਗੰਭੀਰ ਬਿਮਾਰੀ ਹੈ ਅਤੇ ਚਮੜੀ ਦੇ ਲਈ ਖਤਰਨਾਕ ਹੈ,ਇਸ ਬਿਮਾਰੀ ਨਾਲ ਪੀੜਤ ਬਹੁਤ ਘੱਟ ਬੱਚੇ ਜੀਵਨ ਦੇ ਕੁਝ ਹਫਤੇ ਵੀ ਜ਼ਿੰਦਾ ਰਹਿ ਸਕਦੇ ਹਨ। ਉਨ੍ਹਾਂ ਦੀ ਮੌਤ 50 ਫੀਸਦੀ ਤੱਕ ਹੁੰਦੀ ਹੈ।

ਚਮੜੀ ਸਖਤ ਹੋ ਕੇ ਫੱਟਣ ਲੱਗ ਦੀ ਹੈ

ਮਹਿਲਾ ਅਤੇ ਪੁਰਸ਼ਾ ਵਿੱਚ 23-23 ਕ੍ਰੋਮੋਸੋਮ ਪਾਏ ਜਾਂਦੇ ਹਨ,ਜੇਕਰ ਦੋਵਾਂ ਦੇ ਕ੍ਰੋਮੋਸੋਮ ਬਿਮਾਰ ਹੋਣ ਤਾਂ ਬੱਚਾ ਕੋਲੋਡੀਅਨ ਹੋ ਸਕਦਾ ਹੈ, ਇਸ ਰੋਗ ਨਾਲ ਬੱਚੇ ਦੇ ਸਰੀਰ ਵਿੱਚ ਪਲਾਸਟਿਕ ਦੀ ਪਰਤ ਚੜ ਜਾਂਦੀ ਹੈ,ਹੋਲੀ-ਹੋਲੀ ਇਹ ਪਰਤ ਫੱਟਣ ਲੱਗ ਦੀ ਹੈ ਅਤੇ ਇਸ ਦਾ ਦਰਦ ਬਰਦਾਸ਼ਤ ਨਹੀਂ ਹੁੰਦਾ ਹੈ। ਜੇਕਰ ਇਹ ਬਿਮਾਰੀ ਵੱਧ ਜਾਵੇ ਤਾਂ ਬੱਚੇ ਨੂੰ ਬਚਾਉਣਾ ਮੁਸ਼ਕਿਲ ਹੁੰਦਾ ਹੈ,ਕਈ ਮਾਮਲਿਆਂ ਵਿੱਚ ਬੱਚੇ 10 ਦਿਨਾਂ ਦੇ ਅੰਦਰ ਪਲਾਸਟਿਕ ਚਮੜੀ ਨੂੰ ਛੱਡ ਦਿੰਦੇ ਹਨ,ਇਸ ਨਾਲ ਪੀੜਤ 10 ਫੀਸਦੀ ਬੱਚੇ ਠੀਕ ਹੋ ਜਾਂਦੇ ਹਨ ।