ਬਿਊਰੋ ਰਿਪੋਰਟ : ਜਲੰਧਰ ਜ਼ਿਮਨੀ ਚੋਣ ਜਲੰਧਰ ਵੈਸਟ ਹਲਕੇ ਦੇ ਆਲੇ ਦੁਆਲੇ ਹੀ ਘੁੰਮ ਦੀ ਹੋਈ ਨਜ਼ਰ ਆ ਰਹੀ ਹੈ। ਜਲੰਧਰ ਵੈਸਟ ਤੋਂ ਬੀਜੇਪੀ ਦਾ ਸਭ ਤੋਂ ਵੱਡਾ ਚਿਹਰਾ ਭਗਤ ਚੁੰਨੀ ਲਾਲ ਦੇ ਪੁੱਤਰ ਮੋਹਿੰਦਰ ਭਗਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ । ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਇਸ ਮੌਕੇ ਆਪ ਵੈਸਟ ਦੇ ਵਿਧਾਇਕ ਸ਼ੀਤਲ ਅੰਨੁਰਾਲ ਵੀ ਉਨ੍ਹਾਂ ਨੇ ਨਾਲ ਸਨ। ਚੁੰਨੀ ਨਾਲ ਭਗਤ ਦਾ ਜਲੰਧਰ ਵੈਸਟ ਵਿੱਚ ਵੱਡਾ ਕੱਦ ਹੈ ਉਨ੍ਹਾਂ ਦੇ ਪੁੱਤਰ ਮੋਹਿੰਦਰ ਭਗਤ ਵੀ ਇਸੇ ਹਲਕੇ ਤੋਂ 2017 ਦੀਆਂ ਵਿਧਾਨਸਭਾ ਚੋਣਾਂ ਲੜ ਚੁੱਕੇ ਹਨ । ਅਕਾਲੀ-ਬੀਜੇਪੀ ਸਰਕਾਰ ਵਿੱਚ ਭਗਤ ਚੁੰਨੀ ਨਾਲ ਮੰਤਰੀ ਵੀ ਰਹੇ ਹਨ ਅਤੇ ਵਿਧਾਨਸਭਾ ਵਿੱਚ ਪਾਰਟੀ ਦੇ ਆਗੂ ਵੀ ਸਨ। 2017 ਵਿੱਚ ਉਨ੍ਹਾਂ ਦੇ ਪੁੱਤਰ ਮੋਹਿੰਦਰ ਭਗਤ ਨੇ ਚੋਣ ਲੜੀ ਸੀ ਪਰ ਉਹ ਕਾਂਗਰਸ ਦੇ ਸ਼ੁਸ਼ੀਲ ਰਿੰਕੂ ਤੋਂ ਹਾਰ ਗਏ ਸਨ। ਭਗਤ ਚੁੰਨੀ ਨਾਲ ਜਲੰਧਰ ਹਲਕੇ ਵਿੱਚ ਬੀਜੇਪੀ ਦਾ ਸਭ ਤੋਂ ਵੱਡਾ ਦਲਿਤ ਚਿਹਰਾ ਹਨ ਪਰ ਅਸ਼ਵਨੀ ਸ਼ਰਮਾ ਨੇ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਭਗਤ ਚੁੰਨੀ ਲਾਲ ਦੇ ਪਰਿਵਾਰ ਨੂੰ ਅਣਗੋਲਿਆ ਕੀਤਾ ਜਾ ਰਿਹਾ ਸੀ ਇਸੇ ਲਈ ਉਨ੍ਹਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ ।
ਜਲੰਧਰ ਵੈਸਟ ਹਲਕੇ ਦੇ ਆਲੇ ਦੁਆਲੇ ਲੋਕਸਭਾ ਚੋਣ
ਆਮ ਆਦਮੀ ਪਾਰਟੀ ਨੇ ਜਲੰਧਰ ਵੈਸਟ ਹਲਕੇ ਤੋਂ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਨੂੰ ਟਿਕਟ ਦਿੱਤੀ ਹੈ, ਵਿਧਾਇਕ ਸ਼ੀਤਲ ਅੰਨੁਰਾਗ ਵੀ ਇਸੇ ਹਲਕੇ ਤੋਂ ਵਿਧਾਇਕ ਹਨ ਜੋ ਉਨ੍ਹਾਂ ਦੀ ਟਿਕਟ ਦਾ ਵਿਰੋਧ ਕਰ ਰਹੇ ਹਨ, ਹੁਣ ਬੀਜੇਪੀ ਤੋਂ ਆਪ ਵਿੱਚ ਸ਼ਾਮਲ ਹੋਏ ਮੋਹਿੰਦਰ ਭਗਤ ਵੀ ਜਲੰਧਰ ਵੈਸਟ ਹਲਕੇ ਤੋਂ ਹੀ ਸਾਬਕਾ ਉਮੀਦਵਾਰ ਸਨ, ਉਨ੍ਹਾਂ ਦੇ ਪਿਤਾ ਭਗਗਤ ਚੁੰਨੀ ਨਾਲ ਜਲੰਧਰ ਵੈਸਟ ਹਲਕੇ ਤੋਂ ਕਈ ਵਾਰ ਚੋਣ ਜਿੱਤ ਚੁੱਕੇ ਸਨ। ਉਨ੍ਹਾਂ ਨੇ ਹੀ ਜਲੰਧਰ ਵੈਸਟ ਹਲਕੇ ਨੂੰ ਬੀਜੇਪੀ ਦਾ ਇੱਕ ਸਮੇਂ ਗੜ ਬਣਾਇਆ ਸੀ।
ਸਾਰੀਆਂ ਹੀ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ
ਜਲੰਧਰ ਲੋਕਸਭਾ ਜ਼ਿਮਨੀ ਚੋਣ 10 ਮਈ ਨੂੰ ਹੋਵੇਗੀ,13 ਅਪ੍ਰੈਲ ਤੋਂ ਨਾਮਜ਼ਦਗੀਆਂ ਸ਼ੁਰੂ ਹੋ ਗਈਆਂ ਹਨ। ਸੂਬੇ ਦੀਆਂ ਸਾਰੀਆਂ ਹੀ ਪਾਰਟੀਆਂ ਨੇ ਉਮੀਦਾਵਰ ਐਲਾਨ ਦਿੱਤੇ ਹਨ। ਸਭ ਤੋਂ ਪਹਿਲਾਂ ਕਾਂਗਰਸ ਨੇ ਕਰਮਜੀਤ ਕੌਰ ਨੂੰ ਆਪਣਾ ਉਮੀਦਵਾਰ ਬਣਾਇਆ ਸੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ 1 ਦਿਨ ਪਹਿਲਾਂ ਪਾਰਟੀ ਵਿੱਚ ਕਾਂਗਰਸ ਤੋਂ ਸ਼ਾਮਲ ਹੋਏ ਸੁਸ਼ੀਲ ਰਿੰਕੂ ਨੂੰ ਟਿਕਟ ਦਿੱਤੀ । ਅਕਾਲੀ ਦਲ ਨੇ ਬੰਗਾ ਤੋਂ ਆਪਣੇ ਵਿਧਾਇਕ ਸੁਖਵਿੰਦਰ ਸੁੱਖੀ ਨੂੰ ਉਮੀਦਵਾਰ ਬਣਾਇਆ ਤਾਂ ਬੀਜੇਪੀ ਨੇ ਚਰਨਜੀਤ ਸਿੰਘ ਅਟਵਾਲ ਦੇ ਪੁੱਤਰ ਇੰਦਰ ਇਕਬਾਲ ਸਿੰਘ ‘ਤੇ ਦਾਅ ਖੇਡਿਆ ਹੈ । ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਗੁਰਜੰਟ ਸਿੰਘ ਕੱਟੂ ਨੂੰ ਉਮੀਦਵਾਰ ਐਲਾਨਿਆ ।