ਬਿਊਰੋ ਰਿਪੋਰਟ : ਇੱਕ ਕਾਰੋਬਾਰੀ ਨੇ ਆਪਣੇ ਮੈਨੇਜਰ ਨਾਲ ਅਜਿਹੀ ਹਰਕਤ ਕੀਤੀ ਹੈ ਜਿਸ ਨੂੰ ਸੁਣ ਕੇ ਰੂਹ ਕੰਬ ਜਾਵੇਗੀ । 32 ਸਾਲ ਦੇ ਸ਼ਿਵਮ ਜੌਹਰੀ ਨੂੰ ਖੰਬੇ ਨਾਲ ਬੰਨ ਕੇ ਰਾਡ ਨਾਲ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ । ਇੰਨਾਂ ਹੀ ਨਹੀਂ ਉਸ ਦੀ ਲਾਸ਼ ਨੂੰ ਹਸਪਤਾਲ ਦੇ ਬਾਹਰ ਸੁੱਟ ਦਿੱਤਾ,ਇਸ ਦਾ ਵੀਡੀਓ ਸਾਹਮਣੇ ਆਇਆ ਹੈ,ਸ਼ਿਵਮ ਦਾ ਵਿਆਹ ਅਗਲੇ ਮਹੀਨੇ ਹੀ ਸੀ। ਇਹ ਘਟਨਾ ਉੱਤਰ ਪ੍ਰਦੇਸ਼ ਦੇ ਸ਼ਾਹਜਹਾਨਪੁਰ ਤੋਂ ਸਾਹਮਣੇ ਆਈ ਹੈ । ਟਾਂਸਪੋਰਟ ਦੇ ਮੈਨੇਜਰ ਸ਼ਿਵਮ ਦੇ ਪਿਤਾ ਨੇ ਦੱਸਿਆ ਹੈ ਕਿ ਕਾਰੋਬਾਰੀ ਨੇ ਟਰਾਂਸਪੋਰਟ ਵਿੱਚ ਆਏ ਕੱਪੜੇ ਦੀ ਚੋਰੀ ਦੇ ਇਲਜ਼ਾਮ ਵਿੱਚ ਸ਼ਿਵਮ ਸਮੇਤ ਕੰਪਨੀ ਦੇ 4 ਮੁਲਾਜ਼ਮਾਂ ਨਾਲ ਕੁੱਟਮਾਰ ਕੀਤੀ ਹੈ । ਇਸ ਵਿੱਚ ਸ਼ਿਵਮ ਦੀ ਮੌਤ ਹੋ ਗਈ ਹੈ । ਜ਼ਖਮੀ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਸਵੀਮਿੰਗ ਪੂਲ ਵਿੱਚ ਪਾਕੇ ਕੇ ਕਰੰਟ ਵੀ ਲਗਾਇਆ ਗਿਆ ਸੀ,ਸ਼ਿਵਮ ਦੇ ਪਿਤਾ ਨੇ 2 ਕਾਰੋਬਾਰੀਆਂ ਸਮੇਤ 7 ਲੋਕਾਂ ਦੇ ਖਿਲਾਫ਼ ਕਤਲ ਦੇ ਇਲਜ਼ਾਮ ਵਿੱਚ FIR ਦਰਜ ਕਰਵਾਈ ਹੈ ।
ਕੁਝ ਦਿਨ ਪਹਿਲਾਂ ਹੋਏ ਸਨ ਕੱਪੜੇ ਚੋਰੀ
ਪਿਤਾ ਅਧੀਰ ਜੌਹਰੀ ਨੇ ਦੱਸਿਆ ਨੇ ਕੰਨਹਇਆ ਹੌਜਰੀ ਦੇ ਨਾਂ ‘ਤੇ ਕੱਪੜਾ ਫੈਕਟਰੀ ਹੈ,ਇਸ ਫੈਕਟਰੀ ਦਾ ਪੂਰਾ ਸਮਾਨ ਸੂਰੀ ਟਰਾਂਸਪੋਟਰ ਤੋਂ ਬਾਹਰ ਭੇਜਿਆ ਜਾਂਦਾ ਹੈ,ਸੂਰੀ ਟਰਾਂਸਪੋਰਟ ਵਿੱਚ ਸ਼ਿਵਮ ਮੈਨੇਜਰ ਸੀ, 4-5 ਦਿਨ ਪਹਿਲਾਂ ਟਰਾਂਸਪੋਰਟ ਗੋਦਾਮ ਵਿੱਚ ਕੱਪੜਾ ਚੋਰੀ ਹੋ ਗਿਆ,ਉਨ੍ਹਾਂ ਨੇ ਇਸ ਦਾ ਇਲਜ਼ਾਮ ਮੈਨੇਜਰ ਅਤੇ ਕੁਝ ਮੁਲਾਜ਼ਮਾਂ ਤੇ ਲੱਗਾ ਦਿੱਤਾ । ਪੁੱਤਰ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਨੀਰਜ਼ ਅਤੇ ਬੰਕਿਮ ਨੇ ਸਮਾਨ ਚੋਰੀ ਦਾ ਇਲਜ਼ਾਮ ਉਸ ‘ਤੇ ਲਗਾਇਆ ਹੈ ।
ਅਧੀਰ ਜੌਹਰੀ ਨੇ ਸਦਰ ਬਾਜ਼ਾਰ ਥਾਣੇ ਵਿੱਚ ਕੰਨਹਇਆ ਹੌਜਰੀ ਦੇ ਮਾਲਕ ਨੀਰਜ ਗੁਪਤਾ ਅਤੇ ਸੂਰੀ ਟਰਾਂਸਪੋਰਟ ਦੇ ਮਾਲਿਕ ਬੰਕਿਮ ਸੂਰੀ ਸਮੇਤ 7 ਲੋਕਾਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਵਾਇਆ ਹੈ । ਪਿਤਾ ਦਾ ਇਲਜ਼ਾਮ ਹੈ ਕਿ ਇੰਨਾਂ ਨੇ ਜ਼ਬਰਦਸਤੀ ਪੁੱਤਰ ‘ਤੇ ਚੋਰੀ ਦਾ ਇਲਜ਼ਾਮ ਲਗਾਇਆ ਅਤੇ ਉਸ ਨੂੰ ਜ਼ਬਰਦਸਤੀ ਕਬੂਲ ਕਰਨ ਨੂੰ ਕਿਹਾ, ਮੰਨਾ ਕਰਨ ‘ਤੇ ਉਸ ਨਾਲ ਕੁੱਟਮਾਰ ਕੀਤੀ ਗਈ ।
ਪਿਤਾ ਅਧੀਨ ਜੌਹਰੀ ਦੇ ਮੁਤਾਬਿਕ ਪੁੱਤਰ ਦੀ ਮੌਤ ਬਾਅਦ ਰਾਤ ਨੂੰ ਹੀ ਉਹ ਥਾਣੇ ਗਏ ਸਨ,ਪੁਲਿਸ ਮੁਲਾਜ਼ਮਾਂ ਨੇ ਮੁਕਦਮਾ ਦਰਜ ਕਰਨ ਤੋਂ ਆਨਾਕਾਨੀ ਕੀਤੀ, ਇਸ ਦੇ ਬਾਅਦ ਐੱਸਪੀ ਸਿੱਟੀ ਦੇ ਕੋਲ ਗਏ, ਉਨ੍ਹਾਂ ਦੇ ਨਿਰਦੇਸ਼ਾਂ ‘ਤੇ ਪੁਲਿਸ ਫਿਰ ਹਸਪਤਾਲ ਪਹੁੰਚੀ ਅਤੇ ਪੁੱਤਰ ਦੀ ਲਾਸ਼ ਨੂੰ ਪੋਸਟਮਾਰਟ ਲਈ ਭੇਜਿਆ । ਪਿਤਾ ਨੇ ਕਿਹਾ ਪੋਸਟਮਾਰਟਮ ਰਿਪੋਰਟ ਵਿੱਚ ਵੀ ਮੌਤ ਦਾ ਕਾਰਨ ਕੁੱਟਮਾਰ ਦੱਸਿਆ ਗਿਆ ਹੈ । ਉਧਰ ਪੁਲਿਸ ਨੇ ਦੇਰ ਸ਼ਾਮ ਗੋਦਾਮ ਵਿੱਚ ਛਾਪੇਮਾਰੀ ਕਰਕੇ ਅਹਿਮ ਸੁਰਾਗ ਹਾਸਲ ਕੀਤੇ ਹਨ,ਸੀਸੀਟੀਵੀ ਚੈੱਕ ਕਰਵਾਏ ਜਾ ਰਹੇ ਹਨ । ਪੁਲਿਸ ਨੇ ਕਿਹਾ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ ।