ਬਿਊਰੋ ਰਿਪੋਰਟ : ਪੰਜਾਬ ਵਿੱਚ ਕਿਡਨੀ ਰੈਕਟ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ । ਇੰਡਸ ਇੰਟਰਨੈਸ਼ਨ ਹਸਪਤਾਲ ਵਿੱਚ ਕਿਡਨੀ ਟਰਾਂਸਪਲਾਂਟ ਦੀ ਪਰਤ ਦਰ ਪਰਤ ਖੁੱਲ ਦੀ ਜਾ ਰਹੀ ਹੈ। ਪੁਲਿਸ ਜਾਂਚ ਵਿੱਚ ਇੱਕ ਟਰਾਂਸਪਲਾਂਟ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਵਿੱਚ ਪੁੱਤਰ ਬਣ ਕੇ ਲੁਧਿਆਣਾ ਦੇ ਰਹਿਣ ਵਾਲੇ ਇੱਕ ਜ਼ਰੂਰਤਮੰਦ ਤੋਂ ਕਿਡਨੀ ਲਈ ਗਈ ਹੈ । ਉਧਰ ਚਾਰ ਹੋਰ ਸ਼ੱਕੀ ਵੀ ਮਿਲੇ ਹਨ, ਜਿੰਨਾਂ ਦੇ ਦਸਤਾਵੇਜ਼ ਆਪਸ ਵਿੱਚ ਨਹੀਂ ਮਿਲ ਦੇ ਹਨ। ਪੁਲਿਸ ਦਸਤਾਵੇਜ਼ਾਂ ਦੇ ਅਧਾਰ ‘ਤੇ ਸਬੰਧਤ ਵਿਅਕਤੀਆਂ ਦਾ ਪਤਾ ਖੰਗਾਲ ਰਹੀ ਹੈ । ਉਧਰ ਬੀਤੇ ਦਿਨ ਸਾਹਮਣੇ ਆਏ ਮਾਮਲੇ ਵਿੱਚ ਕਿਡਨੀ ਟਰਾਂਸਪਲਾਂਟ ਦੇ ਲਈ ਬਨੂੜ ਦੇ ਪਤੇ ਵਾਲੇ ਦਸਤਾਵੇਜ਼ ਝੂਠੇ ਨਿਕਲੇ ਸਨ,ਉਨ੍ਹਾਂ ‘ਤੇ ਹਸਤਾਖਰ ਅਤੇ ਮੋਹਰ ਵੀ ਨਹੀਂ ਸੀ।
ਦਸਤਾਵੇਜ਼ਾਂ ਦੀ ਜਾਂਚ ਦੇ ਬਾਅਦ ਖੁਲਾਸਾ ਕਰੇਗੀ ਪੁਲਿਸ
ਇਸ ਤੋਂ ਪਹਿਲਾਂ ਹਸਪਤਾਲ ਵਿੱਚ ਫਰਜ਼ੀ ਦਸਤਾਵੇਜ਼ ਦੇ ਅਧਾਰ ‘ਤੇ ਕਿਡਨੀ ਟਰਾਂਸਪਲਾਂਟ ਦੇ 2 ਹੋਰ ਮਾਮਲਿਆਂ ਵਿੱਚ ਖੁਲਾਸਾ ਹੋ ਚੁੱਕਿਆ ਹੈ,ਇੰਨਾਂ ਦੋਵਾਂ ਮਾਮਲਿਆਂ ਵਿੱਚ ਨਕਲੀ ਧੀ ਬਣਾ ਕੇ ਜ਼ਰੂਰਤਮੰਦ ਦੀ ਕਿਡਨੀ ਲਈ ਗਈ ਸੀ,ਇਸ ਮਾਮਲੇ ਵਿੱਚ ਹੁਣ ਤੱਕ 5 ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ ।
ਤਿੰਨ ਸਾਲ ਦੇ ਲਈ ਮਿਲਿਆ ਲਾਈਸੈਂਸ
ਹਸਪਤਾਲ ਨੂੰ ਤਿੰਨ ਸਾਲ ਦੇ ਲਈ ਕਿਡਨੀ ਬਦਲਨ ਦਾ ਲਾਈਸੈਂਸ ਮਿਲਿਆ ਸੀ ਇਹ ਲਾਈਸੈਂਸ ਜੂਨ ਵਿੱਚ ਖਤਮ ਹੋ ਰਿਹਾ ਰਿਹਾ ਹੈ, ਤਿੰਨ ਸਾਲ ਵਿੱਚ ਹਸਪਤਾਲ ਨੇ 34 ਲੋਕਾਂ ਦੀ ਕਿਡਲੀ ਬਦਲੀ ਹੈ,ਹਸਪਤਾਲ ਵੱਲੋਂ ਇੱਕ ਮਰੀਜ਼ ਤੋਂ 4 ਤੋਂ 5 ਲੱਖ ਰੁਪ੍ ਲਏ ਗਏ ਹਨ । SHO ਜਸਕੰਵਲ ਸਿੰਘ ਸੇਖੋ ਨੇ ਦੱਸਿਆ ਕਿ ਹਸਪਤਾਲ ਵਿੱਚ ਜਿੰਨਾਂ 34 ਲੋਕਾਂ ਦੀ ਕਿਡਨੀ ਟਰਾਂਸਪਲਾਟ ਕੀਤੀ ਗਈ ਹੈ ਉਨ੍ਹਾਂ ਵਿੱਚ 4 ਹੋਰ ਸ਼ੱਕੀ ਸਾਹਮਣੇ ਆਏ ਹਨ, ਇੰਨਾਂ ਦੇ ਦਸਤਾਵੇਜ਼ ਆਪਸ ਵਿੱਚ ਮੇਲ ਨਹੀਂ ਖਾਉਂਦੇ ਹਨ। ਜਲਦ ਹੀ ਇੰਨਾਂ ਮਾਮਲਿਆਂ ਦਾ ਖੁਲਾਸਾ ਹੋ ਜਾਏਗਾ । ਉਨ੍ਹਾਂ ਨੇ ਕਿਹਾ ਕਿਡਨੀ ਟਰਾਂਸਪਲਾਂਟ ਰੈਕਟ ਵਿੱਚ ਸ਼ਾਮਲ ਹਸਪਤਾਲ ਦੇ ਕੋ- ਆਡਿਨੇਟਰ ਅਭਿਸ਼ੇਕ ਦੇ ਬੈਂਕ ਖਾਤਿਆਂ ਦੀ ਜਾਂਚ ਹੋ ਰਹੀ ਹੈ । ਉਨ੍ਹਾਂ ਕਿਹਾ ਬੈਂਕ ਖਾਤਿਆਂ ਤੋਂ ਮਿਲਣ ਵਾਲੀ ਜਾਣਕਾਰੀ ਤੋਂ ਪਤਾ ਚੱਲੇਗਾ ਕਿ ਅਭਿਸ਼ੇਕ ਦੇ ਬੈਂਕ ਖਾਤੇ ਵਿੱਚ ਪੈਸਾ ਕਿੱਥੋਂ ਆ ਰਿਹਾ ਸੀ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ।