Punjab

ਚੂਹੇ ਦੇ ਨਾਲ ਇਹ ਹਰਕਤ ਕਰਨ ਖਿਲਾਫ਼ 30 ਸਫਿਆਂ ਦੀ ਚਾਰਜਸ਼ੀਟ !

ਬਿਊਰੋ ਰਿਪੋਰਟ : ਪੁਲਿਸ ਨੇ ਚੂਹੇ ਨੂੰ ਮਾਰਨ ਦੇ ਇਲਜ਼ਾਮ ਵਿੱਚ ਮੁਲਜ਼ਮ ਦੇ ਖਿਲਾਫ 30 ਪੇਜ ਦੀ ਚਾਰਜਸ਼ੀਟ ਦਾਇਰ ਕੀਤੀ ਹੈ । 25 ਨਵੰਬਰ ਨੂੰ ਮਨੋਜ ਨੇ ਚੂਹੇ ਨੂੰ ਪੱਥਰ ਦੇ ਨਾਲ ਬੰਨ ਕੇ ਨਾਲੇ ਵਿੱਚ ਸੁੱਟ ਦਿੱਤਾ ਸੀ ਜਿਸ ਦੀ ਵਜ੍ਹਾ ਕਰਕੇ ਉਸ ਦੀ ਮੌਤ ਹੋ ਗਈ, ਭਾਰਤ ਵਿੱਚ ਇਸ ਤਰ੍ਹਾਂ ਦਾ ਪਹਿਲਾਂ ਮਾਮਲਾ ਹੈ ਜਿਸ ਵਿੱਚ ਚੂਹੇ ਦੀ ਮੌਤ ‘ਤੇ ਚਾਰਜਸ਼ੀਟ ਫਾਈਲ ਕੀਤੀ ਗਈ ਹੈ ।

ਬਦਾਯੂ ਦੇ ਜਾਨਵਰ ਪ੍ਰੇਮੀ ਵਿਕੇਂਦਰ ਦੀ ਸ਼ਿਕਾਇਤ ‘ਤੇ ਪੁਲਿਸ ਨੂੰ ਪਸ਼ੂ ਖਿਲਾਫ਼ ਜਾਲਮ ਵਤੀਰਾ ਕਰਨ ਖਿਲਾਫ FIR ਕਰਵਾਈ ਸੀ । ਪੁਲਿਸ ਨੇ ਮਨੋਜ ਨਾਂ ਦੇ ਵਿਅਕਤੀ ‘ਤੇ ਧਾਰਾ 11 ਪੂਸ਼ੂ ਖਿਲਾਫ ਬੁਰਾ ਵਤੀਰਾ,ਧਾਰਾ 429 ਲਗਾਈ ਸੀ । ਧਾਰਾ 429 ਜਾਨਵਰ ਦਾ ਕਤਲ ਅਤੇ ਅਪਾਹਿਜ ਕਰਨ ਵਿੱਚ ਲਗਾਈ ਜਾਂਦੀ ਹੈ, ਇਸ ਵਿੱਚ ਜੇਕਰ ਕੋਈ ਦੋਸ਼ੀ ਸਾਬਤ ਹੁੰਦਾ ਹੈ ਤਾਂ ਉਸ ਨੂੰ 5 ਸਾਲ ਦਾ ਜੁਰਮਾਨਾ ਅਤੇ ਕੈਦ ਦੋਵੇ ਹੁੰਦੀ ਹੈ ।

ਚੂਹੇ ਦੇ ਪੋਸਟਮਾਰਟਮ ਵੀ ਕਰਵਾਇਆ ਗਿਆ ਸੀ,ਰਿਪੋਰਟ ਵਿੱਚ ਦਮ ਘੁੱਟਣ ਨਾਲ ਚੂਹੇ ਦੀ ਮੌਤ ਦੀ ਗੱਲ ਸਾਹਮਣੇ ਆਈ ਸੀ । ਚਾਰਜਸ਼ੀਟ ਦਾਖਲ ਕਰਨ ਵਾਲੇ ਪੁਲਿਸ ਮੁਲਾਜ਼ਮ ਰਾਜੇਸ਼ ਯਾਦਵ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਵਿੱਚ ਭਾਵੇ ਜੋ ਵੀ ਹੋਏ ਪਰ ਪਸ਼ੂ ਨਾਲ ਬੇਰਹਮੀ ਕੀਤੀ ਗਈ ਹੈ, ਇਸ ਲਈ ਮਨੋਜ ਨੂੰ ਦੋਸ਼ੀ ਮੰਨ ਕੇ ਉਸ ਦੇ ਖਿਲਾਫ਼ ਚਾਰਜਸ਼ੀਟ ਦਾਖਲ ਕੀਤੀ ਗਈ ਹੈ,ਹੁਣ ਕੋਰਟ ਇਸ ‘ਤੇ ਫੈਸਲਾ ਕਰੇਗਾ।

ਚੂਹੇ ਦੀ ਪੂੰਛ ਪੱਥਰ ਨਾਲ ਬੰਨ ਕੇ ਡੁੱਬਾ ਦਿੱਤਾ

ਮਾਮਲਾ ਬਦਾਯੂ ਦੇ ਸਦਰ ਕੋਤਵਾਲੀ ਖੇਤਰ ਦੇ ਮੁਹੱਲਾ ਪਨਵੜਿਆ ਦਾ ਹੈ । ਇੱਥੇ ਮਨੋਜ ਪਰਿਵਾਰ ਦੇ ਨਾਲ ਰਹਿੰਦਾ ਸੀ,ਉਹ ਮਿੱਟੀ ਦੇ ਭਾਂਡੇ ਬਣਾਉਂਦਾ ਸੀ । 25 ਨਵੰਬਰ 2022 ਨੂੰ ਮਨੋਜ ਨੇ ਆਪਣੇ ਘਰ ਵਿੱਚ ਵੜ ਕੇ ਇੱਕ ਚੂਹੇ ਨੂੰ ਫੜ ਕੇ ਉਸ ਦੀ ਪੂੰਛ ਨਾਲ ਪੱਥਰ ਬੰਨ ਦਿੱਤਾ ਅਤੇ ਫਿਰ ਨਾਲੇ ਵਿੱਚ ਸੁੱਟ ਦਿੱਤੀ। ਨਾਲੋ ਗੁਜ਼ਰ ਰਹੇ ਪਸ਼ੂ ਪ੍ਰੇਮੀ ਵਿਕੇਂਦਰ ਨੇ ਇਹ ਸਭ ਕੁਝ ਵੇਖ ਲਿਆ, ਵਿਕੇਂਦਰ ਦੇ ਮੁਤਾਬਿਕ ਉਸ ਨੇ ਮਨੋਜ ਨੂੰ ਰੋਕਿਆ ਪਰ ਉਹ ਨਹੀਂ ਮੰਨਿਆ,ਮਨੋਜ ਦੇ ਜਾਣ ਤੋਂ ਬਾਅਦ ਵਿਕੇਂਦਰ ਨੇ ਨਾਲੇ ਵਿੱਚੋਂ ਚੂਹੇ ਨੂੰ ਬਾਹਰ ਕੱਢਿਆ ਅਤੇ ਵੀਡੀਓ ਵੀ ਬਣਾਈ ।

ਵਿਕੇਂਦਰ ਨੇ ਮਨੋਜ ਦੇ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ,ਇਸ ਦੇ ਬਾਅਦ ਪੁਲਿਸ ਨੇ ਮਨੋਜ ਨੂੰ ਥਾਣੇ ਬੁਲਾਇਆ,7 ਤੋਂ 8 ਘੰਟੇ ਹਿਰਾਸਤ ਵਿੱਚ ਰੱਖ ਕੇ ਛੱਡ ਦਿੱਤਾ,ਪਸ਼ੂ ਪ੍ਰੇਮੀ ਨੇ ਬਰੇਲੀ ਵਿੱਚ ਚੂਹੇ ਨੂੰ ਪੋਸਟਮਾਰਟਮ ਲਈ ਭੇਜਿਆ,ਦਬਾਅ ਬਣਨ ਤੋ ਬਾਅਦ ਮਨੋਜ ਦੇ ਖਿਲਾਫ ਪਸ਼ੂ ਦੇ ਖਿਲਾਫ ਜੁਲਮ ਕਰਨ ਦਾ ਕੇਸ 28 ਨਵੰਬਰ ਨੂੰ ਦਰਜ ਹੋਇਆ, ਯਾਨੀ ਚੂਹੇ ਦੇ ਕਤਲ ਵਿੱਚ FIR ਦਰਜ ਕਰਨ ਦੇ ਲਈ 4 ਦਿਨ ਤੱਕ ਮੰਥਨ ਹੋਇਆ, ਥਾਣੇ ਤੋਂ ਹੀ ਮਨੋਜ ਨੂੰ ਜ਼ਮਾਨਤ ਦਿੱਤੀ ਗਈ।

ਪੋਸਟਮਾਰਟਮ ਰਿਪੋਰਟ ਮੁਤਾਬਿਕ ਡਾਕਟਰ ਕੇਪੀ ਸਿੰਘ ਨੇ ਦੱਸਿਆ ਕਿ ਚੂਹੇ ਦੀ ਪੂੰਛ ਨਾਲ ਰਸੀ ਬੰਨ ਕੇ ਨਾਲੇ ਵਿੱਚ ਡੁੱਬਾ ਕੇ ਮਾਰਿਆ ਸੀ। ਜਾਂਚ ਵਿੱਚ ਚੂਹੇ ਦੇ ਫੇਫੜੇ ਖਰਾਬ ਸੀ । ਲੀਵਰ ਵਿੱਚ ਵੀ ਇਨਫੈਕਸ਼ਨ ਸੀ ।

ਬਕਰਾ ਅਤੇ ਮੁਰਗਾ ਕੱਟਣ ‘ਤੇ ਕੇਸ ਕਿਉਂ ਨਹੀਂ

ਮੁਲਜ਼ਮ ਮਨੋਜ ਨੇ ਕਿਹਾ ਮੈਂ ਕੋਈ ਕ੍ਰਾਈਮ ਨਹੀਂ ਕੀਤਾ ਜੇਕਰ ਕੀਤਾ ਹੈ ਤਾਂ ਮੁਆਫੀ ਮੰਗ ਰਿਹਾ ਹੈ ਪਰ ਮੈਨੂੰ ਇੱਕ ਗੱਲ ਦੱਸੋਂ ਕੀ ਲੋਕ ਮੁਰਗਾ ਕੱਟ ਦੇ ਹਨ ਬਕਰਾ ਮਾਰਦੇ ਹਨ ਉਨ੍ਹਾਂ ਨੂੰ ਸਜ਼ਾ ਕਿਉਂ ਨਹੀਂ ਮਿਲ ਦੀ ਹੈ ਪਰ ਇੱਕ ਗਰੀਬ ਨੂੰ ਫਸਾਇਆ ਜਾ ਰਿਹਾ ਹੈ। ਉਸ ਨੇ ਕਿਹਾ ਬਾਜ਼ਾਰ ਵਿੱਚ ਚੂਹੇ ਮਾਰਨ ਦੀ ਦਵਾਈ ਵਿਕ ਦੀ ਹੈ ਫਿਰ ਇਹ ਗੁਨਾਹ ਕਿਵੇਂ ਹੋ ਸਕਦਾ ਹੈ, ਇਹ ਬਿਨਾਂ ਮਤਲਬ ਦੀ ਗੱਲ ਹੈ ਹੋਰ ਕੁਝ ਨਹੀਂ ਹੈ ।