India

ਜ਼ਮੀਨ ‘ਤੇ ਕਬਜ਼ੇ ਨੂੰ ਲੈ ਕੇ ਸਮਾਜਵਾਦੀ ਪਾਰਟੀ ਦੇ ਆਗੂ ਦਾ ਹੋਇਆ ਇਹ ਹਾਲ , ਇਲਾਕੇ ‘ਚ ਡਰ ਦਾ ਮਾਹੌਲ

In Uttar Pradesh the Samajwadi Party leader was killed due to the encroachment of land an atmosphere of fear in the area

ਉੱਤਰ ਪ੍ਰਦੇਸ਼ ਤੋਂ  ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਜ਼ਮੀਨ ‘ਤੇ ਕਬਜ਼ੇ ਨੂੰ ਲਾ ਕੇ ਸਮਾਜਵਾਦੀ ਪਾਰਟੀ ਦੇ ਆਗੂ ਦਾ ਕਤਲ ਕਰ ਦਿੱਤਾ ਗਿਆ ਹੈ । ਦਰਅਸਲ ਫਸਲ ਦੀ ਕਟਾਈ ਨੂੰ ਲੈ ਕੇ ਸਮਾਜਵਾਦੀ ਪਾਰਟੀ ਦੇ ਆਗੂ ਦਾ ਦੂਜੀ ਧਿਰ ਨਾਲ ਝਗੜਾ ਹੋ ਗਿਆ ਸੀ। ਉਨ੍ਹਾਂ ਲੋਕਾਂ ਨੇ ਸਮਾਜਵਾਦੀ ਪਾਰਟੀ ਦੇ ਆਗੂ ਨੂੰ ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟਿਆ ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਿੰਡ ‘ਚ ਸਨਸਨੀ ਫੈਲ ਹੈ। ਕਤਲ ਦੀ ਖਬਰ ਮਿਲਦੇ ਹੀ ਪਿੰਡ ਪੁੱਜੀ ਪੁਲਿਸ ਨੇ ਸਪਾ ਆਗੂ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਵੱਲੋਂ ਫਰਾਰ ਕਾਤਲਾਂ ਦੀ ਭਾਲ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਇਹ ਘਟਨਾ ਰੌਬਰਟਸਗੰਜ ਥਾਣਾ ਖੇਤਰ ਦੇ ਕੈਥੀ ਪਿੰਡ ਵਿੱਚ ਵਾਪਰੀ ਹੈ। ਕੈਥੀ ਪਿੰਡ ਦੇ ਰਹਿਣ ਵਾਲੇ ਨੰਦਕੁਮਾਰ ਸਮਾਜਵਾਦੀ ਪਾਰਟੀ ਦੇ ਬੂਥ ਉਪ ਪ੍ਰਧਾਨ ਸਨ। ਪਿਛਲੇ ਕੁਝ ਸਮੇਂ ਤੋਂ ਪਿੰਡ ਦੇ ਲੋਕਾਂ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਸ਼ਨੀਵਾਰ ਨੂੰ ਜਦੋਂ ਉਸ ਨੂੰ ਪਤਾ ਲੱਗਾ ਕਿ ਜ਼ਮੀਨ ‘ਤੇ ਬੀਜੀ ਫਸਲ ਦੂਜੇ ਪਾਸੇ ਤੋਂ ਕੱਟੀ ਜਾ ਰਹੀ ਹੈ ਤਾਂ ਨੰਦਕੁਮਾਰ ਖੇਤ ‘ਚ ਪਹੁੰਚ ਗਿਆ। ਉਸ ਦਾ ਦੂਜੇ ਪੱਖ ਨਾਲ ਝਗੜਾ ਹੋ ਗਿਆ। ਕੁਝ ਦੇਰ ਵਿੱਚ ਹੀ ਜ਼ੁਬਾਨੀ ਬਹਿਸ ਹੱਥੋਪਾਈ ਵਿੱਚ ਬਦਲ ਗਈ

ਦੂਜੇ ਪਾਸੇ ਦੇ ਲੋਕਾਂ ਨੇ ਨੰਦਕੁਮਾਰ ਨੂੰ ਡੰਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਇੰਨਾ ਮਾਰਿਆ ਕਿ ਖੇਤ ‘ਚ ਹੀ ਉਸ ਦੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਪਿੰਡ ਛੱਡ ਕੇ ਫਰਾਰ ਹੋ ਗਏ। ਇਸ ਬਾਰੇ ਜਦੋਂ ਨੰਦਕੁਮਾਰ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਤਾਂ ਘਰ ‘ਚ ਮਾਤਮ ਛਾ ਗਿਆ। ਕਤਲਕਾਂਡ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਣ ‘ਤੇ ਥਾਣਾ ਸਦਰ ਕੋਤਵਾਲ ਮਨੋਜ ਕੁਮਾਰ ਪੁਲਿਸ ਫੋਰਸ ਨਾਲ ਪਿੰਡ ਪਹੁੰਚੇ, ਜਿਨ੍ਹਾਂ ਨੇ ਪਿੰਡ ਵਾਸੀਆਂ ਅਤੇ ਨੰਦ ਕੁਮਾਰ ਦੇ ਪਰਿਵਾਰ ਤੋਂ ਘਟਨਾ ਸਬੰਧੀ ਜਾਣਕਾਰੀ ਲਈ। ਫਿਰ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਮੋਰਚਰੀ ‘ਚ ਭੇਜ ਦਿੱਤਾ।ਦੂਜੇ ਪਾਸੇ ਇਸ ਮਾਮਲੇ ‘ਤੇ ਏਐਸਪੀ ਸੋਨਭੱਦਰ ਕਾਲੂ ਸਿੰਘ ਦਾ ਕਹਿਣਾ ਹੈ ਕਿ ਸਪਾ ਨੇਤਾ ਦੀ ਹੱਤਿਆ ਜ਼ਮੀਨੀ ਵਿਵਾਦ ‘ਚ ਹੋਈ ਹੈ। ਮਾਮਲੇ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।