Khetibadi

ਫ਼ਸਲੀ ਨੁਕਸਾਨ : ਕਣਕ ਦੇ ਮਿਆਰੀ ਬੀਜ ਦੀ ਘਾਟ ਦਾ ਖਦਸ਼ਾ, ਕਿਸਾਨਾਂ ਨੂੰ ਖ਼ਾਸ ਸਲਾਹ ਨਹੀਂ ਤਾਂ…

farmers, Advice, quality wheat seeds, agricultural news, Central teams, crop damage, wheat crop damage, Punjab news, ਪੰਜਾਬ ਖ਼ਬਰਾਂ, ਖੇਤੀਬਾੜੀ, ਕਣਕ ਦਾ ਨੁਕਸਾਨ, ਕੇਂਦਰ ਸਰਕਾਰ, ਪੰਜਾਬ ਸਰਕਾਰ, ਕਿਸਾਨ, ਕਣਕ ਦੀ ਫਸਲ ਖਰਾਬ

ਗੁਰਦਾਸਪੁਰ : ਪੰਜਾਬ ਵਿੱਚ ਮੀਂਹ ਅਤੇ ਝੱਖੜ ਨਾਲ ਕਣਕ ਦੀ ਫਸਲ ਦੇ ਨੁਕਸਾਨ ਦੀਆਂ ਰਿਪੋਰਟਾਂ ਆ ਰਹੀਆਂ ਹਨ। ਇਸ ਹਾਲਾਤ ਦੌਰਾਨ ਕਿਸਾਨਾਂ ਲਈ ਅਗਲੇ ਹਾੜੀ ਦੇ ਸੀਜ਼ਨ ਵਿੱਚ ਕਣਕ ਦੇ ਮਿਆਰੀ ਬੀਜ ਦੀ ਘਾਟ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸ ਲਈ ਕਿਸਾਨਾਂ ਨੂੰ ਇੱਕ ਖ਼ਾਸ ਸਲਾਹ ਜਾਰੀ ਕੀਤੀ ਗਈ ਹੈ।

ਕਿਸਾਨਾਂ ਦੇ ਹਮਦਰਦ ਵਜੋਂ ਜਾਣੇ ਜਾਂਦੇ ਸਨਮਾਨਤ ਖੇਤੀਬਾੜੀ ਅਫਸਰ ਅਮਰੀਕ ਸਿੰਘ ਨੇ ਕਿਸਾਨਾਂ ਨੂੰ ਮਿਆਰੀ ਬੀਜ ਸਾਂਭਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਖੜੀ ਕਣਕ ਦੀ ਫਸਲ ਵਿਚੋਂ ਅਗਲੇ ਸਾਲ ਲਈ ਲੋੜੀਂਦਾ ਬੀਜ ਹੁਣ ਹੀ ਰੱਖ ਲੈਣ ਕਿਓਂਕਿ ਖੜੀ ਕਣਕ ਦੀ ਫਸਲ ਦੇ ਦਾਣੇ ਮੋਟੇ ਅਤੇ ਭਾਰੇ ਹਨ। ਅਗਲੇ ਸਾਲ ਮਿਆਰੀ ਬੀਜ ਦੀ ਘਾਟ ਆ ਸਕਦੀ ਹੈ।

ਉਨ੍ਹਾਂ ਨੇ ਅੱਜ ਸਵੇਰੇ ਪਿੰਡ ਮਹਾਂਦੇਵ ਕਲਾਂ,ਤਲਵੰਡੀ ਵਿਰਕਾਂ, ਨਵਾਂ ਪਿੰਡ ਝਾਵਰ,ਬਾਜੇਚਕ, ਥਾਨੇਵਾਲ ਰਾਹੀਂ ਸਾਇਕਲਿੰਗ ਕਰਦਿਆਂ ਰਸਤੇ ਵਿਚ ਦੇਖਿਆ ਕਿ ਬੇਮੌਸਮੀ ਬਰਸਾਤਾਂ ਅਤੇ ਤੇਜ਼ ਹਵਾਵਾਂ ਕਾਰਨ ਧੌੜੀਆਂ ਵਿੱਚ ਅਤੇ ਕਿਤੇ ਕਿਤੇ ਪੁਰੀ ਤਰਾਂ ਕਣਕ ਦੀ ਫਸਲ ਜ਼ਮੀਨ ਤੇ ਵਿਛ ਗਈ ਹੈ।

farmers, Advice, quality wheat seeds, agricultural news, Central teams, crop damage, wheat crop damage, Punjab news, ਪੰਜਾਬ ਖ਼ਬਰਾਂ, ਖੇਤੀਬਾੜੀ, ਕਣਕ ਦਾ ਨੁਕਸਾਨ, ਕੇਂਦਰ ਸਰਕਾਰ, ਪੰਜਾਬ ਸਰਕਾਰ, ਕਿਸਾਨ, ਕਣਕ ਦੀ ਫਸਲ ਖਰਾਬ
ਕਿਸਾਨਾਂ ਦੇ ਹਮਦਰਦ ਵਜੋਂ ਜਾਣੇ ਜਾਂਦੇ ਸਨਮਾਨਤ ਖੇਤੀਬਾੜੀ ਅਫਸਰ ਅਮਰੀਕ ਸਿੰਘ ਨੇ ਕਿਸਾਨਾਂ ਨੂੰ ਮਿਆਰੀ ਬੀਜ ਸਾਂਭਣ ਦੀ ਸਲਾਹ ਦਿੱਤੀ ਹੈ।

ਖੇਤੀਬਾੜੀ ਅਫਸਰ ਨੇ ਕਿਹਾ ਕਿ ਇਸ ਖਰਾਬੇ ਕਾਰਨ ਕਿਸਾਨਾਂ ਦੀ ਆਰਥਿਕਤਾ ਨੂੰ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਜੇਕਰ ਪੇਂਡੂ ਅਰਥਚਾਰਾ ਪ੍ਰਭਾਵਤ ਹੁੰਦਾ ਹੈ ਤਾਂ ਸ਼ਹਿਰੀ ਅਰਥਚਾਰਾ ਵੀ ਪ੍ਰਭਾਵਤ ਹੋਵੇਗਾ। ਪਿੰਡ ਨਵਾਂ ਪਿੰਡ ਝਾਵਰ ਵਿਚ ਕਾਫੀ ਕਿਸਾਨਾਂ ਨੇ ਆਪਣੀ ਆਪਣੀ ਫਸਲ ਬਾਰੇ ਦੱਸਿਆ। ਨੌਜਵਾਨ ਕਿਸਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ 10 ਏਕੜ ਰਕਬੇ ਵਿਚ ਕਣਕ ਦੀ ਫਸਲ ਬਿਲਕੁਲ ਜਮੀਨ ਨਾਲ ਲੱਗ ਗਈ ਹੈ।

ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਨਵਾਂ ਝਾਵਰ ਵਿਚ ਹੀ 70-80 ਏਕੜ ਰਕਬੇ ਕਣਕ ਦਾ ਨੁਕਸਾਨ 50%ਤੋਂ 100% ਤੱਕ  ਹੋਣ ਦੀ ਸੰਭਾਵਨਾ ਹੈ। ਇਸ ਡਿੱਗੀ ਫਸਲ ਦੇ  ਦਾਣੇ ਸੁੰਗੜ ਗਏ ਹਨ ਜਿਸ ਨਾਲ ਦਾਣਿਆਂ ਦਾ ਭਾਰ ਅਤੇ ਮਿਆਰੀਪਣ ਬਹੁਤ ਪ੍ਰਭਾਵਤ ਹੋਇਆ ਹੈ। ਦਾਣੇ ਸਿੱਟਿਆਂ ਵਿਚ ਪੁੰਗਰ ਗਏ ਹਨ। ਇਹ ਵੀ ਦੇਖਿਆ ਗਿਆ ਕਿ ਜੋ ਕਣਕ ਦੀ ਫਸਲ ਨਹੀਂ ਡਿੱਗੀ ਅਤੇ ਖੜੀ ਹੈ ,ਉਸ ਫਸਲ ਦੇ ਦਾਣੇ ਮੋਟੇ ਅਤੇ ਤੰਦਰੁਸਤ ਹਨ।

ਇਹ ਵੀ ਦੇਖਿਆ ਗਿਆ ਕਿ ਡਿੱਗੀ ਹੋਈ ਕਣਕ ਦੀ ਫਸਲ ਵਿਚ ਗੁੱਲੀ ਡੰਡਾ ਨਦੀਨ ਕਾਫੀ ਹੋ ਗਿਆ ਹੈ। ਸਮੂਹ ਕਿਸਾਨਾਂ ਨੇ ਮੰਗ ਕੀਤੀ ਕਿ ਜਲਦ ਤੋਂ ਜਲਦ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜਾ ਕਿਸਾਨਾਂ ਨੂੰ ਦਿੱਤਾ ਜਾਵੇ।