ਜਲੰਧਰ : ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਪੰਜਾਬ ਤੋਂ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਨੂੰ ਰਾਸ਼ਟਰੀ ਆਪਦਾ ਘੋਸ਼ਿਤ ਕਰਨ ਦੀ ਮੰਗ ਕੀਤੀ ਹੈ।ਬਾਦਲ ਅਨੁਸਾਰ ਪਿਛਲੇ 20 ਸਾਲਾਂ ਵਿੱਚ ਅਜਿਹਾ ਨੁਕਸਾਨ ਦੇਖਣ ਨੂੰ ਨਹੀਂ ਮਿਲਿਆ ਹੈ। ਇਸ ਤਰਾਂ ਨਾਲ ਕੇਂਦਰ ਤੋਂ ਵੀ ਫੰਡ ਲੈਣ ਵਿੱਚ ਆਸਾਨੀ ਹੋ ਜਾਂਦੀ ਹੈ।
ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਉਹਨਾਂ ਦਾਅਵਾ ਕੀਤਾ ਹੈ ਕਿ ਪੰਜਾਬ ਸਰਕਾਰ ਨੇ ਗਿਰਦਾਵਰੀ ਕਰ ਕੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਕਹੀ ਹੈ ਪਰ ਹਾਲੇ ਤੱਕ ਕਿਤੇ ਵੀ ਗਿਰਦਾਵਰੀ ਸ਼ੁਰੂ ਨਹੀਂ ਹੋਈ ਹੈ।ਆਉਂਦੇ ਪੰਜ-ਸੱਤ ਦਿਨਾਂ ਤੱਕ ਜੇਕਰ ਇਹ ਕਾਰਵਾਈ ਨਹੀਂ ਹੁੰਦੀ ਹੈ ਤਾਂ ਕਿਸਾਨਾਂ ਨੇ ਆਪਣੀ ਜ਼ਮੀਨ ਨੂੰ ਵਾਹ ਦੇਣਾ ਹੈ।
ਪੰਜਾਬ ਦੇ ਮੁੱਖ ਮੰਤਰੀ ‘ਤੇ ਵਰਦਿਆਂ ਕਿਹਾ ਹੈ ਕਿ ਇਧਰ ਪੰਜਾਬ ਦੀ ਕਿਸਾਨੀ ਹੋਏ ਨੁਕਸਾਨ ਕਾਰਨ ਸੋਗ ਵਿੱਚ ਹੈ ਪਰ ਮੁੱਖ ਮੰਤਰੀ ਪੰਜਾਬ ,ਦਿੱਲੀ ਦੇ ਮੁੱਖ ਮੰਤਰੀ ਨਾਲ ਅਸਾਮ ਝੂਠ ਬੋਲਦਾ ਹੋਇਆ ਘੁੰਮ ਰਿਹਾ ਹੈ।
ਬਾਦਲ ਨੇ ਪ੍ਰੈਸ ਦਾ ਆਜ਼ਾਦੀ ਦੀ ਗੱਲ ਕਰਦਿਆਂ ਉਹਨਾਂ ਕਿਹਾ ਹੈ ਕਿ ਸਰਕਾਰ ਦੇ ਖਿਲਾਫ ਬੋਲਣ ਵਾਲੇ ਤੇੇ ਸਵਾਲ ਚੁੱਕਣ ਵਾਲੇ ਮੀਡੀਆ ਤੇ ਸਰਕਾਰ ਵੱਲੋਂ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ ਤੇ ਉਹਨਾਂ ਦੇ ਪੇਜ਼ ਬੰਦ ਕੀਤੇ ਜਾ ਰਹੇ ਹਨ। ਪੁਲਿਸ ਦੇ ਉੱਚ ਅਧਿਕਾਰੀਆਂ ਤੇ ਈਡੀ ਦਾ ਖੌਫ ਦਿਖਾ ਕੇ ਇਹਨਾਂ ਦੀ ਜ਼ੁਬਾਨ ਬੰਦ ਕੀਤੀ ਜਾ ਰਹੀ ਹੈ ਪਰ ਇਹ ਸਾਰਾ ਕੰਮ ਹਮੇਸ਼ਾ ਚੱਲਣ ਵਾਲਾ ਨਹੀਂ ਹੈ।
ਪੰਜਾਬ ਦੇ ਹਾਲਾਤਾਂ ਦਾ ਜ਼ਿਕਰ ਕਰਦੇ ਹੋਏ ਬਾਦਲ ਨੇ ਕਿਹਾ ਕਿ ਹਾਲਾਤ ਬਹੁਤ ਖਰਾਬ ਹੁੰਦੇ ਦਾ ਰਹੇ ਹਨ।ਗੈਂਗਸਟਰ ਜੇਲ੍ਹਾਂ ਚੋਂ ਵੀਡੀਓ ਬਣਾਈ ਜਾ ਰਹੇ ਹਨ ਪਰ ਆਪ ਆਗੂਆਂ ਨੂੰ ਕੋਈ ਵੀ ਚਿੰਤਾ ਨਹੀਂ ਹੈ। ਡੇਢ ਲੱਖ ਰੁਪਏ ਆਮਦਨ ਦੱਸਣ ਵਾਲਾ ਸ਼ਿਮਲਾ ਵਿੱਚ ਵਿਆਹ ਕਰਵਾ ਰਿਹਾ ਹੈ। ਪੰਜਾਬ ਬਾਰੇ ਕੋਈ ਵੀ ਨਹੀਂ ਸੋਚ ਰਿਹਾ ਹੈ।