Punjab

2 ਦਿਨਾਂ ‘ਚ ਡਬਲ ਤੋਂ ਵੱਧ ਹੋਏ ਪੰਜਾਬ ‘ਚ ਕੇਸ ! ਸਭ ਤੋਂ ਵੱਧ ਪ੍ਰਭਾਵਿਤ ਮੁਹਾਲੀ ! ਹੁਸ਼ਿਆਰਪੁਰ ਤੇ ਲੁਧਿਆਣਾ ਦੇ ਅੰਕੜੇ ਵੀ ਅਲਰਟ ਕਰਨ ਵਾਲੇ

ਬਿਊਰ ਰਿਪੋਰਟ : ਪੂਰੇ ਦੇਸ਼ ਵਾਂਗ ਹੁਣ ਪੰਜਾਬ ਵਿੱਚ ਕੋਵਿਡ ਤੇਜੀ ਨਾਲ ਪੈਰ ਪਸਾਰ ਰਿਹਾ ਹੈ । ਪਿਛਲੇ 2 ਦਿਨਾਂ ਦੇ ਅੰਦਰ ਪੰਜਾਬ ਵਿੱਚ ਕੋਵਿਡ ਦੇ ਕੇਸ ਦੁਗਣੇ ਤੋਂ ਵੀ ਵੱਧ ਹੋ ਗਏ ਹਨ। 3 ਅਪ੍ਰੈਲ ਨੂੰ ਪੰਜਾਬ ਵਿੱਚ ਕੋਰੋਨਾ ਦੇ 38 ਨਵੇਂ ਕੇਸ ਆਏ ਸਨ ਜਦਕਿ 4 ਅਪ੍ਰੈਲ ਨੂੰ ਇਹ ਵੱਧ ਕੇ 73 ਹੋ ਗਏ ਅਤੇ ਪੰਜਾਬ ਸਰਕਾਰ ਦੀ ਕੋਵਿਡ ਰਿਪੋਰਟ ਮੁਤਾਬਿਕ 5 ਅਪ੍ਰੈਲ ਨੂੰ ਇਹ ਅੰਕੜਾ 100 ਪਹੁੰਚ ਗਿਆ ਹੈ । ਸਭ ਤੋ ਵੱਧ ਪ੍ਰਭਾਵਿਤ ਜ਼ਿਲ੍ਹਾ ਮੁਹਾਲੀ ਹੈ । ਜਿੱਥੇ 47 ਨਵੇਂ ਕੋਵਿਡ ਦੇ ਮਾਮਲੇ ਸਾਹਮਣੇ ਆਏ ਹਨ । ਜਦਕਿ 2 ਦਿਨ ਪਹਿਲਾਂ ਮੁਹਾਲੀ ਵਿੱਚ ਪੰਜ ਮਰੀਜ਼ਾਂ ਦਾ ਟੈਸਟ ਹੀ ਪੋਜ਼ੀਟਿਵ ਆਇਆ ਸੀ । ਇਸ ਤੋਂ ਬਾਅਦ ਹੁਸ਼ਿਆਰਪੁਰ ਅਤੇ ਲੁਧਿਆਣਾ ਤੋਂ 10-10 ਕੋਵਿਡ ਪੋਜ਼ੀਟਿਵ ਮਰੀਜ਼ ਸਾਹਮਣੇ ਆਏ ਹਨ। ਅੰਮ੍ਰਿਤਸਰ ਪਠਾਨਕੋਟ 6-6,ਕਪੂਰਥਲਾ 5,ਜਲੰਧਰ,ਸੰਗਰੂਰ 3-3,ਪਟਿਆਲਾ 4,ਬਠਿੰਡਾ ਅਤੇ ਗੁਰਦਾਸਪੁਰ ਤੋਂ 1-1 ਕੋਰੋਨਾ ਪੋਜ਼ੀਟਿਵ ਕੇਸ ਮਿਲੇ ਹਨ। ਜਦਕਿ 8 ਜ਼ਿਲ੍ਹੇ ਅਜਿਹੇ ਹਨ ਜਿੱਥੋਂ ਇੱਕ ਵੀ ਕੋਵਿਡ ਦੇ ਕੇਸ ਦਰਜ ਨਹੀਂ ਹੋਏ ਹਨ ।

ਸੂਬੇ ਵਿੱਚ ਕੋਵਿਡ ਦੇ ਨਾਲ ਬੁੱਧਵਾਰ ਨੂੰ 1 ਮਰੀਜ਼ ਜ਼ਿੰਦਗੀ ਦੀ ਜੰਗ ਹਾਰ ਗਿਆ ਹੈ। ਪੰਜਾਬ ਵਿੱਚ ਕੋਵਿਡ ਦੀ ਰਫਤਾਰ 4.10 ਦਰਜ ਕੀਤੀ ਗਈ ਹੈ । ਪੰਜਾਬ ਸਰਕਾਰ ਦੇ ਕੋਵਿਡ ਬੁਲੇਟਿਨ ਮੁਤਾਬਿਕ 64 ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ ਹੈ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਵਿੱਚ ਇੱਕ ਵੀ ਕੋਵਿਡ ਮਰੀਜ਼ icu ਜਾਂ ਫਿਰ ਵੈਨਟੀਲੇਟਰ ‘ਤੇ ਨਹੀਂ ਹੈ । ਸੂਬੇ ਵਿੱਚ 2441 ਕੋਰੋਨਾ ਦੇ ਟੈਸਟ 5 ਅਪ੍ਰੈਲ ਨੂੰ ਕੀਤੇ ਗਏ ਜਿੰਨਾਂ ਵਿੱਚੋਂ 100 ਲੋਕਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ, ਪੰਜਾਬ ਵਿੱਚ ਇਸ ਵਕਤ 437 ਕੋਰੋਨਾ ਦੇ ਕੇਸ ਐਕਟਿਵ ਹਨ,7 ਕੋਵਿਡ ਮਰੀਜ਼ਾਂ ਨੂੰ ਆਕਸੀਜ਼ਨ ਦੀ ਜ਼ਰੂਰਤ ਪਈ ਹੈ ।

ਪੰਜਾਬ ਵਿੱਚ ਕੋਵਿਡ ਦੇ 5 ਅਪ੍ਰੈਲ ਦੇ ਅੰਕੜੇ ਅਲਰਟ ਹੈ,ਕਿਉਂਕਿ ਪੰਜਾਬ ਵਿੱਚ ਜਦੋਂ 2 ਵਾਰ ਕੋਰੋਨਾ ਦੀ ਲਹਿਰ ਆਈ ਸੀ ਤਾਂ 100 ਦੇ ਅੰਕੜੇ ਤੋਂ ਬਅਦ ਤੇਜੀ ਨਾਲ ਕੋਵਿਡ ਦੇ ਕੇਸ ਵਧੇ ਸਨ। ਸਿਰਫ਼ ਇੰਨਾਂ ਹੀ ਨਹੀਂ ਪੰਜਾਬ ਵਿੱਚ ਸਭ ਤੋਂ ਤੇਜੀ ਨਾਲ ਕੋਰੋਨਾ ਦੇ ਕੇਸ ਮੁਹਾਲੀ,ਲੁਧਿਆਣਾ,ਅੰਮ੍ਰਿਤਸਰ,ਜਲੰਧਰ ,ਹੁਸ਼ਿਆਰਪੁਰ ਵਿੱਚ ਹੀ ਵਧੇ ਸਨ । ਇਸ ਵਾਰ ਵੀ ਸ਼ੁਰੂਆਤ ਇੰਨਾਂ ਜ਼ਿਲ੍ਹਿਆਂ ਤੋਂ ਹੀ ਹੋ ਰਹੀ ਹੈ । ਕੋਰੋਨਾ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ ਪਰ ਅਲਰਟ ਜ਼ਰੂਰ ਹੋਣਾ ਹੋਵੇਗਾ,ਮਾਸਕ,ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੇ ਦਾ ਖਿਆਲ ਰੱਖਣਾ ਹੋਵੇਗਾ ਤਾਂ ਜੋ ਕੋਰੋਨਾ ਨੂੰ ਫੈਸਣ ਤੋਂ ਪਹਿਲਾਂ ਹੀ ਮਾਤ ਦਿੱਤੀ ਜਾ ਸਕੇ ।